ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ )ਵੱਲੋਂ ਧਰਨਾ

244

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ )ਵੱਲੋਂ ਧਰਨਾ

ਪਟਿਆਲਾ, 10 ਜੂਨ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ )ਵੱਲੋਂ ਅੱਜ ਮਿਤੀ 10/06/2020 ਨੂੰ ਲਗਾਤਾਰ ਚੱਲ ਰਿਹਾ ਧਰਨਾ ਗਿਆਰਾਂ ਤੋਂ ਇੱਕ ਵਜੇ ਤੱਕ ਵਾਈਸ ਦਫਤਰ ਅੱਗੇ ਦਿੱਤਾ ਗਿਆ ।ਧਰਨੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਵਾਈਸ ਚਾਂਸਲਰ ਦਫ਼ਤਰ ਤੋਂ ਰੋਸ  ਮਾਰਚ ਸ਼ੁਰੂ ਕਰਦੇ  ਹੋਏ ਕੈਂਪਸ ਵਿੱਚੋ ਹੁੰਦਿਆਂ ਹੋਇਆਂ ਧਰਨੇ ਦੀ ਸਮਾਪਤੀ ਵਾਈਸ ਚਾਂਸਲਰ ਦੇ ਘਰ ਅੱਗੇ ਕੀਤੀ ਜਾਵੇਗੀ  ।

ਇਸੇ ਪ੍ਰੋਗਰਾਮ ਤਹਿਤ ਅਧਿਆਪਕਾਂ ਨੇ ਯੂਨੀਵਰਸਿਟੀ ਵਿੱਚੋ ਰੋਸ ਮਾਰਚ ਕੱਢਿਆ ਅਤੇ ਵਾਈਸ ਚਾਂਸਲਰ ਦੇ ਘਰ ਅੱਗੇ ਜਾ ਕੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਭਾਸ਼ਣ ਕਰਨ ਉਪਰੰਤ ਧਰਨਾ ਸਮਾਪਤ ਕੀਤਾ । ਵਾਈਸ ਚਾਂਸਲਰ ਸਾਹਿਬ ਦੇ ਘਰ ਅੱਗੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਯੂਨੀਵਰਸਿਟੀ ਦੀ ਵਿੱਤੀ ਹਾਲਤ ਬਹੁਤ ਬੁਰੀ ਹੈ ਅਤੇ ਉਨ੍ਹਾਂ ਕੋਲੋਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੇਣ ਜੋਗੇ ਪੈਸੇ ਨਹੀ ਹਨ।ਵਾਈਸ ਚਾਂਸਲਰ ਘਰੋਂ ਨਿਕਲ ਨਹੀਂ  ਰਹੇ ਦਫਤਰ ਆ ਨਹੀਂ ਰਹੇ ਇਸ ਸੂਰਤ ਵਿੱਚ ਯੂਨੀਵਰਸਿਟੀ ਕਿਵੇਂ ਚੱਲੇਗੀ।ਸਮੁੱਚੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਨਹੀਂ ਹੋਇਆ ।

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ )ਵੱਲੋਂ ਧਰਨਾ

ਜੀਪੀਐੱਫ ਕਟੌਤੀਆਂ ਸਬੰਧਤ ਖਾਤਿਆਂ ਦੇ ਵਿੱਚ ਨਹੀਂ ਪਾਈਆਂ ਗਈਆਂ ।ਪੂਟਾ ਨਾਲ ਕੀਤਾ ਗਿਆ ਸਮਝੌਤਾ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਰੇ ਕਾਸੇ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜ਼ਿੰਮੇਵਾਰ ਹਨ ।ਆਪਣੀ ਹੱਕੀ ਮੰਗਾਂ ਮਨਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਕੋਈ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਸ ਸਭ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ ।