ਪਟਿਆਲਾ ਜਿਲੇ ਵਿਚ ਸੱਤ ਨਵੇਂ ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ

155

ਪਟਿਆਲਾ ਜਿਲੇ ਵਿਚ ਸੱਤ ਨਵੇਂ ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ

ਪਟਿਆਲਾ 27 ਮਈ  (          ) 

ਿਲੇ ਵਿਚ ਅੱਜ ਸੱਤ ਕੋਵਿਡ ਕੇਸਾਂ ਦੀ ਪੁਸ਼ਟੀ  ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ 296 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 287 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਸੱਤ ਕੋਵਿਡ ਪੋਜਟਿਵ ਪਾਏ ਗਏ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਰਾਜਪੁਰਾ ਦੇ ਗਰਗ ਕਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕਿ ਪਿਛਲੇ ਦਿਨੀ ਕੋਵਿਡ ਪੋਜਟਿਵ ਆਈ ਸੀ,ਦੇ ਬੀਤੇ ਦਿਨੀ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ,ਜਿਹਨਾਂ ਵਿਚੋ ਪੰਜ ਕੋਵਿਡ ਪੋਜਟਿਵ ਆਏ ਹਨ।ਜਿਹਨਾਂ ਵਿਚ ਉਸਦਾ 24 ਸਾਲਾ ਪਤੀ, 2 ਸਾਲ ਦਾ ਪੁੱਤਰ, ਸੰੁਦਰ ਨਗਰ ਗਗਨ ਚੋਂਕ ਵਿਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ 33 ਸਾਲਾ ਯੁਵਕ, 23 ਸਾਲਾ ਔਰਤ ਅਤੇ ਇੱਕ ਸਾਲ ਦਾ ਲੜਕਾ ਵੀ ਸ਼ਾਮਲ ਹੈ।ਡਾ. ਮਲਹੋਤਰਾ ਨੇਂ ਦੱਸਿਆ ਕਿ ਇਸ ਤੋਂ ਇਲਾਵਾ ਨਾਭਾ ਦੀ ਬੈਂਕ ਕਲੋਨੀ ਵਿਚ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਬੀਤੇ ਦਿਨੀ ਦਿੱਲੀ ਤੋਂ ਵਾਪਸ ਆਈ ਸੀ, ਦਾ ਬਾਹਰੀ ਰਾਜ ਤੋਂ ਆਉਣ ਕਾਰਨ  ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ।ਉਹਨਾਂ ਦੱਸਿਆਂ ਕਿ ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆ ਦੀ ਰਹਿਣ ਵਾਲੀ 30 ਸਾਲਾ ਗਰਭਵਤੀ ਔਰਤ ਜੋਕਿ ਗਰਭ ਅਵਸਥਾ ਦੀ ਤਕਲੀਫ ਕਾਰਣ ਪਟਿਆਲਾ ਦੇ ਪ੍ਰਾਈਮ ਹਸਪਤਾਲ ਵਿਚ ਦਾਖਲ ਹੋਈ ਸੀ ਦਾ ਵੀ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਆਇਆ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਰਾਹੀ ਪੋਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕੀਤਾ ਜਾਵੇਗਾ ।ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਸਾਰੇ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਲਦ ਹੀ ਭਾਲ ਕਰਕੇ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆਂ ਕਿ ਗਾਈਡਲਾਈਨਜ ਅਨੁਸਾਰ ਵਿਦੇਸ਼ਾ ਤੋਂ ਆਏ ਯਾਤਰੂ ਜੋ ਕਿ ਜਿਲਾ ਪ੍ਰਸਾਸ਼ਣ ਦਵਾਰਾ ਬਣਾਏ ਹੋਟਲਾਂ / ਗੁਰੂਦੁਆਰਾ ਸਾਹਿਬ ਵਿਚ ਏਕਾਂਤਵਾਸ ਵਿਚ ਰਹਿ ਰਹੇ ਹਨ ਅਤੇ ਜਿਹਨਾਂ ਦੇ ਕੋਵਿਡ ਜਾਂਚ ਲਈ ਲਏ ਸੈਂਪਲ ਨੈਗੇਟਿਵ ਆਏ ਹਨ ਉਹਨਾਂ ਨੂੰ ਸੱਤ ਦਿਨ ਸਰਕਾਰੀ ਏਕਾਂਤਵਾਸ ਵਿਚ ਰੱਖਣ ਤੋਂ ਬਾਦ ਆਪਣੇ ਘਰਾਂ ਵਿਚ ਭੇਜ ਕੇ ਅੱਗਲੇ ਸੱਤ ਦਿਨਾਂ ਲਈ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਜਾਵੇਗਾ।

