ਪਟਿਆਲਾ ‘ਚ ਅਦਾਲਤਾਂ ਨੇ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂ

220

ਪਟਿਆਲਾ ਅਦਾਲਤਾਂ ਨੇ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂ

ਪਟਿਆਲਾ, 2 ਮਈ:

ਜ਼ਿਲ੍ਹਾ ਤੇ ਸੈਸ਼ਨ ਜੱਜ  ਰਾਜਿੰਦਰ ਅਗਰਵਾਲ ਨੇ ਦੱਸਿਆ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪਿਛਲੇ ਸਮੇਂ ਦੌਰਾਨ ਅਦਾਲਤਾਂ ਵਿੱਚ ਕੰਮ ਰੋਕ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਕਚਹਿਰੀਆਂ ਵੱਲੋਂ ਹੁਣ ਨਵੀਂ ਪਹਿਲ ਕਦਮੀ ਕਰਦਿਆ ਜ਼ਰੂਰੀ ਕੇਸਾਂ ਦੀ ਸੁਣਵਾਈ ਹੁਣ ਵੀਡੀਉ ਕਾਨਫਰੰਸਿੰਗ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਵੀਡੀਉ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਵਕੀਲ ਆਪਣੇ ਦਫ਼ਤਰ ਜਾ ਘਰ ਤੋਂ ਹੀ ਕੇਸ ਦੀ ਪੈਰਵਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਕੀਲਾਂ ਦੀ ਸਹੂਲਤ ਲਈ ਜਿਨ੍ਹਾਂ ਪਾਸ ਦਫ਼ਤਰ ਜਾ ਘਰ ਵਿੱਚ ਵੀਡੀਉ ਕਾਨਫ਼ਰੰਸ ਕਰਨ ਲਈ ਜ਼ਰੂਰੀ ਉਪਕਰਨ ਨਹੀਂ ਹਨ ਉਨ੍ਹਾਂ ਲਈ ਕੋਰਟ ਕੰਪਲੈਕਸ ਵਿਖੇ ਵੀ ਇਕ ਵੱਖਰਾ ਰੂਮ ਤਿਆਰ ਕੀਤਾ ਗਿਆ ਹੈ ਜਿੱਥੋਂ ਉਹ ਵੀਡੀਉ ਕਾਨਫ਼ਰੰਸ ਰਾਹੀਂ ਆਪਣੇ ਕੇਸ ਦੀ ਪੈਰਵਾਈ ਕਰ ਸਕਣਗੇ।

ਪਟਿਆਲਾ 'ਚ ਅਦਾਲਤਾਂ ਨੇ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂ

ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਕੋਰਟ ਕੰਪਲੈਕਸ ਵਿਖੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਕੰਪਲੈਕਸ ਵਿੱਚ ਦਾਖਲ ਹੋਣ ਸਮੇਂ ਪੈਰ ਨਾਲ ਚੱਲਣ ਵਾਲੇ ਵਾਟਰ ਕੂਲਰ ਨੂੰ ਲਗਾਇਆ ਗਿਆ ਹੈ ਅਤੇ ਸਾਬਣ ਤੇ ਸੈਨੇਟਾਈਜ਼ਰ ਦੀ ਉਪਲਬਧਤਾ ਗੇਟ ‘ਤੇ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ ਕਮੇਟੀ ਜਸਟਿਸ ਰਾਜਨ ਗੁਪਤਾ ਦੇ ਨਿਰਦੇਸ਼ਾਂ ‘ਤੇ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਕੈਦੀਆਂ ਪਾਸੋਂ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਵੀ ਕੱਲ ਜਸਟਿਸ ਰਾਜਨ ਗੁਪਤਾ ਵੱਲੋਂ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕਰਵਾਈ ਗਈ ਹੈ ਅਤੇ ਇਹ ਮਾਸਕ ਜਿਥੇ ਲੋੜਵੰਦਾਂ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਉਥੇ ਹੀ ਕੋਰਟ ਵਿੱਚ ਆਉਣ ਵਾਲੇ ਲੋੜਵੰਦਾਂ ਨੂੰ ਵੀ ਦਿੱਤੇ ਜਾਣਗੇ।

ਪਟਿਆਲਾ ‘ਚ ਅਦਾਲਤਾਂ ਨੇ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂI ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਇਸ ਮਹਾਂਮਾਰੀ ਸਮੇਂ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਜ਼ਿਲ੍ਹਾ ਕਚਹਿਰੀਆਂ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਜਦ ਕਰਫਿਊ ਤੋਂ ਬਾਅਦ ਕੋਰਟ ਆਮ ਵਾਂਗ ਲੱਗੇਗਾ ਤਾਂ ਕੰਪਲੈਕਸ ਵਿਖੇ ਆਉਣ ਵਾਲੇ ਵਿਅਕਤੀਆਂ ਨੂੰ ਸੈਨੇਟਾਈਜ਼ ਕਰਕੇ ਕੰਪਲੈਕਸ ਵਿੱਚ ਦਾਖਲ ਕਰਵਾਇਆ ਜਾਵੇਗਾ।