ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ / royalpatiala.in News/ 04-02-2026
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11kV ਸੰਤ ਨਗਰ ਫੀਡਰ ਨੂੰ ਬਾਈਫਰਕੇਟ ਕਰਕੇ ਨਵਾਂ 11kV ਫੀਡਰ ਖਿੱਚਣ ਲਈ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, 21 ਨੰ. ਪੁੱਲ ਨੇੜੇ ਮਾਰਕੀਟ, ਡੀਲਾਈਟ ਕਲੋਨੀ, ਲਹਿਲ ਕਲੋਨੀ, ਮਾਨਸ਼ਾਹੀਆ ਕਲੋਨੀ, ਸੰਤ ਨਗਰ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਅਮਨ ਕਾਲੋਨੀ, ਟੰਡਨ ਕਲੋਨੀ, ਬਚਿੱਤਰ ਨਗਰ ਦਾ ਕੁਝ ਏਰੀਆ ਆਦਿ ਦੀ ਬਿਜਲੀ ਸਪਲਾਈ 05-02-26 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
=======================================================
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ ਗੁਰਬਖਸ਼ ਕਲੋਨੀ ਫੀਡਰ ,11 ਕੇ.ਵੀ ਪੁਰਾਣਾ ਗੁਰਬਖਸ਼ ਕਲੋਨੀ ਫੀਡਰ, 11 ਕੇ.ਵੀ ਵਿਰਕ ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਬਾਜਵਾ ਕਲੋਨੀ, ਵਿਰਕ ਕਲੋਨੀ, ਪਟਿਆਲਾ ਹਾਈਟਸ, ਜਗਤਾਰ ਨਗਰ, ਤਫ਼ਜ਼ਲਪੁਰਾ, ਜੁਝਾਰ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 05-01-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ।
ਜਾਰੀ ਕਰਤਾ: ਇੰਜ: ਪ੍ਰੀਤਇੰਦਰ ਸਿੰਘ,ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।












