ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ

206

ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ / royalpatiala.in News/ 30-01-2026  

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗ੍ਰਿਡ ਸ਼ਕਤੀ ਵਿਹਾਰ ਦੀ ਸ਼ਟਡਾਊਨ ਹੋਣ ਕਰਕੇ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, 21 ਨੰ. ਪੁੱਲ ਨੇੜੇ ਮਾਰਕੀਟ, ਸੇਵਕ ਕਲੋਨੀ, ਡੀਲਾਈਟ ਕਲੋਨੀ, ਲਹਿਲ ਕਲੋਨੀ, ਲਹਿਲ ਮਾਰਕੀਟ, ਮਾਨਸ਼ਾਹੀਆ ਕਲੋਨੀ, ਸੰਤ ਨਗਰ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਸਦਭਾਵਨਾ ਹਸਪਤਾਲ਼, ਸਟੇਟ ਕਾਲਜ, ਬਿਕਰਮ ਕਾਲਜ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਅਮਨ ਕਾਲੋਨੀ, ਟੰਡਨ ਕਲੋਨੀ, ਬਚਿੱਤਰ ਨਗਰ ਦਾ ਕੁਝ ਏਰੀਆ ਆਦਿ ਦੀ ਬਿਜਲੀ ਸਪਲਾਈ 31-01-26 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

=======================================================

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਥਾਪਰ ਯੂਨੀਵਰਸਿਟੀ ਗਰਿੱਡ ਤੋ ਚਲਦੇ 11 ਕੇ.ਵੀ. ਬਾਬੂ ਸਿੰਘ ਕਲੋਨੀ ਫੀਡਰ ਤੇ ਠੇਕੇਦਾਰ ਵਲੋ ਐੱਲ. ਐੱਨ.ਟੀ ਕੇਬਲ ਦੀ ਉਸਾਰੀ ਲਈ ਮਿਤੀ 31-01-2026 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਉਕਤ ਫੀਡਰ ਤੋ ਚੱਲਦਾ ਏਰੀਆ ਜਿਵੇਂ ਕਿ ਬਾਬੂ ਸਿੰਘ ਕਲੋਨੀ, ਗੁਰਦੀਪ ਕਲੋਨੀ, ਅਬਲੋਵਾਲ ਦਾ ਸਾਰਾ ਏਰੀਆ ਆਦਿ ਬੰਦ ਰਹਿਣ ਦੀ ਸੰਭਾਵਨਾ ਹੈ ਜੀ।

*ਨੋਟ:- ਉਕਤ ਅਨੁਸਾਰ ਏਰੀਆ ਦੀ ਬਿਜਲੀ ਸਪਲਾਈ ਲੋੜ ਮੁਤਾਬਿਕ ਬੰਦ ਕੀਤੀ ਜਾਵੇਗੀ ਜੀ। ਜਾਰੀ ਕਰਤਾ:- ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ ਪਟਿਆਲਾ।

