ਘਰ-ਘਰ ਰੋਜ਼ਗਾਰ -ਸੈਲਜ਼ ਅਫ਼ਸਰ ਦੀ ਨੌਕਰੀ ਲਈ ਇੰਟਰਵਿਊ 10 ਫ਼ਰਵਰੀ ਨੂੰ
ਬਠਿੰਡਾ, 8 ਫ਼ਰਵਰੀ :
ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਅਤੇ ਭਾਰਤ ਸਰਕਾਰ ਦੇ ਨੈਸ਼ਨਲ ਕੈਰੀਅਰ ਸਰਵਿਸ ਪ੍ਰੋਜੈਕਟ ਤਹਿਤ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 10 ਫ਼ਰਵਰੀ 2020 ਨੂੰ ਸਵੇਰੇ 9:45 ਵਜੇ ਤੋਂ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਸੈਲਜ਼ ਅਫ਼ਸਰ ਦੀ ਨੌਕਰੀ ਲਈ ਐਨ.ਆਈ.ਆਈ.ਟੀ ਲਿਮਟਿਡ ਵੱਲੋਂ ਇੰਟਰਵਿਊ ਲਏ ਜਾਣਗੇ। ਇਹ ਜਾਣਕਾਰੀ ਰੋਜ਼ਗਾਰ ਦਫ਼ਤਰ ਦੇ ਡਿਪਟੀ ਡਾਇਰੈਕਟਰ ਰਾਮੇਸ਼ ਚੰਦਰ ਖੁੱਲਰ ਨੇ ਦਿੱਤੀ।
ਉਨ•ਾਂ ਕਿਹਾ ਕਿ ਇਸ ਇੰਟਰਵਿਊ ਲਈ ਉਮੀਦਵਾਰਾਂ ਕੋਲ ਕੋਈ ਵੀ ਬੈਚੂਲਰ ਡਿਗਰੀ ਜਾਂ ਪੋਸਟ ਗ੍ਰੈਜੁਏਟ ਦੀ ਡਿਗਰੀ ਹੋਣੀ ਲਾਜ਼ਮੀ ਹੈ। ਉਮੀਦਵਾਰ ਦੀ ਉਮਰ 18 ਤੋਂ 26 ਸਾਲ ਦੀ ਹੋਵੇ। ਯੋਗ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਲੈ ਕੇ 10 ਫ਼ਰਵਰੀ ਨੂੰ ਰੋਜ਼ਗਾਰ ਦਫ਼ਤਰ ਬਠਿੰਡਾ ਵਿਖੇ ਪਹੁੰਚਣ ਅਤੇ ਨੈਸ਼ਨਲ ਕਰਿਅਰ ਸਰਵਿਸ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।
ਉਨ•ਾਂ ਕਿਹਾ ਕਿ ਇੰਟਰਵਿਊ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਲਾਜ਼ਮੀ ਤੌਰ ‘ਤੇ ਪੇਡ ਸਕਿਲ ਸਿਖਲਾਈ ਦੇਣ ਤੋਂ ਬਾਅਦ ਬੈਂਕ ਵੱਲੋਂ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਜਿਸ ਦੀ ਸਲਾਨਾ ਆਮਦਨ 2 ਤੋਂ 3 ਲੱਖ ਰੁਪਏ ਤੱਕ ਯੋਗਤਾ ਅਨੁਸਾਰ ਹੋਵੇਗੀ ਅਤੇ ਇਸ ਦੇ ਨਾਲ ਹੀ ਬੈਂਕ ਵਲੋਂ ਮਿਲਣ ਵਾਲੀਆਂ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।