ਬੀਬੀਐਮਬੀ ਸਕੂਲ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਸਟੇਅ, ਕੋਰਟ ਦੇ ਹੁਕਮਾਂ ਦੀ ਹੋਵੇਗੀ ਇੰਨਬਿੰਨ੍ਹ ਪਾਲਣਾ- ਚੀਫ ਇੰਜਨੀਅਰ

130

ਬੀਬੀਐਮਬੀ ਸਕੂਲ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਸਟੇਅ, ਕੋਰਟ ਦੇ ਹੁਕਮਾਂ ਦੀ ਹੋਵੇਗੀ ਇੰਨਬਿੰਨ੍ਹ ਪਾਲਣਾ- ਚੀਫ ਇੰਜਨੀਅਰ

ਤਲਵਾੜਾ, 28 ਦਿਸੰਬਰ,2025
ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਸੰਚਾਲਿਤ ਸਥਾਨਕ ਸਕੂਲ ਸਬੰਧੀ ਬੋਰਡ ਵੱਲੋਂ ਮੰਗੀਆਂ ਗਈਆਂ ਦਿਲਚਸਪੀਆਂ ਦੇ ਪ੍ਰਗਟਾਵੇ ਦੇ ਮਾਮਲੇ ਵਿਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਦਿੱਤੇ ਜਾਣ ਦੇ ਮੱਦੇਨਜਰ ਮੁੱਖ ਇੰਜਨੀਅਰ  ਰਾਕੇਸ਼ ਗੁਪਤਾ ਨੇ ਆਖਿਆ ਹੈ ਕਿ ਕੋਰਟ ਦੇ ਹੁਕਮਾਂ ਦੀ ਇੰਨਬਿੰਨ੍ਹ ਪਾਲਣਾ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਸਿਵਲ ਰਿਟ ਪਟਿਸ਼ਨ ਨੰਬਰ 39045-2025 ਦੀ ਸੁਣਵਾਈ ਦੌਰਾਨ ਮਾਨਯੋਗ ਜਸਟਿਸ ਸੰਦੀਪ ਮੁੱਦਗਿਲ ਜੀ ਦੀ ਅਦਾਲਤ ਵੱਲੋਂ ਇਸ ਸਬੰਧੀ ਯਥਾ ਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ ਅਤੇ ਬੋਰਡ ਇੰਨ੍ਹਾਂ ਹੁਕਮਾਂ ਦੀ ਪਾਲਣਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੁਣ ਕੋਈ ਨਵੀਂ ਕਾਰਵਾਈ ਕੋਰਟ ਦੇ ਸਟੇਅ ਹੁਕਮਾਂ ਦੀ ਪਾਲਣਾ ਕਰਦਿਆਂ ਨਹੀਂ ਕੀਤੀ ਜਾਵੇਗੀ।