ਪਟਿਆਲਾ ਜਿਲੇ ਵਿੱਚ ਅੱਜ ਫਿਰ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;01 ਦੀ ਹੋਈ ਮੌਤ

184

ਪਟਿਆਲਾ ਜਿਲੇ ਵਿੱਚ ਅੱਜ ਫਿਰ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;01 ਦੀ ਹੋਈ ਮੌਤ

ਪਟਿਆਲਾ, 16 ਦਸੰਬਰ (          )

ਜਿਲੇ ਵਿੱਚ 35 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1411 ਦੇ ਕਰੀਬ ਰਿਪੋਰਟਾਂ ਵਿਚੋਂ 35 ਕੋਵਿਡ ਪੋਜਟਿਵ ਪਾਏ ਗਏ ਹਨ। ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15318 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜਿਲੇ ਦੇ 46 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 14498 ਹੋ ਗਈ ਹੈ। ਜਿਲੇ ਵਿੱਚ ਅੱਜ 01 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 459 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 360 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 35 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 25, ਨਾਭਾ ਤੋਂ 01, ਬਲਾਕ ਸ਼ੁਤਰਾਣਾ ਤੋਂ 04, ਬਲਾਕ ਦੁਧਨਸਾਧਾ ਤੋਂ 03 ਅਤੇ  ਬਲਾਕ ਕੋਲੀ ਤੋਂ 02 ਕੇਸ ਰਿਪੋਰਟ ਹੋਏ ਹਨ। ਜੋ ਕਿ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਅਰਬਨ ਅਸਟੇਟ ਫੇਜ 2, ਕੱਚਾ ਪਟਿਆਲਾ , ਅਜੀਤ ਨਗਰ , ਕੇਸਰ ਬਾਗ, ਗਰਿਡ ਕਲੋਨੀ, ਫੁਲਕੀਆਂ ਅੇੈਨਕਲੇਵ, ਸੂਈ ਗਰਾਂ ਮੁਹੱਲਾ, ਲਹਿਲ ਕਲੋਨੀ, ਸੰਜੇ ਕਲੋਨੀ, ਰਾਘੋਮਾਜਰਾ, ਤ੍ਰਿਪੜੀ, ਦਸ਼ਮੇਸ ਨਗਰ, ਓਮੈਕਸ ਸਿਟੀ , ਭੀਮ ਨਗਰ ਕਲੋਨੀ,ਸੈਚੁਰੀ ਅੇੈਨਕਲੇਵ, ਮਜੀਠੀਆ ਅੇੈਨਕਲੇਵ, ਬੈਂਕ ਕਲੋਨੀ, ਕਮਲ ਕਲੋਨੀ, ਵਿਦਿਆ ਕਲੋਨੀ, ਨਾਭਾ ਤੋਂ ਪਾਂਡੂਸਰ ਮੁਹੱਲਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਪਟਿਆਲਾ ਜਿਲੇ ਵਿੱਚ ਅੱਜ ਫਿਰ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;01 ਦੀ ਹੋਈ ਮੌਤ
Civil surgeon Patiala

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪਟਿਆਲਾ ਸ਼ਹਿਰ ਦੀ ਗੁਰਬਖਸ਼ ਕਲੋਨੀ ਦੇ ਰਹਿਣ ਵਾਲੇ  67 ਸਾਲਾ ਪੁਰਸ਼ ਦੀ ਮੌਤ  ਹੋਣ ਕਾਰਣ ਕੁੱਲ ਮੌਤਾਂ ਦੀ ਗਿਣਤੀ 459 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਲੋਕਾਂ ਵੱਲੋਂ ਬੁਖਾਰ , ਸ਼ਰੀਰ ਟੁੱਟਦਾ ਹੋਣਾ , ਛਾਤੀ ਵਿੱਚ ਘੁੱਟਣ ਹੋਣਾ ਆਦਿ ਵਰਗੀਆਂ ਅਲਾਮਤਾ ਹੋਣ ਤੇ ਵੀ ਕੋਵਿਡ ਟੈਸਟਿੰਗ ਪ੍ਰਤੀ ਅਵੇਸਲਾਪਣ ਦਿਖਾਇਆ ਜਾ ਰਿਹਾ ਹੈ।ਜੋ ਸਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ।ਬਿਮਾਰ ਵਿਅਕਤੀ ਉਸ ਸਮੇਂ ਸਿਹਤ ਸੰਸਥਾਂ ਵਿੱਚ ਪੰਹੁਚਦਾ ਹੈ ਜਦੋਂ  ਉਸ ਦੀ ਬਿਮਾਰੀ ਵੱਧ ਚੁੱਕੀ ਹੁੰਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਪੈ੍ਰਕਟੀਸ਼ਨਰਾਂ ਦੇ ਚੁੱਗਲ ਵਿੱਚ ਫਸ ਕੇ ਬਿਮਾਰੀ ਨੂੰ ਨਾ ਛੁਪਾਉਣ ਬਲਕਿ ਬੁਖਾਰ,ਸ਼ਰੀਰ ਟੁੱਟਦਾ ਹੋਣਾ, ਛਾਤੀ ਵਿੱਚ ਘੁਟਣ  ਮਹਿਸੁਸ ਹੋਣਾ, ਖਾਂਸੀ, ਗੱਲੇ ਵਿੱਚ ਖਾਰਸ਼ ਹੋਣ ਵਰਗੀਆਂ ਅਲਾਮਤਾ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਆਪਣੀ ਕੋਵਿਡ ਦੀ ਜਾਂਚ ਜਰੂਰ ਕਰਵਾਉਣ ਤਾਂ ਜੋ ਬਿਮਾਰੀ ਨੂੰ ਹੋਰ ਭਿਆਨਕ ਹੋਣ ਤੋਂ ਰੋਕਿਆ ਜਾ ਸਕੇ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1590 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,68,644 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,318 ਕੋਵਿਡ ਪੋਜਟਿਵ, 2,50,507 ਨੇਗੇਟਿਵ ਅਤੇ ਲੱਗਭਗ 2419 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।