ਸੈਣੀ ਭਵਨ ਵਿਖੇ 25ਵੇਂ ਖੂਨਦਾਨ ਕੈਂਪ ‘ਚ 50 ਵਿਅਕਤੀਆ ਨੇ ਕੀਤਾ ਖੂਨਦਾਨ

139

ਸੈਣੀ ਭਵਨ ਵਿਖੇ 25ਵੇਂ ਖੂਨਦਾਨ ਕੈਂਪ ‘ਚ 50 ਵਿਅਕਤੀਆ ਨੇ ਕੀਤਾ ਖੂਨਦਾਨ

ਬਹਾਦਰਜੀਤ ਸਿੰਘ/royalpatiala.in News/ਰੂਪਨਗਰ, 4 ਜਨਵਰੀ,2025

ਸੈਣੀ ਭਵਨ ਵਿਖੇ ਅੱਜ ਲਗਾਏ ਗਏ 25ਵੇਂ ਖੂਨਦਾਨ ਕੈਂਪ ‘ਚ 50 ਵਿਅਕਤੀਆ ਵਲੋਂ ਖੁਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਰੂਪਨਗਰ ਤੋਂ ਸਰਜੀਕਲ ਮਾਹਿਰ ਦਾ ਡਾਕਟਰ ਇਕਬਾਲ ਸਿੰਘ ਨੇ ਕੀਤਾ ਅਤੇ ਉਨ੍ਹਾ ਖੁਦ ਖੂਨਦਾਨ ਵੀ ਕੀਤਾ।

ਇਸ ਮੌਕੇ ਸਿਵਲ ਹਸਪਤਾਲ ਤੋਂ ਹੀ ਮੈਡੀਕਲ ਅਫਸਰ ਡਾਕਟਰ ਪੂਨੀਤ ਸੈਣੀ ਵੀ ਉਨ੍ਹਾ ਨਾਲ ਸਨ। ਧੰੂਦ ਤੇ ਠੰਢ ਦੌਰਾਨ ਵੀ ਖੂਨਦਾਨੀਆ ਵਿੱਚ ਖੂਨਦਾਨ ਕਰਨ ਲਈ ਭਾਰੀ ਉਤਸਾਹ ਪਾਇਆ ਗਿਆ। ਕੈਂਪ ਵਿੱਚ ਖੂਨ ਇਕੱਤਰਤ ਕਰਨ ਲਈ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਤੋ ਡਾ. ਮੁਨੀਸ਼ ਦੀ ਅਗਵਾਈ ਵਿੱਚ ਟੀਮ ਪਹੁੰਚੀ ਸੀ।

ਕੈਂਪ ਨੂੰ ਸਫਲ ਬਣਾਉਣ ਲਈ ਸਫਲ ਬਣਾਉਣ ਲਈ ਰਜਨੀ ਹਰਬਲ ਮਲਿਕਪੁਰ, ਗੁਰੂ ਨਾਨਕ ਕਰਿਆਨਾ ਸਟੋਰ ਪਪਰਾਲਾ, ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਹੀਰਾ ਡਿਪਾਰਮੈਂਟਲ ਸਟੋਰ ਤੋਂ ਇਲਾਵਾ ਰੋਟਰੀ ਕਲੱਬ ਤੇ ਇੰਨਰਵੀਲ ਕਲੱਬ  ਰੂਪਨਗਰ ਵਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ।

ਇਸ ਮੌਕੇ ਸੰਸਥਾ ਦੇ ਪੀ. ਆਰ. ੳ. ਰਾਜਿੰਦਰ ਸੈਣੀ ਨੇ ਆਏ ਮੁੱਖ ਮਹਿਮਾਨਾ, ਖੂਨਦਾਨੀਆ ਤੇ ਪਤਵੰਤੇ ਵਿਅਕਤੀਆ ਦਾ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਵਲੋਂ ਸਵਾਗਤ ਕੀਤਾ ਤੇ ਨਵੇਂ ਸਾਲ 2026 ਦੀ ਵਧਾਈ ਦਿੱਤੀ।

ਸੰਸਥਾ ਦੇ ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ ਨੇ ਸੈਣੀ ਭਵਨ ਵਲੋਂ ਸਮਾਜ ਸੇਵਾ ਲਈ ਕੀਤੇ ਕੰਮਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਜਦਕਿ ਸਕੱਤਰ ਬਲਬੀਰ ਸਿੰਘ ਸੈਣੀ ਨੇ ਆਏ ਮਹਿਮਾਨਾ ਤੇ ਖੂਨਦਾਨੀਆ ਦਾ ਧੰਨਵਾਦ ਕੀਤਾ।

ਖੂਨਦਾਨ ਕੈਂਪ ਦੌਰਾਨ ਜਗਦੇਵ ਸਿੰਘ ਨੇ 44ਵੀਂ ਵਾਰ, ਸੁਨੀਲ ਪਾਠਕ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਤੰਬੜ ਵਲੋਂ 40ਵੀਂ ਵਾਰ, ਅਮਰੀਕ ਸਿੰਘ ਰਾਜੂ ਨੇ 31ਵੀਂ ਵਾਰ, ਅਮਿਤ ਸੈਣੀ ਤੇ ਚਰਨਦੀਪ ਵਲੋਂ 28ਵੀਂ ਵਾਰ, ਕਨਵਰਜੀਤ ਸਿੰਘ ਨੇ 26ਵੀਂ ਵਾਰ, ਅਵੀਸ਼ੇਕ ਸੈਣੀ, ਰੋਹਿਤ ਭੰਡਾਰੀ ਅਭਿਮਨੂੰ, ਗੁਰਵਿੰਦਰ ਸਿੰਘ ਵਲੋਂ 16ਵੀਂ ਵਾਰ, ਰਣਜੀਤ ਸਿੰਘ, ਵਿਸਾਲ ਸੈਣੀ ਵਲੋਂ 15ਵੀ ਵਾਰ, ਸਤਵਿੰਦਰ ਪਾਲ ਸਿੰਘ ਨੇ 13ਵੀਂ ਵਾਰ, ਅਮਨਵੀਰ ਸਿੰਘ ਨੇ 12 ਵੀ ਵਾਰ ਤੇ ਨਮਿਤ ਸੈਣੀ ਨੇ 10ਵੀ ਖੂਨਦਾਨ ਕੀਤਾ। ਇਸ ਕੈਂਪ ‘ਚ ਕਰਨਵਰਜੀਤ ਸੈਣੀ ਤੇ ਅਭਿਸੇਕ ਸੈਣੀ ਅਤੇ ਗੁਰਵਿੰਦਰ ਸਿੰਘ ਤੇ ਅਨੁਰਾਗ ਪਿਤਾ ਪੁਤਰਾ ਨੇ ਇਕਠੇ ਖੂਨਦਾਨ ਕੀਤਾ ਹੈ।

ਸੈਣੀ ਭਵਨ ਵਿਖੇ 25ਵੇਂ ਖੂਨਦਾਨ ਕੈਂਪ ‘ਚ 50 ਵਿਅਕਤੀਆ ਨੇ ਕੀਤਾ ਖੂਨਦਾਨ

ਅਧਿਆਪਕਾ ਰਾਜਿੰਦਰ ਕੌਰ ਇਕਲੀ ਮਹਿਲਾ ਅਤੇ ਸੰਸਥਾ ਦੇ ਟਰੱਸਟੀ ਜਗਦੇਵ ਸਿੰਘ ਤੇ ਐਡਵੋਕੇਟ ਰਾਵਿੰਦਰ ਮੁੰਡਰਾ ਨੇ ਵੀ ਖੂਨਦਾਨ ਕੀਤਾ।

ਇਸ ਮੌਕੇ ਕਮਲਜੀਤ ਸਿੰਘ ਬਾਬਾ ਪ੍ਰਧਾਨ ਬਲੱਡ ਡੋਨਰਜ਼ ਤੇ ਸੰਸਥਾ ਦੇ ਪ੍ਰਬੰਧਕ ਗੁਰਮੁੱਖ ਸਿੰਘ ਸੈਣੀ, ਇੰਜ. ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਡਾ। ਜਸਵੰਤ ਕੌਰ ਸੈਣੀ, ਦਲਜੀਤ ਸਿੰਘ, ਅਮਰਜੀਤ ਸਿੰਘ, ਡਾ. ਹਰਚਰਨ ਦਾਸ, ਰਾਜਿੰਦਰ ਸਿੰਘ ਗਿਰਨ, ਬਹਾਦਰਜੀਤ ਸਿੰਘ ,ਹਰਦੀਪ ਸਿੰਘ ਵੀ ਹਾਜ਼ਰ ਸਨ।