ਪਾਵਰ ਕਲੋਨੀ ਵਿਚ ਸੜਕਾਂ ਵਿੱਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼

90

ਪਾਵਰ ਕਲੋਨੀ ਵਿਚ ਸੜਕਾਂ ਵਿੱਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,17 ਫ਼ਰਵਰੀ,2026
ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਪਾਵਰ ਕਲੋਨੀ ਵਿਚ ਕੁਝ ਸਮਾ ਪਹਿਲ਼ਾਂ ਬਣਾਈਆਂ ਲੁੱਕ ਦੀਆਂ ਸੜਕਾਂ ਵਿੱਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗਾਏ ਹਨ। ਸ਼ਹਿਰ ਦੇ ਵਾਰਡ ਨੰਬਰ 5 ਤੋਂ ਅਕਾਲੀ ਕੌਂਸਲਰ ਅਤੇ ਮੱਕੜ ਦੀ ਧਰਮ ਪਤਨੀ ਇਕਬਾਲ ਕੌਰ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚੀਫ਼ ਇੰਜਨੀਅਰ ਨੂੰ ਇੱਕ ਲਿਖਤੀ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕੇ ਕੁੱਝ ਸਮਾਂ ਪਹਿਲਾਂ ਬਣਾਈਆਂ ਗਈਆਂ ਸੜਕਾਂ ਵਿੱਚ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ ।

ਉਹਨਾਂ ਕਿਹਾ ਕਿ ਇਹਨਾਂ ਸੜਕਾਂ ਨੂੰ ਬਣਾਇਆਂ ਹਲੇ ਬਹੁਤ ਹੀ ਘੱਟ ਸਮਾ ਹੋਇਆ ਹੈ ਪਰ ਇਹ ਸੜਕਾਂ ਬੁਰੀ ਤਰਾਂ ਖਿੱਲਰ ਗਈਆਂ ਹਨ ।

ਪਾਵਰ ਕਲੋਨੀ ਵਿਚ ਸੜਕਾਂ ਵਿੱਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼

ਓਹਨਾ ਮੰਗ ਕੀਤੀ ਕਿ ਇਹ ਕੰਮ ਕਰਨ ਵਾਲੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਅਤੇ ਇਹ ਸੜ੍ਹਕਾਂ ਦਾ ਕੰਮ ਦੁਬਾਰਾ ਕਰਵਾਇਆ ਜਾਵੇ ।