ਘੁੱਦਾ ਵਿੱਖੇ ਰਾਸ਼ਟਰੀ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ

251

ਘੁੱਦਾ ਵਿੱਖੇ ਰਾਸ਼ਟਰੀ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ

ਘੁੱਦਾ, 7 ਨਵੰਬਰ-

ਸਿਵਲ ਸਰਜਨ ਬਠਿੰਡਾ ਡਾਕਟਰ ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਅੱਜ ਸਰਕਾਰੀ ਹਸਪਤਾਲ,ਘੁੱਦਾ ਵਿੱਖੇ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਪੈਥੋਲੋਜਿਸਟ ਡਾਕਟਰ ਰਜਿੰਦਰ ਨੇ  ਔਰਤਾਂ ਦੇ ਛਾਤੀ ਦੇ ਕੈਂਸਰ, ਬੱਚੇਦਾਨੀ ਦੇ ਕੈਂਸਰ ਅਤੇ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਮੁੰਹ ਦੇ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਨੂੰ ਛਾਤੀ  ਵਿਚ ਕਿਸੇ ਕਿਸਮ ਦੀ ਗੰਢ ਮਹਿਸੂਸ ਹੋਵੇ ਜਾਂ ਪਾਣੀ ਜਾਂ ਖੂਨ ਦਾ ਰਿਸਾਵ ਹੋਵੇ ਤਾਂ ਸ਼ਰਮਾਉਣ ਜਾਂ ਝਿਜਕਣ ਦੀ ਬਜਾਇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।ਘੁੱਦਾ ਵਿੱਖੇ ਰਾਸ਼ਟਰੀ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ

ਇਸ ਮੌਕੇ ਡਾਕਟਰ ਇੰਦਰਜੀਤ ਕੌਰ ਖੁਰਾਨਾ ਨੇ ਦੱਸਿਆ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਹਵਾ, ਪਾਣੀ ਅਤੇ ਮਿੱਟੀ ਦੇ ਵੱਧ ਰਹੇ ਪ੍ਰਦੁਸ਼ਣ  ਕਰਕੇ ਕੈਂਸਰ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਮੌਕੇ  ਡਾਕਟਰ ਹਰਜੀਤ ਸਿੰਘ ਨੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਅਤੇ ਸਰਕਾਰੀ ਸੰਸਥਾਵਾਂ ਵਿਖੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਏਜੂਕੇਟਰ ਮੈਡਮ ਸ਼ਿਵਾਨੀ ਨੇ ਕਿਹਾ ਕਿ ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਬਹੁਤ ਹੱਦ ਤੱਕ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਪ੍ਰਦੀਪ ਕੁਮਾਰ, ਡਾਕਟਰ ਮੀਨਾਕਸ਼ੀ, ਡਾਕਟਰ ਵਿਕਾਸ, ਡਾਕਟਰ ਜੀਵਨ ਜੋਤ, ਚੀਫ ਫਾਰਮੇਸੀ ਅਫਸਰ ਸੁਰਿੰਦਰ ਸ਼ਰਮਾਂ ਅਤੇ ਆਈ ਸੀ ਟੀ ਸੀ ਕਾਉਂਸਲਰ ਸੰਦੀਪ ਕੁਮਾਰ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸਨ।