ਬੈਂਕ ਰਿਟਾਇਰੀਜ ਫੈਡਰੇਸ਼ਨ ਵੱਲੋਂ ਧਰਨਾ

291

ਬੈਂਕ ਰਿਟਾਇਰੀਜ ਫੈਡਰੇਸ਼ਨ ਵੱਲੋਂ ਧਰਨਾ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ, 7 ਅਪ੍ਰੈਲ,2026

ਆਲ ਇੰਡੀਆ ਬੈੰਕ ਰਿਟਾਇਰੀਜ ਫੈਡਰੇਸ਼ਨ ਦੇ ਸੱਦੇ ’ਤੇ ਅੱਜ ਰੂਪਨਗਰ ਜ਼ਿਲੇ ਦੇ ਬੈਂਕ ਰਿਟਾਇਰੀਜ ਫੈਡਰੇਸ਼ਨ ਵਲੋ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਫੈਡਰੇਸ਼ਨ ਦੇ ਆਗੂਆਂ ਨੇ ਰੋਸ ਜਤਾਉਦੇ ਕਿਹਾ ਕਿ ਬੈਕ ਪੈਨਸ਼ਨਰ ਪਿਛਲੇ ਢਾਈ ਦਹਾਕਿਆਂ ਤੋ ਪੈਨਸ਼ਨ ’ਚ ਵਾਧੇ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਜਰਾ ਵੀ ਗੰਭੀਰ ਨਹੀ ਦਿਖਾਈ ਦੇ ਰਹੀ। ਸੰਗਠਨ ਦੇ ਕੁਲ ਹਿੰਦ ਜਥੇਬੰਦਕ ਸਕੱਤਰ ਅਤੇ ਸੂਬਾਈ ਜਨਰਲ ਸਕੱਤਰ ਦਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਸਾਲ 1994 ਤੋ ਬਾਅਦ ਬੈਕ ਕਰਮਚਾਰੀਆਂ ਦੀਆਂ ਤਨਖਾਹਾਂ ’ਚ ਹਰ ਚਾਰ ਸਾਲ ਬਾਅਦ ਵਾਧਾ ਹੋ ਜਾਂਦਾ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਤੀਹ ਸਾਲਾਂ ’ਚ ਇੱਕ ਵਾਰ ਵੀ ਪੈਨਸ਼ਨ ’ਚ ਵਾਧਾ ਨਹੀ ਹੋਇਆ।

ਉਨ੍ਹਾਂ ਕਿਹਾ ਕਿ ਇਸ ਸਮੇ ਦੌਰਾਨ ਕੁਲ ਹਿੰਦ ਧਰਨੇ, ਸੂਬਾਈ ਧਰਨੇ, ਪਾਰਲੀਮੈਂਟ ਮੈਂਬਰਾਂ ਤੇ ਵਜੀਰਾਂ ਨੂੰ ਮੰਗ ਪੱਤਰ ਦਿੱਤੇ ਪਰ ਕੋਈ ਹੱਲ ਨਹੀ ਹੋਇਆ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੈਕ ਕੋਲ ਕਈ ਲੱਖ ਕਰੋੜ ਦੀ ਰਾਸ਼ੀ ਪੈਨਸ਼ਨ ਫੰਡ ’ਚ ਪਈ ਹੋਣ ਦੇ ਬਾਵਜੂਦ ਜਾਇਜ ਮੰਗਾਂ ਨਹੀ ਮੰਨੀਆ ਜਾ ਰਹੀਆਂ।

ਉਨ੍ਹਾਂ ਕਿਹਾ ਕਿ ਫੈਡਰੇਸ਼ਨ ਮੰਗ ਕਰਦੀ ਹੈ ਕਿ ਹੈਲਥ ਬੀਮਾ ਸਕੀਮ ਤੇ ਜੀਐਸਟੀ. ਖਤਮ ਕੀਤੀ ਜਾਵੇ, ਸਰਕਾਰ ਪੈਨਸ਼ਨਰ ਐਸੋਸੀਏਸ਼ਨ ਨਾਲ ਗੱਲਬਾਤ ਰਾਂਹੀ ਜਲਦ ਤੋ ਜਲਦ ਮੰਗਾਂ ਦਾ ਹੱਲ ਕਰੇ।

ਬੈਂਕ ਰਿਟਾਇਰੀਜ ਫੈਡਰੇਸ਼ਨ ਵੱਲੋਂ ਧਰਨਾ 

ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਅਮਲ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਸੰਘਰਸ਼ ਤੇਜ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਤਰਲੋਚਨ ਸਿੰਘ, ਰਕੇਸ਼ ਅਗਰਵਾਲ, ਰਵੀ ਜੈਨ ਤੋ ਇਲਾਵਾ ਭਰਾਤਰੀ ਜਥੇਬੰਦੀਆਂ ਵਲੋ ਰਾਧੇ ਸ਼ਾਮ, ਰਣਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸੁਰਤਾਪੁਰੀ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ’ਚ ਬੈਕ ਦੇ ਰਿਟਾ. ਪੈਨਸ਼ਨਰ ਮਜੂਦ ਸਨ।