ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋੲੋੇ ਕਰੋਨਾ ਦੇ ਦੋ ਸ਼ਕੀ ਮਰੀਜ ਸੈਂਪਲ ਲ਼ੇੈਕੇ ਭੇਜੇ ਜਾਂਚ ਲਈ

190

ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋੲੋੇ ਕਰੋਨਾ ਦੇ ਦੋ ਸ਼ਕੀ ਮਰੀਜ ਸੈਂਪਲ ਲ਼ੇੈਕੇ ਭੇਜੇ ਜਾਂਚ ਲਈ

ਪਟਿਆਲਾ 26 ਮਾਰਚ ( ਗੁਰਜੀਤ ਸਿੰਘ )

ਰਾਜਿੰਦਰਾ ਹਸਤਪਾਲ ਵਿਚ ਕਰੋਨਾ ਦੇ ਦੋ ਸ਼ਕੀ ਮਰੀਜ ਦਾਖਲ ਹੋਏ। ਜਿਹਨਾਂ ਦੇ ਸੈਂਪਲ ਲੈਬ ਵਿਚ ਜਾਂਚ ਲਈ ਭੇਜੇ ਗਏ ਹਨ ਅਤੇ ਜਾਂਚ ਰਿਪਰਟ ਆਉਣੀ ਬਾਕੀ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆਂ ਕਿ ਪਟਿਆਲਾ ਦੇ ਅਜੀਤਵਾਲ ਏਰੀਏ ਵਿਚ ਰਹਿਣ ਵਾਲੀ 61 ਸਾਲਾ ਅੋਰਤ ਜੋ ਕਿ ਕੁਝ ਸਮਾਂ ਪਹਿਲਾ ਅਸਟਰੇਲੀਆ ਤੋਂ ਵਾਪਸ ਆਈ ਸੀ ਅਤੇ ਘਰ ਵਿਚ ਵੱਖ ਰਹਿ ਰਹੀ ਸੀ, ਨੂੰ ਬੁਖਾਰ,ਖਾਂਸੀ ਅਤੇ ਫਲੂ ਵਰਗੇ ਲੱਛਣ ਆਉਣ ਤੇਂ ਉਸਦੇ ਪਰਿਵਾਰਕ ਮੈਂਬਰਾ ਵੱਲੋ ਸੁਚਨਾ ਮਿਲਣ ਤੇਂ ਸੀਨੀਅਰ ਮੈਡੀਕਲ ਅਫਸਰ ਕੋਲੀ ਵੱਲੋ ਆਪਣੀ ਟੀਮ ਭੇਜ ਕੇ ਇਸ ਮਰੀਜ ਨੂੰ ਐਬੂਲੈਂਸ ਰਾਹੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਕਰੋਨਾਵਾਇਰਸ ਦੀ ਜਾਂਚ ਲਈ ਸੈਂਪਲ ਲਿਆ ਗਿਆ। ਇਸ ਤੋਂ ਇਲਾਵਾ ਇੱਕ ਹੋਰ ਪਟਿਆਲਾ ਦੀ ਰਹਿਣ ਵਾਲੀ 56 ਸਾਲਾ ਔਰਤ ਜੋ ਕਿ ਪਿਛਲੇ ਸਮੇਂ ਅਸਟਰੇਲੀਆ ਤੋਂ ਵਾਪਸ ਆਈ ਸੀ, ਨੂੰ ਵੀ ਬੁਖਾਰ, ਫੱਲੂ ਆਦਿ ਦੇ ਲੱਛਣ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਕੇ ਕਰੋਨਾਵਾਇਰਸ ਦੀ ਜਾਂਚ ਲਈ ਸੈਂਪਲ ਲਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਕਿਹਾ ਕਿ ਇਹਨਾਂ ਲਏ ਗਏ ਸੈਂਪਲਾ ਦੀ ਜਾਂਚ ਰਿਪੋਰਟ ਅਜੇ ਆਉਣੀ ਬਾਕੀ ਹੈ।

ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋੲੋੇ ਕਰੋਨਾ ਦੇ ਦੋ ਸ਼ਕੀ ਮਰੀਜ ਸੈਂਪਲ ਲ਼ੇੈਕੇ ਭੇਜੇ ਜਾਂਚ ਲਈ-Photo courtesy-Internet

