ਤਿੰਨ ਰੋਜ਼ਾ ਪੰਜਵਾਂ ਅੰਮਿਤਸਰ ਸਾਹਿਤ ਉਤਸਵ 25, 26 ਅਤੇ 27 ਫਰਵਰੀ, 2020 ਤੱਕ

253

ਤਿੰਨ ਰੋਜ਼ਾ ਪੰਜਵਾਂ ਅੰਮਿਤਸਰ ਸਾਹਿਤ ਉਤਸਵ 25, 26 ਅਤੇ 27 ਫਰਵਰੀ, 2020 ਤੱਕ

ਅੰਮ੍ਰਿਤਸਰ,24 ਫਰਵਰੀ, 2020

ਪੰਜਵਾਂ ‘ਅੰਮਿਤਸਰ ਸਾਹਿਤ ਉਤਸਵ’ ਅੱਜ ਖਾਲਸਾ ਕਾਲਜਫਾਰ ਵਿਮਨ ਅੰਮ੍ਰਿਤਸਰ ਦੇ ਵਿਹੜੇ ਵਿਚ ਸ਼ੁਰੂ ਹੋਵੇਗਾ ਜਿਸ ਸਬੰਧੀ ਨਾਦ ਪ੍ਰਗਾਸੁ ਸੰਸਥਾ ਵੱਲੋਂ ਸਾਰੀਆਂਤਿਆਰੀਆਂ ਮੁਕਮੰਲ ਕਰ ਲਈਆਂ ਗਈਆਂ ਹਨ। ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਮਿਤੀ 25, 26 ਅਤੇ27 ਫਰਵਰੀ, 2020 ਨੂੰ ਕਰਵਾਏ ਜਾ ਰਹੇ ਇਸ ਉਤਸਵ ‘ਚ ਪੰਜਾਬ, ਦਿੱਲੀ, ਜੰਮੂ ਕਸ਼ਮੀਰ ਤੋਂਇਲਾਵਾ ਭਾਰਤ ਦੇ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਅਕਾਦਮਿਕ-ਖੋਜ ਸੰਸਥਾਵਾਂ ਦੇਖੋਜਾਰਥੀ, ਵਿਦਿਆਰਥੀ ਅਤੇ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਭਾਗ ਲੈਣਗੇ।ਇਨ੍ਹਾਂਸਮਾਗਮਾਂ ਦਾ ਪ੍ਰਮੁੱਖ ਉਦੇਸ਼ ਅਕਾਦਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ-ਵਿਦਿਆਰਥੀਆਂ ਨੂੰਸੰਬੰਧਿਤ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਰੂਬਰੂ ਕਰਨਾ ਹੈ, ਜਿਸ ਰਾਹੀਂ ਉਨਾਂ੍ਹ ਦੇ ਹੁਨਰਅਤੇ ਸਮਰੱਥਾ ਨੂੰ ਵਿਕਸਤ ਹੋਣ ਲਈ ਯੋਗ ਮਾਹੌਲ ਮਿਲ ਸਕੇ।

ਸੰਸਥਾ ਦੇ ਸਕੱਤਰ, ਵਰਿੰਦਰਪਾਲ ਸਿੰਘ ਨੇ ਤਿੰਨਦਿਨ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਸੰਸਥਾ ਵੱਲੋਂ ਕਰਵਾਈਆਂ ਜਾਂਦੀਆਂ ਸਾਲਾਨਾ ਗਤੀਵਿਧੀਆਂਦਾ ਪ੍ਰਮੁੱਖ ਹਿੱਸਾ ਹੈ  ਇਹ ਉਤਸਵ ਮੁੱਖ ਰੂਪਵਿੱਚ ਸੈਮੀਨਾਰ, ਸੰਵਾਦ, ਵਿਚਾਰ ਚਰਚਾ, ਨਾਟਕ ਪੇਸ਼ਕਾਰੀ ਅਤੇ ਕਵੀ ਦਰਬਾਰ ਆਦਿ ਉਪਰ ਕੇਂਦਰਿਤਰਹੇਗਾ ਅਤੇ ਇਸ ਤੋਂ ਇਲਾਵਾ ਬਸੰਤ ਰੁੱਤ ਦੇ ਸਵਾਗਤ ਵਿੱਚ ਵਿਸ਼ੇਸ਼ ਤੌਰ ‘ਤੇ ਬਸੰਤ ਰਾਗ ਵਾਦਨਅਤੇ ਗਾਇਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਕੋਮਲ ਕਲਾਵਾਂ ਪ੍ਰਤੀਆਕਰਸ਼ਣ ਪੈਦਾ ਕਰਨ ਲਈ ਲੱਕੜ ਕਾਰੀਗਰੀ, ਰਵਾਇਤੀ ਸਾਜ਼, ਅੱਖਰਕਾਰੀ, ਚਿਤਰਕਲਾ, ਫੋਟੋਗ੍ਰਾਫੀ ਤੋਂਇਲਾਵਾ ਸਾਹਿਤ ਚਿੰਤਨ ਨਾਲ ਸੰਬੰਧਿਤ ਪੁਸਤਕ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹਦੱਸਿਆ ਕਿ ਇਸ ਉਤਸਵ ਦਾ ਆਯੋਜਨ ਖਾਲਸਾ ਕਾਲਜ ਫਾਰ ਵਿਮਨ ਤੋਂ ਇਲਾਵਾ ਪੰਜਾਬੀ ਅਕਾਦਮੀਦਿੱਲੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਚੰਡੀਗੜ੍ਹ ਯੁਨਾਈਟੇਡ ਅੇਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗਨਾਲ ਕਰਾਇਆ ਜਾ ਰਿਹਾ ਹੈ।

