ਰੋਪੜ ਨਗਰ ਕੌਂਸਲ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ, ਜਨਤਾ ਇੱਕ ਮੌਕਾ ਦੇਵੇ, ਅਸਲੀ ਵਿਕਾਸ ਕਰਕੇ ਦਿਖਾਵਾਂਗੇ- ਅਜੈਵੀਰ ਸਿੰਘ ਲਾਲਪੁਰਾ

46

ਰੋਪੜ ਨਗਰ ਕੌਂਸਲ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ, ਜਨਤਾ ਇੱਕ ਮੌਕਾ ਦੇਵੇ, ਅਸਲੀ ਵਿਕਾਸ ਕਰਕੇ ਦਿਖਾਵਾਂਗੇ- ਅਜੈਵੀਰ ਸਿੰਘ ਲਾਲਪੁਰਾ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,15 ਮਈ,2026

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਭਾਜਪਾ ਪੂਰੀ ਮਜ਼ਬੂਤੀ ਅਤੇ ਪੂਰੀ ਤਿਆਰੀ ਨਾਲ ਚੋਣ ਮੈਦਾਨ ਵਿੱਚ ਉਤਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਰੋਪੜ ਦੀ ਜਨਤਾ ਬਦਲਾਅ ਦਾ ਮਨ ਬਣਾ ਚੁੱਕੀ ਹੈ ਅਤੇ ਨਗਰ ਕੌਂਸਲ ਦੇ ਜ਼ਿਆਦਾਤਰ ਵਾਰਡਾਂ ਵਿੱਚ ਭਾਜਪਾ ਇਤਿਹਾਸਕ ਜਿੱਤ ਦਰਜ ਕਰੇਗੀ।

ਲਾਲਪੁਰਾ ਨੇ ਕਿਹਾ ਕਿ ਹੁਣ ਸਮਾਂ ਸਿਰਫ ਵਾਅਦਿਆਂ ਦਾ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਵਿਕਾਸ ਦਿਖਾਉਣ ਦਾ ਹੈ ਅਤੇ ਭਾਜਪਾ ਲੋਕਾਂ ਨੂੰ ਅਸਲੀ ਵਿਕਾਸ ਕਰਕੇ ਦਿਖਾਵੇਗੀ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਕਈ ਸਾਲਾਂ ਤੋਂ ਰੋਪੜ ਦੀ ਜਨਤਾ ਟੁੱਟੀਆਂ ਸੜਕਾਂ, ਖਰਾਬ ਸੀਵਰੇਜ ਪ੍ਰਣਾਲੀ, ਗੰਦਗੀ, ਆਵਾਰਾ ਪਸ਼ੂਆਂ, ਬੰਦ ਪਈਆਂ ਸਟ੍ਰੀਟ ਲਾਈਟਾਂ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਪਰੇਸ਼ਾਨ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਪਰ ਸ਼ਹਿਰ ਦੇ ਲੋਕਾਂ ਨੂੰ ਸਿਰਫ ਝੂਠੇ ਵਾਅਦੇ ਅਤੇ ਨਿਰਾਸ਼ਾ ਹੀ ਮਿਲੀ।

ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਚੋਣਾਂ ਵੇਲੇ ਕੀਤੇ ਵਾਅਦੇ ਕਦੇ ਪੂਰੇ ਨਹੀਂ ਕੀਤੇ। ਲਾਲਪੁਰਾ ਨੇ ਕਿਹਾ ਕਿ ਰੋਪੜ ਦੇ ਲੋਕਾਂ ਨੇ ਕਾਂਗਰਸ ਨੂੰ ਵੀ ਵੇਖ ਲਿਆ ਅਤੇ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦੇ ਦਿੱਤਾ, ਪਰ ਅੱਜ ਵੀ ਸ਼ਹਿਰ ਦੀ ਹਾਲਤ ਜਿਵੇਂ ਦੀ ਤਿਵੇਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਰਾਜਨੀਤੀ ਨਹੀਂ, ਸਗੋਂ ਵਿਕਾਸ ਦੀ ਸੋਚ ਲੈ ਕੇ ਮੈਦਾਨ ਵਿੱਚ ਉਤਰੀ ਹੈ।

ਭਾਜਪਾ ਦਾ ਮਕਸਦ ਕੇਵਲ ਚੋਣ ਜਿੱਤਣਾ ਨਹੀਂ, ਸਗੋਂ ਸ਼ਹਿਰ ਦੀ ਤਸਵੀਰ ਬਦਲਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਟੀਮ ਹਰ ਵਾਰਡ ਵਿੱਚ ਲੋਕਾਂ ਦੇ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੈ ਅਤੇ ਹਰ ਖੇਤਰ ਲਈ ਵਿਕਾਸ ਦਾ ਸਪੱਸ਼ਟ ਰੋਡਮੈਪ ਤਿਆਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਰੋਪੜ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਇੱਕ ਮੌਕਾ ਭਾਜਪਾ ਨੂੰ ਦੇ ਕੇ ਵੇਖੋ। “ਤੁਸੀਂ ਆਪਣੇ ਨੁਮਾਇੰਦੇ ਚੁਣੋ, ਵਿਕਾਸ ਦੀ ਜ਼ਿੰਮੇਵਾਰੀ ਸਾਡੇ ਉੱਤੇ ਛੱਡ ਦਿਓ।

ਰੋਪੜ ਨਗਰ ਕੌਂਸਲ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ, ਜਨਤਾ ਇੱਕ ਮੌਕਾ ਦੇਵੇ, ਅਸਲੀ ਵਿਕਾਸ ਕਰਕੇ ਦਿਖਾਵਾਂਗੇ- ਅਜੈਵੀਰ ਸਿੰਘ ਲਾਲਪੁਰਾ

ਅਸੀਂ ਰੋਪੜ ਨੂੰ ਐਸਾ ਸ਼ਹਿਰ ਬਣਾਵਾਂਗੇ ਜਿੱਥੇ ਸਾਫ ਸੜਕਾਂ, ਬਿਹਤਰ ਪਾਣੀ ਸਪਲਾਈ, ਮਜ਼ਬੂਤ ਸੀਵਰੇਜ ਸਿਸਟਮ, ਆਧੁਨਿਕ ਸਟ੍ਰੀਟ ਲਾਈਟਾਂ ਅਤੇ ਸਾਫ ਸੁਥਰਾ ਵਾਤਾਵਰਣ ਹਰ ਨਾਗਰਿਕ ਨੂੰ ਮਿਲੇਗਾ।” ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਭਾਜਪਾ ਦੀ ਜਿੱਤ ਰੋਪੜ ਦੇ ਵਿਕਾਸ ਦਾ ਨਵਾਂ ਅਧਿਆਇ ਸਾਬਤ ਹੋਵੇਗੀ।

ਲਾਲਪੁਰਾ ਨੇ ਕਿਹਾ ਕਿ ਮੈਂ ਰੋਪੜ ਦੀ ਜਨਤਾ ਨਾਲ ਵਾਅਦਾ ਕਰਦਾ ਹਾਂ ਕਿ ਭਾਜਪਾ ਨੂੰ ਮਿਲਿਆ ਹਰ ਇਕ ਵੋਟ ਸ਼ਹਿਰ ਦੇ ਵਿਕਾਸ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਕੰਮ ਕਰੇਗਾ।