ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ
ਪਟਿਆਲਾ, 27 ਮਾਰਚ:
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਲੋੜਵੰਦਾਂ ਦੀ ਮਦਦ ਕਰਨ ਲਈ ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ ਦੌਰਾਨ ਜੇਕਰ ਵੀ ਕੋਈ ਇਸ ਫੰਡ ਵਿੱਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਐਚ.ਡੀ.ਐਫ.ਸੀ ਬੈਂਕ ਦੀ ਲੀਲਾ ਭਵਨ ਪਟਿਆਲਾ ਬਰਾਂਚ ਵਿੱਚ ਰੈਡ ਕਰਾਸ ਦੇ ਖਾਤਾ ਨੰਬਰ – 50100182905689, ਆਈ.ਐਫ.ਐਸ.ਸੀ. ਕੋਡ ਐਚਡੀਐਫਸੀ 0000116 ਵਿੱਚ ਜਮ੍ਹਾਂ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ਼ਰੀਬ ਤੇ ਜ਼ਰੂਰਤਮੰਦਾਂ ਨੂੰ ਲੋੜੀਂਦਾ ਸੁੱਕਾ ਰਾਸ਼ਨ ਉਪਲਬਧ ਕਰਵਾਉਣ ਲਈ ਪੈਕਟ ਬਣਾਏ ਜਾ ਰਹੇ ਹਨ। ਜੇਕਰ ਕੋਈ ਵਿਅਕਤੀ ਜਾ ਸੰਸਥਾ ਰੈਡ ਕਰਾਸ ਨੂੰ ਰਾਸ਼ਨ ਦੇਣ ਦੀ ਚਾਹਵਾਨ ਹੈ ਤਾਂ ਉਹ ਪੈਕਟ ਵਿੱਚ ਆਟਾ 10 ਕਿੱਲੋ, ਦਾਲ 1 ਕਿੱਲੋ, ਨਮਕ 1 ਕਿੱਲੋ, ਰਿਫਾਇੰਡ ਤੇਲ 1 ਕਿੱਲੋ, ਮਿਰਚ 100 ਗਰਾਮ ਹਲਦੀ 100 ਗਰਾਮ, ਚਾਵਲ 5 ਕਿੱਲੋ ਪਾ ਕੇ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 0175-2311323 ਅਤੇ 83605-47872 ਉਤੇ ਉਪਰ ਵੀ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਰੈਡ ਕਰਾਸ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਲੱਮ ਬਸਤੀਆਂ ਵਿੱਚ ਰਾਸ਼ਨ ਵੰਡਣਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਰੋਜ਼ਾਨਾ ਰੈਡ ਕਰਾਸ ਦੇ ਵਲੰਟੀਅਰਜ਼ ਲੋੜਵੰਦ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣਗੇ।
March,27,2020