ਪਰਮਜੀਤ ਸਿੰਘ ਚੱਢਾ ਦਾ ਅੰਤਿਮ ਸੰਸਕਾਰ

107

ਪਰਮਜੀਤ ਸਿੰਘ ਚੱਢਾ ਦਾ ਅੰਤਿਮ ਸੰਸਕਾਰ

ਬਹਾਦਰਜੀਤ ਸਿੰਘ/ royalpatiala.in News/ ਸ੍ਰੀ ਚਮਕੌਰ ਸਾਹਿਬ,30 ਜਨਵਰੀ,2026

ਸੁਤੰਤਰਤਾ ਸੈਨਾਨੀ ਸਵਰਗੀ ਜਥੇਦਾਰ ਤੇਜਾ ਸਿੰਘ ਚੱਢਾ ਅਤੇ ਜਥੇਦਾਰਨੀ ਮਨਮੋਹਨ ਕੌਰ ਦੇ ਸਪੁੱਤਰ ਪਰਮਜੀਤ ਸਿੰਘ ਚੱਢਾ, ਮੈਨੇਜਿੰਗ ਡਾਇਰੈਕਟਰ ਸ੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ ਬੈਹਿਰਾਮਪੁਰ ਬੇਟ, ਜਿਨਾਂ ਦਾ ਬੀਤੇ ਦਿਨੀ ਸਵਰਗਵਾਸ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਚਮਕੌਰ ਸਾਹਿਬ ਦੀ ਸ਼ਮਸ਼ਾਨ ਭੂਮੀ ਵਿੱਚ ਪੂਰਨ ਗੁਰ ਮਰਿਆਦਾ ਅਨੁਸਾਰ ਕੀਤਾ ਗਿਆ|

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨੇ ਅਰਦਾਸ ਕੀਤੀ।  ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਸਪੁੱਤਰ ਚਿਰੰਜੀਵ ਸਿੰਘ ਚੱਢਾ, ਵੱਡੇ ਭਰਾ ਇੰਦਰਪਾਲ ਸਿੰਘ ਚੱਢਾ, ਦਾਮਾਦ ਨਵਨੀਤ ਸਿੰਘ ਯੂ ਐਸ ਏ ਤੇ ਪੋਤਰੇ ਗੁਰਸਾਹਿਬ ਸਿੰਘ ਨੇ ਦਿੱਤੀ।

ਸਵਰਗੀ ਚੱਢਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਾਇਰੈਕਟਰ ਓਵਰਸੀਜ ਸਰਦਾਰ ਇੰਦਰਪਾਲ ਸਿੰਘ ਦੇ ਛੋਟੇ ਭਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ, ਰੋਪੜ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰੋਪੜ ਪਰਮਜੀਤ ਸਿੰਘ ਮੱਕੜ ਦੇ ਜੀਜਾ ਹਨ।

ਇਸ ਮੋਕੇ ਤੇ ਪਰਿਵਾਰਿਕ ਮੈਂਬਰਾਂ, ਦੋਸਤ,ਮਿੱਤਰ ਸੰਬੰਧੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਜਿਨਾਂ ਵਿੱਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਜੀ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਾਨੀ ਪ੍ਰਧਾਨ ਗੁਰਮੀਤ ਸਿੰਘ, ਹਰਜੀਤ ਸਿੰਘ ਖਾਲਸਾ ਲੁਧਿਆਣਾ, ਜੋਨਲ ਪ੍ਰਧਾਨ ਰੋਪੜ ਬਿਕਰਮਜੀਤ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ,ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਦੇ ਡਾਇਰੈਕਟਰ ਤੇਜਿੰਦਰ ਸਿੰਘ ਖਿਜਰਾਬਾਦੀ, ਰੋਪੜ ਤੋਂ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਚੌਧਰੀ ਵੇਦ ਪ੍ਰਕਾਸ਼, ਮਨਜਿੰਦਰ ਸਿੰਘ ਧਨੋਆ,ਐਡਵੋਕੇਟ ਰਜੀਵ ਸ਼ਰਮਾ, ਕੌਂਸਲਰ ਅਮਰਜੀਤ ਸਿੰਘ ਜੌਲੀ, ਭਾਵਾਧਸ ਦੇ ਪੰਜਾਬ ਪ੍ਰਧਾਨ ਰਜਿੰਦਰ ਕੁਮਾਰ ਬਿੰਦੀ, ਮਨਜੀਤ ਸਿੰਘ ਤੰਬੜ, ਵਿਸ਼ਾਲ ਭਗਵਤੀ ਜਾਗਰਨ ਕਮੇਟੀ ਗਿਲਕੋ ਵੈਲੀ ਦੇ ਪ੍ਰਧਾਨ ਰਵਿੰਦਰ ਕੁਮਾਰ ਠਾਕੁਰ, ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕੌਂਸਲਰ ਸਰਬਜੀਤ ਸਿੰਘ ਕਾਲਾ, ਕਿਸਾਨ ਆਗੂ ਪ੍ਰਗਟ ਸਿੰਘ ਰੋਲੂ ਮਾਜਰਾ, ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸੇਠੀ, ਸਕੱਤਰ ਚਿਤਰੰਜਨ ਬੰਸਲ, ਸਾਬਕਾ ਡਿਪਟੀ ਐਡਵੋਕੇਟ ਜਨਰਲ ਹਰਸਿਮਰ ਸਿੰਘ ਸਿੱਟਾ,ਡਾ. ਰਾਜਪਾਲ ਸਿੰਘ, ਪ੍ਰਿੰ ਅਮਰਜੀਤ ਸਿੰਘ ਕੰਗ, ਪ੍ਰਿੰ. ਹਰਦੀਪ ਸਿੰਘ ਕਾਹਲੋਂ, ਸ.ਸੁਖਵਿੰਦਰ ਸਿੰਘ ਸੋਬਤੀ, ਸ.ਇਕਬਾਲ ਸਿੰਘ ਸੋਢੀ, ਸ.ਸੰਤ ਸਿੰਘ ਢਿੱਲੋਂ ਯੂ ਐਸ ਏ,ਪ੍ਰੋ. ਰਮੇਸ਼ ਢੰਡ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ. ਚਰਨ ਸਿੰਘ ਭਾਟੀਆ, ਿਪ੍ਰੰਸੀਪਲ ਰਣਜੀਤ ਸਿੰਘ ਸੰਧੂ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।

ਸਵਰਗੀ ਨਮਿਤ ਅੰਤਿਮ ਅਰਦਾਸ ਸਮਾਗਮ ਪਹਿਲੀ ਫ਼ਰਵਰੀ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੀਵਾਨ ਹਾਲ ਵਿੱਚ ਹੋਵੇਗਾ