ਤਿੰਨ ਰੋਜ਼ਾ ਪੰਜਵਾਂ ਅੰਮਿਤਸਰ ਸਾਹਿਤ ਉਤਸਵ 25, 26 ਅਤੇ 27 ਫਰਵਰੀ, 2020 ਤੱਕ-Photo courtesy-Internet

 

 

ਉਦਘਾਟਨੀਸਮਾਗਮਾਂ ਦੀ ਸ਼ੁਰੂਆਤ ਖ਼ਾਲਸਾਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇਸੁਆਗਤੀ ਸ਼ਬਦਾਂ ਨਾਲ ਹੋਵੇਗਾ ਜਿਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਬਕਾ ਪ੍ਰੋਫੈਸਰ ਡਾ.ਪਰਮਜੀਤ ਸਿੰਘ ਜੱਜ ਉਦਘਾਟਨੀ ਭਾਸ਼ਣ ਦੇਣਗੇਅਤੇ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਸਾਬਕਾਪ੍ਰੋਫੈਸਰ ਡਾ. ਮਨਜੀਤ ਸਿੰਘ ਇਸ ਮੌਕੇ ਮੁੱਖਮਹਿਮਾਨ ਹੋਣਗੇ। ਪਹਿਲੇ ਦਿਨ ਦੇ ਦੂਜੇ ਸ਼ੈਸ਼ਨ ਵਿਚ ਰਾਸ਼ਟਰਵਾਰ:ਭਾਰਤੀ ਸੰਦਰਭ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੀਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾਤੋਂ ਡਾ. ਰਾਜੇਸ਼ ਸ਼ਰਮਾ ਕਰਨਗੇ ਜਦੋਂਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸ. ਅਮਰਜੀਤਸਿੰਘ ਗਰੇਵਾਲ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ.ਸੁਰਜੀਤ ਸਿੰਘ, ਪ੍ਰਸਿੱਧ ਸਾਹਿਤ ਆਲੋਚਕ ਤਸਕੀਨ, ਦਿੱਲੀ ਯੂਨੀਵਰਸਿਟੀ ਤੋਂ ਡਾ. ਯਾਦਵਿੰਦਰ ਸਿੰਘਇਸ ਮੌਕੇ ਰਾਸ਼ਟਰਵਾਦ ਵਿਸ਼ੇ ‘ਤੇ ਆਪਣੇ ਖੋਜ ਪੱਤਰ ਪੇਸ਼ ਕਰਨਗੇ ਜਿਸ ਉਪਰ ਨਿੱਠ ਕੇ ਵਿਚਾਰ ਚਰਚਾਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਇਸ ਸੈਮੀਨਾਰ ਦਾ ਸੰਚਾਲਨ ਕਰਨਗੇ। ਉਨਾਂ੍ਹ ਦੱਸਿਆ ਕਿ ਇਸਦਿਨ ਦੇ ਆਖਰੀ ਸੈਸ਼ਨ ਵਿਚ ਇਕ ਵਿਸ਼ੇਸ਼ ਸੰਵਾਦ ਰਚਾਇਆ ਜਾ ਰਿਹਾ ਹੈ ਜਿਸ ਵਿਚ ਨਾਰੀਵਾਦ, ਦਲਿਤ ਚਿੰਤਨ, ਘੱਟਗਿਣਤੀ, ਆਦਿ ਵਾਸੀ ਦੇਸੰਦਰਭ ਵਿਚ ਸਬਾਲਟਰਨ ਦ੍ਰਿਸ਼ਟੀ ਵਿਸ਼ੇ ‘ਤੇ ਸੰਵਾਦ ਦੀ ਦਿਸ਼ਾ ਨਿਰਧਾਰਤ ਕੀਤੀ ਗਈ ਹੈ। ਇਸਮੌਕੇ ਪੰਜਾਬਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਰੌਣਕੀ ਰਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਡਾ.ਸੁਰਿੰਦਰ ਸਿੰਘ ਜੋਧਕਾ; ਖ਼ਾਲਸਾ ਕਾਲਜ, ਪਟਿਆਲਾ ਤੋਂ ਡਾ. ਦੀਪਿੰਦਰਜੀਤ ਕੌਰ ਰੰਧਾਵਾ ਅਤੇ ਗੁਰੂਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡਾ. ਦਰਿਆ ਭਾਗ ਲੈਣਗੇ। ਇਸ ਸੰਵਾਦ ਦਾ ਸੰਚਲਾਨ ਪੰਜਾਬਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਤੋਂ ਡਾ. ਸਰਬਜੀਤ ਸਿੰਘ ਕਰਨਗੇ।

