ਰੂਪਨਗਰ ਕਾਂਗਰਸ ਵੱਲੋਂ ਗਗਨਦੀਪ ਸਿੰਘ ਰੰਧਾਵਾਂ ਖੁਦਕੁਸ਼ੀ ਮਾਮਲੇ ਵਿੱਚ ਰੋਸ ਮੁਜ਼ਾਹਰਾ

52

ਰੂਪਨਗਰ ਕਾਂਗਰਸ ਵੱਲੋਂ ਗਗਨਦੀਪ ਸਿੰਘ ਰੰਧਾਵਾਂ ਖੁਦਕੁਸ਼ੀ ਮਾਮਲੇ ਵਿੱਚ ਰੋਸ ਮੁਜ਼ਾਹਰਾ

ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,23 ਮਾਰਚ,2026

ਰੂਪਨਗਰ ਕਾਂਗਰਸ ਨੇ ਗਗਨਦੀਪ ਸਿੰਘ ਰੰਧਾਵਾਂ ਖੁਦਕੁਸ਼ੀ ਮਾਮਲੇ ਵਿੱਚ ਰੋਸ ਮੁਜ਼ਾਹਰਾ ਕੀਤਾ । ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਿਕਹਾ ਿਕ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਬਾਕੀ ਮੁਜਰਮਾਂ ਨੂੰ ਸਜਾ ਦਵਾਉਣ ਅਤੇ  ਜੁਰਮ ਵਿੱਚ ਵਾਧਾ ਕਰਨ ਲਈ ਭਗਵੰਤ ਮਨ ਦੀ ਵਜਾਰਤ ਦੇ ਮੰਤਰੀ ਲਾਲ ਜੀਤ ਭੁੱਲਰ ਵਲੋ ਜੌ ਗੁੰਡਾ ਗਰਦੀ ਵਾਲਾ ਤਸ਼ੱਦਦ ਡੀ  ਐਮ ਰੰਧਾਵਾਂ ਨਾਲ ਕੀਤਾ ਗਿਆ ਪੰਜਾਬ ਦੇ ਲੋਕਾਂ ਵਿੱਚ  ਇਸ ਲਈ ਬਹੁੱਤ ਰੋਹ ਹੈ ਅਤੇ ਉਹ ਇਸ ਗੁੰਡਾਗਰਦੀ ਨੂੰ  ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਮੰਗ ਕੀਤੀ ਕਿ ਬਾਕੀ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਅਤੇ ਐੱਫ ਆਈ ਆਰ ਵਿੱਚ ਜੁਰਮ ਦਾ ਵਾਧਾ ਕੀਤਾ ਜਾਵੇ ।ਉਹਨਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਜਾਤ, ਵਰਗ ਅਤੇ ਧਰਮ ਦੇ ਵਕਤੀ ਨਾਲ ਸਰਕਾਰ ਦਾ ਕੋਈ ਵੀ ਐਮ ਐਲ ਏ  ਜਾ ਮੰਤਰੀ ਧੱਕਾਸ਼ਾਹੀ ਕਰੇਗਾ ਤਾਂ ਕਾਂਗਰਸ ਪਾਰਟੀ ਆਪਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੜਕਾਂ ਤੇ ਉਤਰੇਗੀ ਅਤੇ ਗੁੰਡਾਗਰਦੀ ਦਾ ਡਟ ਕੇ ਮੁਕਾਬਲਾ ਕਰੇਗੀ ਲੋਕ ਸੜਕਾਂ ਤੇ ਉਤਰਨ ਲਈ  ਤਾਂ ਮਜਬੂਰ ਹੋਏ ਹਨ ਕਿਓਂ  ਕੀਂ ਇਸ ਸਰਕਾਰ ਵਲੋ ਪਹਿਲਾ ਵੀ ਸਿਹਤ ਮੰਤਰੀ ਸਿੰਗਲਾ ਵਰਗੇ ਆਪਣੇ ਸਾਥੀਆਂ ਉਤੇ ਹੋਏ  ਪਰਚਿਆਂ ਦੀ  ਤਫਤੀਸ਼  ਕਰ ਕੇ  ਉਹਨਾਂ ਨੂੰ ਕਲੀਨ ਚਿਟ ਦੇ ਕੇ ਪਰਚੇ ਰਫਾ ਦਫਾ ਕਰਾ ਦਿੱਤੇ ਸਨ ਜਿਸ ਨਾਲ ਇਹਨਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਹੌਂਸਲੇ ਬੁਲੰਦ ਹੋ ਗਏ ਕੀ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਉਹ ਭੁੱਲ ਗਏ ਕੇ ਜਨਤਾ ਜਨਾਰਦਨ ਹੁੰਦੀ ਹੈ ਜੇਕਰ  ਓਹ ਤੁਹਾਡੇ ਤੇ ਵਿਸ਼ਵਾਸ਼ ਕਰ ਕੇ ਤੁਹਾਡੀ ਸਰਕਾਰ ਬਣਾ ਸਕਦੀ ਹੈ ਤਾਂ ਉਹ ਤੁਹਾਡੀ ਸਰਕਾਰ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਵੀ ਗੱਡ ਸਕਦੀ ਹੈ ।