=======================================================

ਸਹਾਇਕ ਇੰਜੀਨੀਅਰ, ਉਪ ਮੰਡਲ ਉਤਰ ਤਕਨੀਕੀ, ਪ.ਸ.ਪ.ਕ.ਲ. ਪਟਿਆਲਾ ਵੱਲੋਂ ਆਮ ਜਨਤਾ ਅਤੇ ਵੱਡਮੁੱਲੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11kv New Anaj mandi ਅਤੇ 11kv ਦੀਪ ਨਗਰ ਫੀਡਰ ਤੇ ਠੇਕੇਦਾਰ ਵਲੋਂ ਕੰਮ ਕਰਨ ਅਤੇ ਜ਼ਰੂਰੀ ਮੁਰੰਮਤ ਅਤੇ ਦਰੱਖਤ ਦੀ ਛੰਗਾਈ ਵਾਸਤੇ ਅਧੀਨ ਪੈਂਦਾ ਏਰੀਆ (ਝਿੱਲ, ਦੀਪ ਨਗਰ, ਏਕਤਾ ਵਿਹਾਰ, ਅਮਨ ਬਾਗ਼ ਐਕਸਟੈਨਸ਼ਨ, ਮਨੇਸ enclave, ਸਰਹਿੰਦ ਰੋਡ, ਅਨਾਜ ਮੰਡੀ, ਬਣਾ ਰੋਡ, ਯਾਦਵਿੰਦਰਾ ਕਲੋਨੀ, ਬਸੰਤ ਵਿਹਾਰ ਆਦਿ) ਦੀ ਬਿਜਲੀ ਸਪਲਾਈ ਕੱਲ ਮਿਤੀ 31.01.2026 ਨੂੰ ਸਵੇਰੇ 10  ਵਜੇ ਤੋਂ ਸ਼ਾਮ 5 ਵਜੇ ਤਕ ਪ੍ਰਭਾਵਿਤ ਰਹੇਗੀ।
ਜਾਰੀ ਕਰਤਾ;
ਸਹਾਇਕ ਇੰਜੀਨੀਅਰ, ਉਪ ਮੰਡਲ ਉਤਰ ਤਕਨੀਕੀ,
ਪੰ.ਰਾ.ਪਾ.ਕਾ.ਲਿ., ਪਟਿਆਲਾ
========================================================

ਖਪਤਕਾਰਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 31/01 /2026 ਨੂੰ 11ਕੇ ਵੀ ਪ੍ਰੋਫੈਸਰ ਕਲੋਨੀ ਫੀਡਰ ਤੇ ਨਵਾਂ ਮੇਨ GO ਸਵਿੱਚ ਲਗਾਉਣ ਲਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸਪਲਾਈ ਬੰਦ ਰਹਿਣ ਦੀ ਸੰਭਾਵਨਾ ਹੈ। ਜਿਸ ਨਾਲ ਪ੍ਰੋਫੈਸਰ ਕਲੋਨੀ, ਵਿਦਿਆ ਨਗਰ ਦਾ ਕੁਝ ਏਰੀਆ, ਕ੍ਰਹੇਰੀ, ਨੂਰ ਇੰਕਲੇਵ ਦੀ ਸਪਲਾਈ ਬੰਦ ਰਹਿਣ ਦੀ ਸੰਭਾਵਨਾ ਹੈ।

ਜਾਰੀ ਕਰਤਾ: ਉੱਪ ਮੰਡਲ ਅਫ਼ਸਰ, ਅਰਬਨ ਅਸਟੇਟ ਪਟਿਆਲਾ

========================================================

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਤਰ ਤਕਨੀਕੀ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ ਵੀ ਏਕਤਾ ਵਿਹਾਰ ਫੀਡਰ ਅਧੀਨ ਚਲਦੇ ਏਰੀਆ (ਅਨੰਦ ਨਗਰ ਬੀ, ਏਕਤਾ ਵਿਹਾਰ, ਏਕਤਾ avenue, ਅਨੰਦ ਨਗਰ ਐਕਸਟੈਨਸ਼ਨ ਆਦਿ) ਦੀ ਬਿਜਲੀ ਸਪਲਾਈ ਮਿਤੀ 31/01/26 ਨੂੰ ਸਵੇਰੇ 10.00ਵਜੇ ਤੋਂ 12.00ਵਜੇ ਤੱਕ ਰੱਖ ਰਖਾਵ ਦੇ ਜਰੂਰੀ ਕੰਮ ਦੇ ਚਲਦਿਆਂ ਪ੍ਰਭਾਵਿਤ ਰਹੇਗੀ। ਇਸ ਦੌਰਾਨ ਜਰੂਰਤ ਅਨੁਸਾਰ ਵੱਖ ਵੱਖ ਏਰੀਆ ਦੀ ਬਿਜਲੀ ਸਪਲਾਈ ਬੰਦ ਰਹਿ ਸਕਦੀ ਹੈ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।