ਵੀਰ ਬਾਲ ਦਿਵਸ ਦਾ ਨਾਂ ਸਾਹਿਬਜ਼ਾਦੇ ਸ਼ਹਾਦਤ ਦੇ ਵਿੱਚ ਕੀਤਾ ਜਾਵੇ ਤਬਦੀਲ ਕਰਨ ਦੀ ਮੰਗ ਮਾਲਵਿੰਦਰ ਕੰਗ ਦਾ ਇਤਿਹਾਸਿਕ ਕਦਮ: ਰਾਜੂ ਸਤਿਆਲ

162

ਵੀਰ ਬਾਲ ਦਿਵਸ ਦਾ ਨਾਂ ਸਾਹਿਬਜ਼ਾਦੇ ਸ਼ਹਾਦਤ ਦੇ ਵਿੱਚ ਕੀਤਾ ਜਾਵੇ ਤਬਦੀਲ ਕਰਨ ਦੀ ਮੰਗ ਮਾਲਵਿੰਦਰ ਕੰਗ ਦਾ ਇਤਿਹਾਸਿਕ ਕਦਮ: ਰਾਜੂ  ਸਤਿਆਲ

ਬਹਾਦਰਜੀਤ ਸਿੰਘ / royalpatiala.in News/ ਰੂਪਨਗਰ, 12 ਦਸੰਬਰ,2025

‘ਵੀਰ ਬਾਲ ਦਿਵਸ ਦਾ ਨਾਂ ਸਾਹਿਬਜ਼ਾਦੇ ਸ਼ਹਾਦਤ ਦੇ ਵਿੱਚ ਕੀਤਾ ਜਾਵੇ ਤਬਦੀਲ ਕਰਨ ਦੀ ਮੰਗ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਇਤਿਹਾਸਿਕ ਕਦਮ ਹੈ।’ ਆਦਮੀ ਪਾਰਟੀ ਦੇ ਸ਼ਹਿਰ ਰੂਪਨਗਰ ਤੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ  ਸਤਿਆਲ ਨੇ  ਕਿਹਾ ਕਿ ਸਿੱਖ ਮਾਣ ਮਰਿਆਦਾ ਅਨੁਸਾਰ ਸਾਹਿਬਜ਼ਾਦਿਆਂ ਨੂੰ ਬਾਲ ਰੂਪ ਵਿੱਚ ਮੰਨਣ ਦੀ ਥਾਂ ਬਾਬੇ ਭਾਵ ਕਿ ਸਤਿਕਾਰਯੋਗ ਸ਼ਖਸੀਅਤ ਜਿਵੇਂ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੱਲੋਂ ਬੁਲਾਇਆ ਜਾਂਦਾ ਹੈ ਤਾਂ ਕੇਂਦਰ ਸਰਕਾਰ ਇਹਨਾਂ ਦਿਨਾਂ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਵੇ ਤਾਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੂਰਨ ਸਤਿਕਾਰ ਦਿੱਤਾ ਜਾਵੇ।

ਉਹਨਾਂ ਅਨੰਦਪੁਰ ਸਾਹਿਬ ਤੋਂ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਵਿੱਚ ਉਠਾਏ ਇਸ ਮੁੱਦੇ ਨੂੰ ਇਸ ਮੁੱਦੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਂਬਰ ਪਾਰਲੀਮੈਂਟ ਨੇ ਬਹੁਤ ਹੀ ਵਧੀਆ ਢੰਗ ਨਾਲ ਸਿੱਖੀ ਭਾਵਨਾਵਾਂ ਦਾ ਇਹ ਮੁੱਦਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਉਠਾਇਆ ਹੈ ਸੋ ਭਾਰਤ ਸਰਕਾਰ ਨੂੰ ਇਸ ਨੂੰ ਪ੍ਰਵਾਨ ਕਰਦਿਆਂ  ਲਾਗੂ ਕਰਨਾ ਚਾਹੀਦਾ ਹੈ।