ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਪਛੜੀਆਂ ਸ੍ਰੈਣੀਆਂ ਦੀ ਮੰਗਾਂ ਸਬੰਧੀ ਵਿਸੇ਼ਸ਼ ਸੈਮੀਨਾਰ ਕਰਵਾਉਣ ਦਾ ਫੈਸਲਾ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,19 ਦਸੰਬਰ,2025
ਸੈਣੀ ਭਵਨ ਰੂਪਨਗਰ ਵਿਚ ਬਲਬੀਰ ਸਿੰਘ ਸੈਣੀ ਜਨਰਲ ਸਕੱਤਰ ਵਲੋਂ ਓਬੀਸੀ ਵਰਗ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਪਛੜੀਆਂ ਸ੍ਰੈਣੀਆਂ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸੇ਼ਸ਼ ਮੀਟਿੰਗ ਸੱਦੀ ਗਈ।
ਇਸ ਮੀਟਿੰਗ ਦੀ ਪ੍ਰਧਾਨਗੀ ਡਾ: ਅਜਮੇਰ ਸਿੰਘ, ਪ੍ਰਧਾਨ ਅਤੇ ਚੇਅਰਮੈਨ ਵਲੋਂ ਕੀਤੀ ਗਈ।ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਮੁਲਤਾਨੀ, ਪ੍ਰਧਾਨ, ਓਬੀਸੀ ਫੈਡਰੇਸ਼ਨ, ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ ਰਾਜਿੰਦਰ ਸਿੰਘ ਨੰਨੂਆਂ, ਕਾਰਜਕਾਰੀ ਪ੍ਰਧਾਨ, ਰਾਜਿੰਦਰ ਸੈਣੀ, ਰਾਮ ਸਿੰਘ ਸੈਣੀ, ਕਾਨੂੰਨੀ ਸਲਾਹਕਾਰ, ਐਡਵੋਕੇਟ ਰਵਿੰਦਰ ਮੁੰਦਰਾ ਵਲੋਂ ਓ.ਬੀ.ਸੀ ਵਰਗ ਨੂੰ ਰਾਜ ਸਰਕਾਰ ਵਲੋਂ ਕੇਵਲ ਪੰਜਾਬ ਵਿਚ 27 ਫ਼ੀਸਦੀ ਰਿਜਰਵੇਸ਼ਨ ਨਾ ਦੇਣ ਸਬੰਧੀ ਅਤੇ ਹੋਰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਆਪਣੇ ਵਿਚਾਰ ਰੱਖੇ ਗਏ।
ਬਲਵਿੰਦਰ ਸਿੰਘ ਮੁਲਤਾਨੀ, ਪ੍ਰਧਾਨ ਓਬੀਸੀ ਫੈਡਰੇਸ਼ਨ ਵਲੋਂ ਤੱਥਾਂ ਦੇ ਆਧਾਰ ਤੇ ਓਬੀਸੀ ਵਰਗ ਨਾਲ ਸਬੰਧਤ ਮੁਦਿਆਂ ਤੇ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਓਬੀਸੀ ਵਰਗ ਨੁੰ ਜਾਗਰੂਕ ਕਰਨ ਸਬੰਧੀ ਸੈਣੀ ਭਵਨ ਵਿਚ 18 ਜਨਵਰੀ, 2026 ਨੂੰ ਇਕ ਵਿਸ਼ੇਸ਼ ਸੈਮੀਨਾਰ ਕੀਤਾ ਜਾਵੇਗਾ ਜਿਸ ਵਿਚ ਪਛੜੀਆਂ ਸ੍ਰੈਣੀਆਂ ਨਾਲ ਸਬੰਧਤ ਸਮੂਹ ਸੰਗਠਨਾਂ ਨੂੰ ਸੱਦਿਆ ਜਾਵੇਗਾ। ਡਾ: ਅਜਮੇਰ ਸਿੰਘ, ਪ੍ਰਧਾਨ ਸੈਣੀ ਭਵਨ ਵਲੋਂ ਰੋਪੜ ਦੀਆਂ ਪਛੜੀਆਂ ਸ੍ਰੈਣੀਆਂ ਨਾਲ ਸਬੰਧਤ ਸਮੂਹ ਜਥੇਬੰਦੀਆਂ ਨੁੰ ਉਕਤ ਸੈਮੀਨਾਰ ਵਿਚ ਸ਼ਾਮਲ ਹੋਣ ਅਤੇ ਸਹਿਯੋਗ ਦੇਣ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਤੇ ਸੈਣੀ ਭਵਨ ਦੇ ਟਰੱਸਟੀ ਅਤੇ ਪ੍ਰਬੰਧਕੀ ਕਮੇਟੀ ਮੈਬਰ ਡਾ: ਹਰਚਰਨ ਦਾਸ, ਸਾਬਕਾ ਡੀHਈHਓ, ਡਾ: ਜਸਵੰਤ ਕੌਰ, ਬਹਾਦਰਜੀਤ ਸਿੰੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਗਿਰਨ, ਜਗਦੇਵ ਸਿੰਘ, ਦਲਜੀਤ ਸਿੰਘ, ਮਾ: ਅਮਰਜੀਤ ਸਿੰਘ ਸੈਣੀ, ਹਰਦੀਪ ਸਿੰਘ ਸੈਣੀ ਮੈਨੇਜਰ ਆਦਿ ਹਾਜਰ ਸਨ।