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਵਿਦੇਸ਼ਾਂ ਤੋਂ ਆਏ ਯਾਤਰੀ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹਨ ਅਤੇ ਉਹਨਾਂ ਨੂੰ ਘਰ ਵਿਚ ਹੀ 14 ਦਿਨਾਂ ਲਈ ਵੱਖ ਰਖਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਕੂਆਰਨਟੀਨ ਰੱਖੇ ਵਿਅਕਤੀ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਵਿਅਕਤੀ ਲਈ ਮਾਸਕ ਪਾਉਣਾ ਜਰੂਰੀ ਹੈ ਤਾਂ ਜੋ ਲਾਗ ਅੱਗੇ ਨਾ ਫੈਲ ਸਕੇ ਅਤੇ ਇਹਨਾਂ ਵਰਤੇ ਹੋਏ ਮਾਸਕ ਦਾ ਸਹੀ  ਨਿਪਟਾਰਾ ਕੀਤਾ ਜਾਵੇ। ਉਹਨਾਂ ਦੱਸਿਆਂ ਉਹ ਮਾਸਕ ਜੋ ਕਿ ਮਰੀਜ,ਮਰੀਜ ਦੀ ਦੇਖਭਾਲ ਕਰਨ ਵਾਲੇ ਜਾਂ ਫਿਰ ਘਰ ਵਿਚ ਮਰੀਜ ਦੇ ਆਸ ਪਾਸ ਰਹਿਣ ਵਾਲੇ ਵੱਲੋ ਵਰਤਿਆ ਜਾਂਦਾ ਹੈ ਉਸ ਨੂੰ  ਬਲੀਚ ਸੋਲੁਸ਼ਨ( 5%), ਜਾਂ ਸੋਡੀਅਮ ਹਾਈਪੋਕਲੋਰਾਈਡ ਸੋਲੁਸ਼ਨ ( 1%) ਜਾਂ ਫਿਰ ਘਰ ਵਿਚ ਵਰਤੇ ਜਾਣ ਵਾਲੇ ਅਮੋਨੀਅਮ ਕੀਟਨਾਸ਼ਕ ਨਾਲ ਕੀਟਾਣੁ ਮੁਕਤ ਕਰਕੇ ਉਸਨੂੰ ਜਮੀਨ ਵਿਚ ਡੂੰਘਾ ਖੱਡਾ ਖੋਦ ਕੇ ਉਸ ਵਿਚ ਦਬਾਇਆ ਜਾਵੇ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਦੀ ਬੇਲੋੜੀ ਵਰਤੋਂ ਨਾ ਕੀਤੀ ਜਾਵੇ ਅਤੇ ਮਾਸਕ ਦੀ ਵਰਤੋਂ ਕੇਵਲ ਮਰੀਜ ਜਾਂ ਉਸ ਦੀ ਦੇਖਭਾਲ ਕਰ ਰਹੇ ਵਿਅਕਤੀ ਵੱਲੋ ਹੀ ਕੀਤੀ ਜਾਵੇ।ਉਹਨਾਂ ਦੱਸਿਆਂ ਕਿ ਹਸਪਤਾਲਾ ਵਿਚ ਮੈਡੀਕਲ ਸਟਾਫ ਵਲੋ ਵਰਤੇ ਜਾਣ ਵਾਲੇ ਮਾਸਕਾ ਦਾ ਨਿਪਟਾਰਾ ਬਾਇਓਮੈਡੀਕਲ ਵੇਸਟ ਦੇ ਨਿਯਮਾ ਅਨੁਸਾਰ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਕੋਵਿਡ ਸਬੰਧੀ ਜਾਣਕਾਰੀ ਲਈ ਦਫਤਰ ਸਿਵਲ ਸਰਜਨ ਵਿਖੇ ਜਿਲ੍ਹਾ ਕੰਟਰੋਲ ਸ਼ਥਾਪਤ ਕੀਤਾ ਗਿਆ ਹੈ ਜਿਸ ਦੇ ਨੰਬਰ 0175-5128793 ਅਤੇ 0175-5127793 ਹਨ ਹੈ।ਇਸ ਤੋਂ ਇਲਾਵਾ ਜਾਣਕਾਰੀ ਲਈ ਮੋਬਾਇਲ ਨੰਬਰ 98558-71822 ਅਤੇ 98556-86398 ਤੇਂ ਵੀ ਸੰਪਰਕ ਕੀਤਾ ਜਾ ਸਕਦਾ ਹੈ।