ਬਰਨਾਲਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ’ਚ ਟੀਮ ਵੱਲੋਂ ਖਾਦਾਂ ਤੇ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ

138

ਬਰਨਾਲਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ’ਚ ਟੀਮ ਵੱਲੋਂ ਖਾਦਾਂ ਤੇ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ

ਧਨੌਲਾ/ ਬਰਨਾਲਾ, 16 ਅਪਰੈਲ
ਤੰਦਰੁਸਤ ਮਿਸ਼ਨ ਪੰਜਾਬ ਤਹਿਤ ਬਰਨਾਲਾ ਵਿਖੇ ਕੁਆਲਿਟੀ ਕੰਟਰੋੋਲ ਅਧੀਨ ਖਾਦਾਂ, ਕੀੜੇਮਾਰ ਦਵਾਈਆਂ ਤੇ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।  ਕਿਸਾਨਾਂ ਨੂੰ ਉੱਚ ਮਿਆਰੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਉਣ ਹਿੱਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੁਆਲਿਟੀ ਕੰਟਰੋੋਲ ਅਧੀਨ ਦੁਕਾਨਾਂ ਦੀ ਚੈਕਿਗ ਕੀਤੀ ਜਾ ਰਹੀ ਹੈ, ਜਿਸ ਲਈ ਵਿਭਾਗ ਨੇ ਕੁਆਲਿਟੀ ਕੰਟਰੋੋਲ ਟੀਮਾਂ ਦਾ ਗਠਨ ਕੀਤਾ ਹੈ। ਇਸ ਲੜੀ ਤਹਿਤ ਡਾ. ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਅਗਵਾਈ ਵਿੱਚ ਧਨੌਲਾ ਵਿਖੇ ਖਾਦਾਂ, ਬੀਜਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਭਰਨ ਤੋੋਂ ਇਲਾਵਾ ਕੈਸ਼ ਮੀਮੋੋ ਤੇ ਬਿੱਲ ਬੁੱਕ ਵੀ ਚੈੱਕ ਕੀਤੀਆਂ ਗਈਆਂ।

ਚੈਕਿੰਗ ਦੌੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਕੁਆਲਟੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਉਣ ਲਈ ਫਰਮਾਂ ਦੀ ਚੈਕਿੰਗ ਕੀਤੀ ਗਈ ਹੈ ਅਤੇੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੁਆਰਾ ਕੋੋਈ ਵੀ ਖੇਤੀ ਇਨਪੁਟਸ ਜਿਵੇਂ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜਾਂ ਦੀ ਖਰੀਦ ਕਰਨ ਸਮੇਂ ਨੂੰ ਪੱਕਾ ਬਿੱਲ ਦਿੱਤਾ ਜਾਵੇ।

ਬਰਨਾਲਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ’ਚ ਟੀਮ ਵੱਲੋਂ ਖਾਦਾਂ ਤੇ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ

ਉਨਾਂ ਦੱਸਿਆ ਕਿ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਜ਼ਿਲੇ ਵਿਚਲੀਆਂ ਸਾਰੀਆਂ ਫਰਮਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਇਤਰਜ਼ਯੋੋਗ ਨਕਲੀ ਕੀੜੇਮਾਰ ਦਵਾਈਆਂ/ਖਾਦਾਂ ਜਾਂ ਬੀਜ ਮਿਲਣ ਦੀ ਸੂਰਤ ਵਿਚ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਗੁਰਚਰਨ ਸਿੰਘ(ਇਨਫੋੋ.)  ਵੀ ਹਾਜ਼ਰ ਸਨ।