ਵਿਧਾਇਕ ਸਾਹਿਬ ਦਿੱਲੀ ਜਾਵੋ- ਵਿਧਾਨ ਸਭਾ ਸੁਨਾਮ ਦੇ ਵੋਟਰਾਂ ਦੀ ਅਪੀਲ

320

ਵਿਧਾਇਕ ਸਾਹਿਬ ਦਿੱਲੀ ਜਾਵੋ- ਵਿਧਾਨ ਸਭਾ ਸੁਨਾਮ ਦੇ ਵੋਟਰਾਂ ਦੀ ਅਪੀਲ

ਸੰਗਰੂਰ, 4 ਨਵੰਬਰ:

“ਵੱਲ ਅਮਨ ਅਰੋੜਾ ਜੀ ਵਿਧਾਇਕ ਸੁਨਾਮ, ਸੰਗਰੂਰ ਪੰਜਾਬ ਮੋਬਾਇਲ ਨੰਬਰ 97799-05555 I

ਵੱਲੋਂ ਵਿਧਾਨ ਸਭਾ ਸੁਨਾਮ ( ਲੜੀ ਨੰਬਰ 101) ਦੇ ਸਮੁੱਚੇ 155408 ਵੋਟਰਾਂ ਦੀ ਅਪੀਲ ( ਮਨਪ੍ਰੀਤ ਸਿੰਘ ਨਮੌਲ ਮੋਬਾਇਲ ਨੰਬਰ 98153-49802)”

ਅਪੀਲ ਕਰਤਾ- ਸੁਨਾਮ ਦਾ ਹਰ ਆਮ ਵੋਟਰ ਅਤੇ ਟੈਕਸ ਭਰਨ ਵਾਲਾ ਕਿਸਾਨ

ਵਿਧਾਇਕ ਸਾਹਿਬ ਆਪ ਭਲੀ ਭਾਂਤੀ ਜਾਣਦੇ ਹੋ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਸੋਧ ਕਾਨੰੂਨਾਂ ਦੀ ਆੜ ਵਿੱਚ ਪੰਜਾਬ ਪੰਜਾਬੀਅਤ ਅਤੇ ਸੂਬੇ ਦੇ ਮੁੱਖ ਕਿੱਤਾ ਕਿਸਾਨੀ ਨੰੂ ਖਤਮ ਕਰਨ ਦੀ ਕੋਝੀ ਚਾਲ ਹੈ।

ਵਿਧਾਇਕ ਸਾਹਿਬ ਦਿੱਲੀ ਜਾਵੋ- ਵਿਧਾਨ ਸਭਾ ਸੁਨਾਮ ਦੇ ਵੋਟਰਾਂ ਦੀ ਅਪੀਲ

ਵਿਧਾਇਕ ਸਾਹਿਬ ਤੁਸੀ ਸਾਡੇ ਹਲਕੇ ਦੇ ਚੁਣੇ ਮੋਜੂਦਾ ਨੁਮਾਇੰਦੇ ਹੋ ਤੁਹਾਡਾ ਇਹ ਫਰਜ਼ ਤੇ ਜਿੰਮੇਵਾਰੀ ਬਣਦੀ ਹੈ ਕਿ ਤੁਸੀ ਆਪਣੇ ਹਲਕੇ ਦੇ ਹਰ ਵਰਗ ਦੀ ਰੀੜ ਦੀ ਹੱਡੀ ਕਿਸਾਨੀ ਦਾ ਸਾਥ ਦਿਓ। ਆਪ ਜੀ ਇਹ ਵੀ ਜਾਣਦੇ ਹੋ ਕਿ ਤੁਹਾਡੇ ਹਲਕੇ ਦੇ ਹਰ ਘਰ ਦਾ ਜੀਅ ਭਾਵੇਂ ਉਹ ਬਜੁਰਗ, ਮਾਤਾਵਾਂ, ਭੈਣਾਂ ਜਾ ਛੋਟੇ ਬੱਚੇ ਹੋਣ ਇਸ ਕਰੋਨਾ ਮਹਾਂਮਾਰੀ ਵਿੱਚ ਕਿਸਾਨੀ ਨੰੂ ਬਚਾਉਣ ਲਈ ਬੇਖੋਫ ਸੜਕਾਂ ’ਤੇ ਮੋਰਚੇ ਲਾਈ ਬੈਠੇ ਹਨ, ਪਰ ਵਿਧਾਇਕ ਸਾਹਿਬ ਜਦੋਂ ਤੁਹਾਡਾ ਸਾਰਾ ਹਲਕਾ ਸੜਕਾਂ ਤੇ ਹੈ ਪਰ ਤੁਸੀ ਆਪਣੀ ਕੋਠੀ ਅੰਦਰ । ਸਾਡੇ ਅੱਜ ਮਿਤਿ 4/11/2020  ਨੰੂ ਕੀਤੇ ਜਾ ਰਹੇ ਇਸ ਰੋਸ ਮੁਜ਼ਾਹਰੇ ਵਿੰਚ ਸਨਿਮਰ ਬੇਨਤੀ ਹੈ ਕਿ ਤੁਸੀ ਆਪਣੇ ਹਲਕੇ ਦੇ ਦੁੱਖ ਦੀ ਫਰਿਆਦ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪਵਿੱਤਰ ਸਦਨ ਅੱਗੇ ਰੋਸ ਦੇ ਰੂਪ ਵਿੱਚ ਧਰਨਾ ਲਗਾ ਕੇ ਸਾਡੀ ਇਹ ਤਕਲੀਫ਼ ਪੂਰੇ ਦੇਸ਼ ਤੱਕ ਪਹੰੁਚਾਵੋ ਤਾਂ ਕਿ ਸਮੁੱਚੇ ਦੇਸ਼ ਅਤੇ ਵਿਸ਼ਵ ਨੰੂ ਸਾਡੇ ਦਰਦ ਮਹਿਸੂਸ ਹੋ ਸਕਣ। ਇਸ ਸਮੇ ਂ ਹਲਕੇ ਨੰੂ ਤੁਹਾਡੀ ਲੋੜ ਹੈ ਕਿ ਜੇ ਸਾਡੇ ਮੁੱਖ ਕਿੱਤੇ ਕਿਸਾਨੀ ਦੀ ਆਮਦਨ ਹੀ ਖਤਮ ਹੋ ਗਈ ਤਾਂ ਅਸੀ ਆਪ ਜੀ ਦੀਆਂ ਸਰਕਾਰੀ ਤਨਖਾਹਾਂ ਅਤੇ ਭੱਤਿਆ ਦੇ ਲਈ ਪੈਸੇ ਟੈਕਸ ਦੇ ਰੂਪ ਵਿੱਚ ਕਿੱਥੋ ਭਰ ਸਕਾਂਗਾਂ। ਅਸੀ ਕਿਸਾਨ ਦੇ ਝੰਡੇ ਥੱਲੇ ਹੋ ਰਹੇ ਮੋਰਚਿਆ ਵਿੰਚ ਸੰਘਰਸ ਕਰਾਂਗਾਂ ਤੇ ਤੁਸੀ ਵਿਧਾਇਕ ਸਾਹਿਬ ਦਿੱਲੀ ਜਾ ਕੇ ਧਰਨੇ ਦੇ ਰੂਪ ਵਿੰਚ ਸੰਘਰਸ ਕਰੋ ਅਤੇ ਕਿਸਾਨੀ ਮੁੱਦਿਆ ਦਾ ਹਲ ਕਰਵਾਊ।