ਜਿਲਾ ਪਟਿਆਲਾ ਵਿਚ ਕੋਰੋਨਾਵਾਇਰਸ ਦੀ ਸਥਿਤੀ ਕਾਬੂ ਅਧੀਨ;ਝੁਠੀਆਂ ਅਫਵਾਂਹਾਂ ਤੋਂ ਬਚਿਆ ਜਾਵੇ : ਸਿਵਲ ਸਰਜਨ
ਪਟਿਆਲਾ , 21 ਮਾਰਚ (ਗੁਰਜੀਤ ਸਿੰਘ ) –
ਜਿਲਾ ਪਟਿਆਲਾ ਵਿਚ ਕੋਰੋਨਾ ਵਾਇਰਸ ਦੀ ਸਤਿਥੀ ਕਾਬੂ ਅਧੀਨ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਜਿਲੇ ਵਿਚ ਕੋਰੋਨਾਵਾਇਰਸ ਦਾ ਅਜੇ ਤੱਕ ਕੋਈ ਕੇਸ ਪੋਜੀਟਿਵ ਨਹੀ ਹੈ ਅਤੇ ਸਥਿਤੀ ਕਾਬੁ ਵਿਚ ਹੈ।ਉਹਨਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਤੇਂ ਸਿਵਲ ਹਸਪਤਾਲ ਰਾਜਪੁਰਾ ਵਿਖੇ ਇਕ ਬਜੁਰਗ ਜੋਕਿ ਪਿੰਡ ਸਾਹਲ ਦਾ ਰਹਿਣ ਵਾਲਾ ਸੀ, ਦੀ ਕਰੋਨਾਵਾਇਰਸ ਨਾਲ ਮੋਤ ਹੋਣ ਬਾਰੇ ਵੀਡੀਓ ਵਾਇਰਲ ਹੋ ਰਹੀ ਸੀ ਜੋ ਕਿ ਝੂਠ ਪਾਈ ਗਈ ਹੈ।ਜਿਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਰਾਜਪੁਰਾ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਉਹ ਬਜੁਰਗ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਉਸ ਨੂੰ ਪਹਿਲਾ ਵੀ ਦੋ ਵਾਰੀ ਦਿਲ ਦਾ ਦੋਰਾ ਪੈ ਚੁੱਕਿਆ ਸੀ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਸਬੰਧੀ ਸੋਸ਼ਲ਼ ਮੀਡੀਆ ਤੇ ਆ ਰਹੀਆਂ ਝੂਠੀਆਂ ਅਫਵਾਂਹਾਂ ਤੇੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ।ਬਲਕਿ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਦਾ ਸਾਥ ਦਿਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਅੱਜ ਸੌਸ਼ਲ ਮੀਡੀਆ ਤੇਂ ਵਿਦੇਸ਼ਾ ਤੋਂ ਆਏ ਵਿਅਕਤੀਆਂ ਦੀਆਂ ਲਿਸਟਾਂ ਵਾਇਰਲ ਹੋ ਰਹੀਆਂ ਹਨ ਜੋ ਕਿ ਸਾਰੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹਨ ਅਤੇ ਉਹਨਾਂ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਦੀ ਤਾਂ ਹੀ ਜਰੂਰਤ ਹੈ ਜੇਕਰ ਉਹਨਾਂ ਵਿਚ ਕੋਰੋਨਾਵੲਰਿਸ ਦੇ ਲ਼ੱਛਣ ਪਾਏ ਜਾਣਗੇ। ਉਹਨਾਂ ਕਿਹਾ ਕਿ ਜਿਲੇ ਵਿਚ ਪਿਛਲੇ ਦੋ ਮਹੀਨਿਆਂ ਵਿਚ 1100 ਦੇ ਕਰੀਬ ਯਾਤਰੀ ਵਿਦੇਸ਼ਾਂ ਵਿਚੋ ਆਏ ਸਨ ਜਿਹਨਾ ਦੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਸਕਰੀਨਿੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਘਰਾਂ ਵਿਚ ਹੀ ਕੁਆਰਨਟੀਨ ਰੱਖਿਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹਨ।
ਉਹਨਾਂ ਕਿਹਾ ਕਿ ਜਿਲੇ ਵਿਚ ਪਿਛਲੇ ਦਿਨਾਂ ਵਿਚ ਜੋ ਵੀ ਸੱਤ ਸ਼ਕੀ ਮਰੀਜ ਪਾਏ ਗਏ ਸਨ ਉਹਨਾਂ ਸਾਰਿਆਂ ਦੇ ਕੋਰੋਨਾਵਾਇਰਸ ਟੈਸਟ ਨੈਗਟਿਵ ਪਾਏ ਗਏ ਹਨ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਘਬਾਰਉਣ ਦੀ ਲੋੜ ਨਹੀਂ, ਬਲਕਿ ਇਤਿਆਹਤ ਵਰਣਤ ਦੀ ਜਰੂਰਤ ਹੈ।ਉਨ੍ਹਾ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਉਸ ਤੋਂ ਘੱਟੋ – ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਸਮੇਂ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਘੱਟੋ – ਘੱਟ 20 ਸੈਕਿੰਡ ਤੱਕ ਧੋਇਆ ਜਾਵੇ , ਜੇਕਰ ਖਾਂਸੀ ਜਾਂ ਛਿਕਾਂ ਆ ਰਹੀਆਂ ਹਨ ਤਾਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ।( ਜੇਕਰ ਰੁਮਾਲ ਨਹੀਂ ਹੈ ਤਾਂ ਆਪਣੀ ਕੂਹਣੀ ਨੂੰ ਇਕੱਠਾ ਕਰਕੇ ਮੂੰਹ ਨੂੰ ਢੱਕੋ ) ।ਉਹਨਾ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਕੰਟਰੋਲ ਰੂਮ ਨੰਬਰ 0175-5128793 ਤੇ ਸੰਪਰਕ ਕੀਤਾ ਜਾ ਸਕਦਾ ਹੈ ।