ਦੂਜੇਦਿਨ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਖਿਚ ਦਾ ਕੇਂਦਰ ਹੋਣ ਵਾਲੇ ਅਕਾਦਮਿਕ ਖੋਜ ਚਿੰਤਨ: ਸਿਧਾਂਤ ਅਤੇ ਵਿਧੀ ਵਿਸ਼ੇ ‘ਤੇਖੋਜਾਰਥੀ / ਵਿਦਿਆਰਥੀ ਵਿਚਾਰ ਚਰਚਾ ਸੈਸ਼ਨ ਮੌਕੇ ਬਾਰੇ ਉਤਰੀ ਭਾਰਤ ਦੀਆਂ ਵੱਖ ਵੱਖਯੂਨੀਵਰਸਿਟੀਆਂ ਤੋਂ ਪਹੁੰਚੇ ਖੋਜਾਰਥੀ/ਵਿਦਿਆਰਥੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਵਰੁਣ ਵਿਗਮਲ; ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀਤੋਂ ਮੁਹੰਮਦ ਅਸਦ ਖਾਨ; ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਐਂਸਲਮ ਮਿੰਜ਼; ਜਾਮੀਆ ਮਿਲੀਆਇਸਲਾਮੀਆ,ਨਵੀਂ ਦਿੱਲੀ ਤੋਂ ਪੀਰਜ਼ਾਦਾ ਮੁਨੀਰ ਉਲ ਇਸਲਾਮ; ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂਲਖਵੀਰ ਸਿੰਘ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸੁਖਦੀਪ ਸਿੰਘ ਅਤੇ ਪੰਜਾਬਯੂਨੀਵਰਸਿਟੀ, ਚੰਡੀਗੜ ਤੋਂ ਹਰਸਿਮਰਨ ਕੌਰ ਇਸ ਖੋਜਾਰਥੀ ਵਿਦਿਆਰਤੀ ਵਿਚਾਰ ਚਰਚਾ ਵਿਚ ਭਾਗਲੈਣਗੇ।ਪ੍ਰਸਿੱਧ ਕਵੀ ਅਤੇ ਚਿੰਤਕ ਡਾ. ਮਨਮੋਹਨ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਅਤੇ ਅਤੇ ਪੰਜਾਬਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਜਵਾਹਰ ਲਾਲਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਲਖਵੀਰ ਸਿੰਘ ਇਸ ਚਰਚਾ ਦਾ ਸੰਚਾਲਨ ਕਰਨਗੇ। ਉਨਾਂਦੱਸਿਆ ਕਿ ਦੂਜੇ ਦਿਨ ਦੇ ਦੂਜੇ ਸੈਸ਼ਨ ਵਿਚ ਨਾਟਕ ‘ਫਿਰਦੌਸ’ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਜਿਸਦਾ ਨਿਰਦੇਸ਼ਨ ਪ੍ਰੋ. ਇਮੈਨੂਅਲ ਸਿੰਘ ਵੱਲੋਂ ਕੀਤਾ ਗਿਆ ਅਤੇ ਪ੍ਰੋ. ਦਵਿੰਦਰ ਸਿੰਘ ਇਸ ਨਾਟਕ ਦੇਲੇਖਕ ਹਨ। ਉਨ੍ਹਾਂ ਦੱਸਿਆ ਕਿ ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ.ਸੁਖਬੀਰ ਕੌਰ ਮਾਹਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਜਦੋਂਕਿ ਇੰਟਰਨੈਸ਼ਨਲ ਫ਼ਤਿਹ ਅਕੈਡਮੀ,ਅੰਮ੍ਰਿਤਸਰ ਦੇ ਡਾਇਰੈਕਟਰ ਸ. ਜਗਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਨ੍ਹਾਂਦੱਸਿਆ ਕਿ ਤੀਜੇ ਅਤੇ ਆਖਰੀ ਦਿਨ ਕਰਵਾਏ ਜਾ ਰਹੇ 11ਵੇਂ ਸਾਲਾਨਾ ਕਵੀ ਦਰਬਾਰ ‘ਚੜ੍ਹਿਆਬਸੰਤ’ ਦਾ ਆਗਾਜ਼ ਬਸੰਤ ਰਾਗ ਵਾਦਨ ਅਤੇ ਗਾਇਨ ਨਾਲ ਹੋਵੇਗਾ ਜਿਸ ਵਿਚ ਬੋਦਲਾਂ ਘਰਾਣੇ ਤੋਂ ਭਾਈਅਵਤਾਰ ਸਿੰਘ ਅਤੇ ਪ੍ਰੋ. ਸੁਖਵਿੰਦਰ ਸਿੰਘ ਪੇਸ਼ਕਾਰੀ ਦੇਣਗੇ। ਚੜ੍ਹਿਆ ਬਸੰਤ ਦਾ ਉਦਘਾਟਨ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ.ਸ਼ਿਵਦੁਲਾਰ ਸਿੰਘ ਢਿੱਲੋਂ ਕਰਨਗੇ ਜਦੋਂਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ, ਅੰਮ੍ਰਿਤਸਰ ਦੇ ਆਨਰੇਰੀਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਸ਼ਮ੍ਹਾਂ ਰੌਸ਼ਨਗੇ। ਚੜ੍ਹਿਆ ਬਸੰਤ ਦੀ ਪਧਾਨਗੀ ਪਦਮਸ਼੍ਰੀ ਸੁਰਜੀਤਪਾਤਰ ਕਰਨਗੇ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਜਸਪਾਲ ਕੌਰ ਕਾਂਗ ਇਸ ਮੌਕੇ ਮੁੱਖ ਮਹਿਮਾਨਹੋਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡੀਨ ਅਕਾਦਮਿਕ ਡਾ. ਸਰਬਜੋਤ ਸਿੰਘ ਬਹਿਲ ਅਤੇਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ।‘ਚੜ੍ਹਿਆਬਸੰਤ ਕਵੀ ਦਰਬਾਰ’ ਵਿੱਚ  ਪੰਜਾਬੀ ਤੋਂ ਇਲਾਵਾ ਪੁਣਛੀ,ਗੋਜਰੀ, ਪਹਾੜੀ ਅਤੇ ਡੋਗਰੀ ਆਦਿ ਦੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ। ਹਰ ਸਾਲ ਦਿੱਤਾ ਜਾਣਾ ਵਾਲਾਨਾਦ ਪ੍ਰਗਾਸੁ ਸ਼ਬਦ ਸਨਮਾਨ  ਇਸ ਵਾਰ ਜਪਾਨ ਤੋਂ ਪ੍ਰਸਿੱਧਕਵੀ ਪਰਮਿੰਦਰ ਸੋਢੀ ਨੂੰ ਦਿੱਤਾ ਜਾ ਰਿਹਾ ਹੈ।

