ਪਟਿਆਲਾ ਨਗਰ ਨਿਗਮ ਸਰਵੇ ; ਡਰੋਨ ਨਾਲ ਸ਼ੁਰੂ ਹੋਇਆ ਖਜਾਨਾ ਰਿਕਾਰਡ ਦਾ ਮਿਲਾਨ: ਮੇਅਰ
ਪਟਿਆਲਾ 2 ਦਿਸੰਬਰ
ਸਾਲਾਂ ਤੋਂ ਸਰਕਾਰੀ ਜਮੀਨਾਂ ‘ਤੇ ਰਹਿਣ ਵਾਲੇ ਲੋਕਾਂ ਨੂੰ 30 ਗਜ਼ ਤੱਕ ਦੇ ਮਕਾਨ ਦਾ ਮਾਲਕੀ ਹੱਕ ਦੇਣ ਦੀ ਪ੍ਰੀਕ੍ਰਿਆ ਤੇਜ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਘੋਸ਼ਿਤ ਕੀਤੀ ਪੰਜਾਬ ਸਲੱਮ ਪ੍ਰਾਪਰਟੀ ਰਾਈਟ ਐਕਟ 2020 ਦੇ ਅਧੀਨ ਪਟਿਆਲਾ ਦੀ 16 ਸਲੱਮ ਕਲੋਨੀਆਂ ਵਿਚ ਰਹਿਣ ਵਾਲੇ ਕਰੀਬ ਤਿੰਨ ਹਜ਼ਾਰ ਪਰਿਵਾਰਾਂ ਨੂੰ ਇਸਦਾ ਸਿੱਧਾ ਲਾਭ ਮਿਲਣ ਵਾਲਾ ਹੈ। ਨਗਰ ਨਿਗਮ ਵਲੋਂ ਕਰਵਾਏ ਗਏ ਸਰਵੇ ਨਾਲ ਮਿਲਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਇਕ ਵਿਸ਼ੇਸ਼ ਟੀਮ ਬੁਧਵਾਰ ਨੂੰ ਪਟਿਆਲਾ ਪੁੱਜੀ। ਇਸ ਟੀਮ ਨੇ ਰੈਵੀਨਿਉ ਰਿਕਾਰਡ ਤੇ ਨਿਗਮ ਦੇ ਸਰਵੇ ਨੂੰ ਅਧਾਰ ਬਣਾ ਕੇ ਡਰੋਨ ਨਾਲ ਮਿਲਾਣ ਸ਼ੁਰੂ ਕਰ ਦਿੱਤਾ ਹੈ।
ਇਸ ਸਬੰਧੀ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਦੀ ਪੰਜਾਬ ਸਲਮ ਪ੍ਰਾਪਰਟੀ ਰਾਈਟ ਐਕਟ 2020 ਅਧੀਨ ਨਿਗਮ ਵਲੋਂ ਸ਼ਹਿਰ ਦੇ 16 ਸਲੱਤ ਇਲਾਕਿਆਂ ਦਾ ਸਰਵੇ ਕੌਂਸਲਰ ਨੂੰ ਨਾਲ ਲੈ ਕੇ ਕੀਤਾ ਜਾ ਚੁੱਕਿਆ ਹੈ। ਇਸੇ ਸਰਵੇ ਦੇ ਅਧਾਰ ‘ਤੇ ਸਬੰਧਤ ਵਿਅਕਤੀਆਂ ਨੂੰ 30 ਗਜ਼ ਤੱਕ ਦਾ ਮਾਲਕਾਣਾ ਹੱਕ ਦਿੱਤਾ ਜਾਣਾ ਹੈ। ਜਿਸ ਕੋਲ ਪੱਕਾ ਮਕਾਨ 30 ਗਜ਼ ਤੋਂ ਵੱਧ ਜਮੀਨ ‘ਤੇ ਹੋਵੇਗਾ, ਉਸਨੂੰ ਕਲੈਕਟਰ ਰੇਟ ‘ਤੇ 30 ਗਜ਼ ਤੋਂ ਵਧ ਜਮੀਨ ਦੀ ਰਕਮ ਦੇਣੀ ਹੋਵੇਗੀ। ਮਾਲਕੀ ਹੱਕ ਦੇਣ ਦੀ ਯੋਜਨਾ ਦਾ ਲਾਭ ਸਿਰਫ ਰਿਹਾਇਸ਼ੀ ਇਲਾਕਿਆਂ ਲਈ ਰੱਖਿਆ ਗਿਆ ਹੈ, ਵਪਾਰਕ ਪੱਖੋਂ ਜਮੀਨ ਦੀ ਵਰਤੋਂ ਕਰਨ ਵਾਲੇ ਨੂੰ ਇਸ ਐਕਟ ਦਾ ਲਾਭ ਨਹੀਂ ਮਿਲੇਗਾ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਹਮੇਸ਼ਾ ਕਹਿੰਦੇ ਹਨ ਕਿ ਜਦੋਂ ਤੱਕ ਕਿਸੇ ਸ਼ਹਿਰ ਦੀ ਸਲੱਮ ਬਸਤੀ ਦਾ ਵਿਕਾਸ ਨਹੀ ਹੁੰਦਾ, ਉਦੋਂ ਤੱਕ ਕਿਸੇ ਸ਼ਹਿਰ ਨੂੰ ਪੂਰਾ ਵਿਕਸਿਤ ਨਹੀ ਮੰਨਿਆ ਜਾ ਸਕਦਾ। ਇਹੀ ਕਾਰਨ ਹੈ ਕਿ ਕੈਪਟਨ ਸਰਕਾਰ ਨੇ ਦੀ ਪੰਜਾਬ ਸਲਮ ਪ੍ਰਾਪਰਟੀ ਰਾਈਟ ਐਕਟ 2020 ਯੋਜਨਾ ਅਧੀਨ ਜਰੂਰਤਮੰਦ ਲੋਕਾਂ ਨੂੰ 30 ਗਜ਼ ਤੱਕ ਦੇ ਘਰਾਂ ਦੀ ਮਾਲਕੀ ਦਾ ਹੱਕ ਦੇਣ ਦਾ ਫੈਸਲਾ ਕੀਤਾ ਹੈ।
ਸਰਵੇ ਲਈ ਚੁਣੇਗਏ 16 ਇਲਾਕੇ
ਸ਼ਹਿਰ ਦੇ 16 ਸਲੱਮ ਇਲਾਕਿਆਂ ਦੀ ਚੋਣ ਦਿ ਪੰਜਾਬ ਸਲੱਮ ਪ੍ਰਾਪਰਟੀ ਰਾਈਟ ਐਕਟ 2020 ਅਧੀਨ ਨਗਰ ਨਿਗਮ ਵਲੋਂ ਕੀਤਾ ਗਿਆ ਹੈ। ਸਰਵੇ ਰਿਪੋਰਟ ਅਨੁਸਾਰ ਚੁਣੇ ਇਲਾਕਿਆਂ ਵਿਚ ਫਿਲਹਾਲ 2 ਹਜ਼ਾਰ 569 ਪਰਿਵਾਰ ਮਿਲੇ ਹਨ, ਜਿਨਾਂ ਕੋਲ ਘਰ ਹਨ ਪਰ ਇਸਦੀ ਮਾਲਕੀ ਦਾ ਅਧਿਕਾਰ ਨਹੀਂ ਹੈ। ਸਰਕਾਰੀ ਰਿਕਾਰਡ ਅਨਾਰ ਬਾਜੀਗਰ ਬਸਤੀ ਵਿਚ 76, ਭੀਮ ਕਲੋਨੀ ਵਿਚ 218, ਰਾਜਪੁਰਾ ਕਲੋਨੀ ਦੀ ਝੁੱਗੀਆਂ ਵਿਚ 100, ਜੀਵਨ ਸਿੰਘ ਬਸਤੀ ਵਿਚ 274, ਲੱਕੜ ਮੰਡੀ ਵਿਚ 128, ਮੁਸਲਿਮ ਬਸਤੀ ਵਿਚ 198, ਰੋੜੀ ਕੁੱਟ ਮੰਡੀ-1 ਵਿਚ 156, ਰੋੜੀ ਕੁੱਟ ਮੰਡੀ-2 ਵਿਚ 130, ਸਦਰ ਥਾਣਾ ਨਾਲ ਲੱਗਦੀ ਝੁੱਗੀ ਬਸਤੀ ਵਿਚ 88, ਸੰਜੇ ਕਲੋਨੀ ਵਿਚ 279, ਸ਼ਹੀਦ ਭਗਤ ਸਿੰਘ ਕਲੋਨੀ ਵਿਚ 169, ਸਿਕਲੀਗਰ ਬਸਤੀ ਵਿਚ 333, ਵੀਰ ਸਿੰਘ ਧੀਰ ਸਿੰਘ ਬਸਤੀ ਵਿਚ 272, ਗੁਰਬਖ਼ਸ਼ ਕਲੋਨੀ ਵਿਚ 34, ਤਫੱਜਲਪੁਰਾ ਕਲੋਨੀ ਵਿਚ 86 ਤੇ ਦੀਨ ਦਿਆਲ ਉਪਾਦਿਆ ਨਗਰ ਵਿਚ 28 ਪਰਿਵਾਰ ਸ਼ਾਮਲ ਹਨ।