ਪਟਿਆਲਾ ਜਿਲੇ ਵਿਚ ਹੋਰ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
Civil surgeon Patiala

ਅੱਜ ਵੀ ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਵਿਦੇਸ਼ਾ ਤੋਂ ਆਏ ਸਰਕਾਰੀ ਏਕਾਂਤਵਾਸ ਵਿਚ ਰਹਿ ਰਹੇ 50 ਯਾਤਰੂਆਂ ਦੇ ਗਾਈਡਲਾਈਨਜ ਅਨੁਸਾਰ ਕੋਵਿਡ ਜਾਂਚ ਲਈ ਸੈਂਪਲ ਲਏ ਗਏ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਡਾ.ਮਲਹੋਤਰਾ ਨੇ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 318 ਸੈਂਪਲ ਲਏ ਗਏ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਉਹਨਾਂ ਕਿਹਾ ਕਿ ਗਾਈਡਲਾਈਨਜ ਅਨੁਸਾਰ ਜਿਆਦਾਤਰ ਸੈਂਪਲ ਬਾਹਰੀ ਰਾਜਾਂ/ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ / ਲੇਬਰ, ਫਲੂ ਲੱਛਣਾ ਵਾਲੇ ਸ਼ਕੀ ਮਰੀਜਾਂ ,ਪੁਲਿਸ ਮੁਲਾਜਮਾਂ, ਗਰਭਵਤੀ ਔਰਤਾਂ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਦੇ ਲਏ ਜਾ ਰਹੇ ਹਨ ।

ਡਾ. ਮਲਹੋਤਰਾ ਨੈਨ ਦੱਸਿਆਂ ਕਿ ਰਾਜਪੁਰਾ ਦੇ ਸਤ ਨਰਾਇਣ ਮੰਦਰ ਦੇ ਨਜਦੀਕ ਰਹਿਣ ਵਾਲਾ 58 ਸਾਲਾ ਕਰੋਨਾ ਪੋਜਟਿਵ ਵਿਅਕਤੀ ਜੋ ਕਿ ਮੁਹਾਲੀ ਪ੍ਰਾਈਵੇਟ ਹਸਪਤਾਲ ਵਿਚ ਹੋਰ ਗੰਭੀਰ ਬਿਮਾਰੀਆਂ ਕਾਰਣ ਦਾਖਲ ਹੈ, ਉਸ ਦੀਆਂ ਵੀ ਕਰੋਨਾ ਜਾਂਚ ਸਬੰਧੀ ਦੋ ਰਿਪੋਰਟ ਲਗਾਤਾਰ ਨੈਗੇਟਿਵ ਆਉਣ ਕਾਰਣ ਹੁਣ ਉਹ ਕਰੋਨਾ ਤੋਂ ਠੀਕ ਹੋ ਗਿਆ ਹੈ ਪ੍ਰੰਤੂ ਕੁਝ ਹੋਰ ਗੰਭੀਰ ਬਿਮਾਰੀਆਂ ਕਾਰਣ ਉਹ ਮੁਹਾਲੀ ਦੇ ਹਸਪਤਾਲ ਵਿਚ ਅਜੇ ਵੀ ਜੇਰੇ ਇਲਾਜ ਹੈ।ਇਸ ਤਰਾਂ ਜਿਲੇ ਦੇ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 102 ਹੋ ਗਈ ਹੈ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਜਿਲੇ ਵਿਚ ਹੁਣ ਤੱਕ ਕੋਵਿਡ ਜਾਂਚ ਸਬੰਧੀ 4259 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 119 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 3822 ਨੈਗੇਟਿਵ ਅਤੇ 318 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 102 ਕੇਸ ਠੀਕ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 15 ਹੈ।