ਉਨ੍ਹਾਂਦੱਸਿਆ ਕਿ ਸ਼ਿਰਕਤ ਕਰ ਰਹੇ ਕਵੀਆਂ ਵਿਚ ਪ੍ਰਕਾਸ਼ਪ੍ਰਭਾਕਰ, ਮਨਜੀਤ ਇੰਦਰਾ, ਮਨਮੋਹਨ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਭੁਪਿੰਦਰਪ੍ਰੀਤ, ਸਵਾਮੀਅੰਤਰਨੀਰਵ (ਪਹਾੜੀ), ਮੁਕੇਸ਼ ਆਲਮ, ਸੁਰਜੀਤ ਜੱਜ, ਨੀਤੂ ਅਰੋੜਾ, ਐਜਾਜ਼ ਅਹਿਮਦ ਸੈਫ਼ (ਗੋਜਰੀ),ਅਮਰਜੀਤ ਕੌਰ ਹਿਰਦੇ, ਸੁਰਜੀਤ ਹੋਸ਼ ਬਡਸਾਲੀ (ਡੋਗਰੀ), ਸਲੀਮ ਤਾਬਿਸ਼ (ਪੋਠੋਹਾਰੀ), ਅਨੂ ਬਾਲਾਸ਼ਾਮਿਲ ਹਨ। ਇਸ ਦਰਬਾਰ ਦਾ ਸੰਚਾਲਨ ਡਾ. ਅਮਰਜੀਤ ਸਿੰਘ ਅਤੇ ਹਰਕਮਲਪ੍ਰੀਤ ਸਿੰਘ ਕਰਨਗੇ। ਪ੍ਰਬੰਧਕਾਂਨੇ ਇਸ ਮੌਕੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾਸੱਦਾ ਦਿੱਤਾ ਹੈ।