ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਸੈਮੀਨਾਰ ਕਰਵਾਇਆ

389

ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਸੈਮੀਨਾਰ ਕਰਵਾਇਆ

ਬਠਿੰਡਾ,  13 ਫਰਵਰੀ

ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਦੀ ਯੋਗ ਅਗਵਾਈ ਤਹਿਤ ਅਤੇ ਜ਼ਿਲ•ਾ ਪਰਿਵਾਰ ਭਲਾਈ ਅਫਸਰ ਡਾ: ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਪਿਆਰੇ ਲਾਲ ਕਰਨੈਲ ਸਿੰਘ ਚੈਰੀਟੇਬਲ ਟਰੱਸਟ ਬਠਿੰਡਾ ਵਿਖੇ ਕਿਸ਼ੋਰ ਸਿੱਖਿਆ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਟਰੱਸਟ ਦੀਆਂ ਵਿਦਿਆਰਥਣਾਂ, ਮਹਾਰਾਜਾ ਰਣਜੀਤ ਸਿੰਘ ਖਾਲਸਾ ਟੈਕਨੀਕਲ ਕਾਲਜ ਅਤੇ ਪ੍ਰਿੰਸ ਪਬਲਿਕ ਸਕੂਲ ਦੀਆ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਔਰਤ ਰੋਗਾਂ ਦੇ ਮਾਹਿਰ  ਡਾ: ਰੇਨੂੰਕਾ ਗੋਇਲ  ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿੱਚ 10 ਤੋਂ 19 ਸਾਲ ਦੀ ਉਮਰ ਵਰਗ ਦੇ ਬੱਚੇ ਆਉਂਦੇ ਹਨ। ਕਿਸ਼ੋਰ ਅਵਸਥਾ ਦੌਰਾਨ ਸਰੀਰਕ ਵਾਧਾ ਤੇਜੀ ਨਾਲ ਹੁੰਦਾ ਹੈ।

ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਸੈਮੀਨਾਰ ਕਰਵਾਇਆ

ਇਸ ਦੌਰਾਨ ਮਾਨਸਿਕ, ਭਾਵਨਾਤਮਕ, ਮਨੋਵਿਗਿਆਨਕ ਤਬਦੀਲੀਆਂ ਆਉਂਦੀਆਂ ਹਨ। ਇਸ ਮੌਕੇ ਉਹਨਾਂ ਵੱਲੋਂ ਮਹਾਵਾਰੀ (ਮੈਨਸਚਰੂਅਲ ਹਾਈਜੀਨ) ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀਆਂ ਵਿੱਚ ਇਸ ਦੀ ਸ਼ੁਰੂਆਤ 12 ਤੋਂ 16 ਸਾਲ ਦੇ ਵਿਚਕਾਰ ਹੁੰਦੀ ਹੈ। ਇਸ ਅਵੱਸਥਾ ਦੌਰਾਨ ਬੱਚੀਆਂ ਵਿੱਚ ਕਈ ਪ੍ਰਕਾਰ ਦੀਆਂ ਹਾਰਮੋਨਲ ਤਬਦੀਲੀਆ ਆਉਦੀਆਂ ਹਨ। ਜਿਨ•ਾਂ ਬਾਰੇ ਜਾਣਕਾਰੀ ਹੋਣਾ ਬੱਚੀਆਂ ਲਈ ਬਹੁਤ ਜ਼ਰੂਰੀ ਹੈ। ਇਸ ਉਮਰ ਦੌਰਾਨ ਸਿਹਤ ਸੰਬੰਧੀ ਸਹੀ ਜਾਣਕਾਰੀ ਨਾ ਹੋਣ ਕਾਰਣ ਬੱਚੇ ਅਕਸਰ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਉਨ•ਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਬੱਚਿਆਂ ਪ੍ਰਤੀ ਸਾਡਾ ਨਜ਼ਰੀਆ ਪਿਆਰ ਭਰਿਆ ਅਤੇ ਦੋਸਤਾਨਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਤਰ•ਾਂ ਦੇ ਤਣਾਅ ਤੋਂ ਮੁਕਤ ਰਹਿ ਕੇ ਆਪਣੇ ਸਰੀਰ ਦੀ ਸਹੀ ਸਿਹਤ ਸੰਭਾਲ ਕਰ ਸਕਣ।  ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਵਿੱਚ ਕੁਪੋਸ਼ਣ ਦਾ ਹੋਣਾ, ਖੂਨ ਦੀ ਕਮੀ, ਛੋਟੀ ਉਮਰ ਵਿੱਚ ਵਿਆਹ ਹੋਣਾ ਅਤੇ ਮਾਂ ਬਣਨਾਂ ਸਿਹਤ ਤੇ ਮਾੜਾ ਅਸਰ ਪਾਉਂਦੇ ਹਨ।