ਅਸ਼ਵਨੀ ਸ਼ਰਮਾ ਨੇ ਕਿਹਾ ਕੀ ਸਰਕਾਰ ਇਹ ਨਾ ਸਮਝੇ ਕੀ ਓਹ ਧੱਕੇ ਨਾਲ ਆਪਣੀ ਵਜਾਰਤ ਦੀ ਤਾਕਤ ਦੇ ਜ਼ੋਰ ਤੇ ਕੁਝ ਵੀ ਕਰ ਸਕਦੇ ਹਨ ਪਰ ਉਹ ਨਾ ਭੁੱਲਣ ਕੀ ਕਾਂਗਰਸ ਪਾਰਟੀ ਹਮੇਸ਼ਾ ਧੱਕੇ ਦੇ ਖਿਲਾਫ ਲੋਕ ਆਵਾਜ਼ ਬੁਲੰਦ ਕਰਦੀ ਰਹੀ ਹੈ  ਤੇ ਕਰਦੀ ਰਹੇਗੀ

ਰੂਪਨਗਰ ਕਾਂਗਰਸ ਵੱਲੋਂ ਗਗਨਦੀਪ ਸਿੰਘ ਰੰਧਾਵਾਂ ਖੁਦਕੁਸ਼ੀ ਮਾਮਲੇ ਵਿੱਚ ਰੋਸ ਮੁਜ਼ਾਹਰਾ

ਇਸ ਮੌਕੇ ਸੁਖਵਿੰਦਰ ਸਿੰਘ ਵ੍ਹਿਸਕੀ ਸਾਬਕਾ ਪ੍ਰਧਾਨ,ਰਮੇਸ਼ ਗੋਇਲ ,ਰਾਜੇਸ਼ਵਰ ਲਾਲੀ, ਕੌਂਸਲਰ ਰਜੇਸ਼ ਕੁਮਾਰ, ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ, ਸ਼ਿਵਦਿਆਲ ਚੌਹਾਨ ਪ੍ਰਧਾਨ ਓ ਬੀ ਸੀ ਸੈੱਲ, ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਮਿੰਟੂ ਸਰਾਫ ਸਿਟੀ ਪ੍ਰਧਾਨ, ਜਗਮੋਹਣ ਸਿੰਘ ਯੂਥ ਆਗੂ, ਅਵਨੀਸ਼ ਮੋਦਗਿਲ ਮੈਂਬਰ ਜਿਲ੍ਹਾ ਪ੍ਰੀਸ਼ਦ,ਰਾਣਾ ਰਵਨੀਤ ਕੰਗ, ਹਿਮਾਂਸ਼ੂ ਟੰਡਨ ਬਲਾਕ ਪ੍ਰਧਾਨ, ਸੋਨੂੰ ਵੋਹਰਾ, ਕਾਬਲ ਰਾਣਾ ਬਰੂਵਾਲ, ਸੂਰਜ ਧੀਮਾਨ,ਅਸ਼ੋਕ ਦਾਰਾ, ਰਾਣਾ ਸੁਰਿੰਦਰ ਮਕਾਰੀ, ਅਸ਼ੋਕ ਸ਼ਰਮਾ , ਜਿੰਦਾ ਗਿੱਲ, ਰਹਿਸ ਬਾਬੂ ਆਦਿ ਹਾਜਰ ਸਨ।