ਵਿਦੇਸ਼ਾਂ ਵਿੱਚ ਪੜਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਸੁਨਹਰੀ ਮੌਕਾ; ਮੁਫ਼ਤ ਗਾਈਡੈਂਸ ਮੁਹੱਈਆ ਕਰਵਾਈ ਜਾਵੇਗੀ-ਰੋਜ਼ਗਾਰ ਅਫ਼ਸਰ
ਸੰਗਰੂਰ, 17 ਦਸੰਬਰ:
ਪੰਜਾਬ ਸਰਕਾਰ ਦੇ ਘਰ-2 ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਵਿਦੇਸ਼ਾਂ ਵਿੱਚ ਵੀ ਨੌਜਵਾਨਾਂ ਲਈ ਪੜਾਈ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਰਵਿੰਦਰਪਾਲ ਸਿੰਘ ਨੇ ਦਿੱਤੀ।
ਉਨਾਂ ਦੱਸਿਆ ਕਿ ਘੱਟੋ-ਘੱਟ ਆਈਲੈਟਸ ਦੇ ਹਰੇਕ ਮੈਡਿਊਲ ਵਿੱਚ 6 ਬੈਂਡ ਅਤੇ ਕੁੱਲ ਮਿਲਾ ਕੇ ਆਲਉਵਰ 6.5 ਬੈਂਡ ਸਮੇਤ ਸਾਲ 2020 ਜਾਂ 2021 ਵਿੱਚੋਂ 12ਵੀਂ ਜਾਂ ਗ੍ਰੈਜੂਏਟ ਪਾਸ 20 ਵਿਦਿਆਰਥੀਆਂ ਲਈ ਵਿਦੇਸ਼ਾਂ ਵਿੱਚ ਪੜਨ ਦੀ ਇੱਛਾ ਰੱਖਣ ਵਾਲਿਆ ਲਈ ਸੁਨਹਰੀ ਮੌਕਾ ਹੈ।
ਉਨਾਂ ਦੱਸਿਆ ਕਿ ਫੰਡ, ਫੀਸਾਂ ਰਹਿਣ ਦੇ ਖਰਚੇ, ਯਾਤਰਾ ਆਦਿ ਦੇ ਵਿਦਿਆਰਥੀਆਂ ਦੇ ਖੁੱਦ ਦੇ ਹੋਣਗੇ। ਡੀ.ਬੀ.ਈ.ਈ. ਵੱਲੋਂ ਉਮੀਦਵਾਰਾਂ ਨੂੰ ਇਸ ਕੰਮ ਵਿੱਚ ਸਿਰਫ ਮੁਫਤ ਗਾਈਡੈਂਸ ਅਤੇ ਕਾਊਂਸਲਿੰਗ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਇਸ ਲਿੰਕ https://forms.gle/471tFNZQVNKxd2Rw6 ਆਪਣੇ ਆਪ ਨੂੰ ਰਜਿਸਟਰਡ ਕਰਨ। ਲਿੰਕ ਤੇ ਰਜਿਸਟਰਡ ਪ੍ਰਾਰਥੀਆਂ ਦੀ ਪੜਤਾਲ ਕਰਨ ਉਪਰੰਤ ਵਿਭਾਗ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਵਿਦੇਸ਼ ਭੇਜਣ ਦਾ ਉਪਰਾਲਾ ਕਰ ਸਕਦਾ ਹੈ।
ਉਨਾਂ ਦੱਸਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ 31 ਦਸੰਬਰ 2020 ਦੁਪਹਿਰ 1 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਚਾਹਵਾਨ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 9877918167 ਤੇ ਸੰਪਰਕ ਕਰ ਸਕਦੇ ਹਨ।