ਇਸ ਮੌਕੇ ਡਾ: ਗੁਰਦੀਪ ਸਿੰਘ ਨੇ ਨਿੱਜੀ ਸਫਾਈ, ਮਹਾਵਾਰੀ ਦੌਰਾਨ ਸਾਂਭ-ਸੰਭਾਲ ਅਤੇ ਆਉਂਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਜੇਕਰ ਮਹਾਵਾਰੀ ਦੇ ਸਮੇਂ ਦੌਰਾਨ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਜਲਦੀ ਤੋਂ ਜਲਦੀ ਔਰਤਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ•ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਰੀਰ ਦੇ ਸਾਰੇ ਅੰਗਾਂ ਦੇ ਵਿਕਾਸ ਲਈ ਪੋਸ਼ਟਿਕ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਲੜਕੀਆਂ ਵਿੱਚ ਅਕਸਰ ਹੀ ਖੂਨ ਦੀ ਕਮੀ ਪਾਈ ਜਾਂਦੀ ਹੈ, ਸੋ ਇਸ ਲਈ ਆਇਰਨ ਭਰਪੂਰ ਪੱਤੇਦਾਰ ਸ਼ਬਜੀਆਂ, ਗੁੜ, ਛੋਲੇ, ਸਾਰੇ ਤਰ•ਾਂ ਦੇ ਅਨਾਜ, ਮੌਸਮੀ ਫਲ, ਦੁੱਧ, ਦਹੀ, ਲੱਸੀ ਰੋਜ਼ਾਨਾਂ ਦੀ ਖੁਰਾਕ ਦਾ ਹਿੱਸਾ ਹੋਣ, ਹੋ ਸਕੇ ਤਾਂ ਸੁੱਕੇ ਮੇਵੇ, ਮੀਟ ਅਤੇ ਪ੍ਰੋਟੀਨ ਭਰਭੂਰ ਭੋਜਨ, ਮੱਛੀ, ਅੰਡਾ ਆਦਿ ਦੀ ਵਰਤੋਂ ਕੀਤੀ ਜਾਵੇ। ਜ਼ਿਲ•ਾ ਐਮ.ਈ.ਆਈ.ਓ. ਜਗਤਾਰ ਸਿੰਘ ਬਰਾੜ ਵੱਲੋਂ ਇਸ ਮੌਕੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਪੈਂਫਲੈਟ ਵੀ ਵੰਡੇ ਗਏ। ਸੰਸਥਾ ਦੇ ਆਨਰੇਰੀ ਡਾਇਰੈਕਟਰ ਨਰਿੰਦਰ ਬੱਸੀ ਵੱਲੌਂ ਸਮਾਜਿਕ ਕੁਰੀਤੀਆਂ ਤੇ ਚਾਨਣਾ ਪਾਇਆ ਗਿਆ।  ਇਸ ਮੋਕੇ ਪ੍ਰਿੰਸੀਪਲ ਅੰਮ੍ਰਿਤ ਕੌਰ, ਮੈਡਮ ਗੁਰਪ੍ਰੀਤ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ, ਪ੍ਰੋਜੈਕਸਨਿਸਟ ਕੇਵਲ ਕ੍ਰਿਸਨ ਸ਼ਰਮਾਂ, ਅਤੇ ਜਗਦੀਸ਼ ਰਾਮ ਹਾਜ਼ਰ ਸਨ।