ਪਟਿਆਲਾ ਜਿਲੇ ਵਿੱਚ ਕੱਲ ਨਾਲੋਂ ਥੋੜੇ ਜਿਹੇ ਕੋਵਿਡ ਪੋਜਟਿਵ ਕੇਸ ਘੱਟ; 02 ਦੀ ਹੋਈ ਮੌਤ

191

ਪਟਿਆਲਾ ਜਿਲੇ ਵਿੱਚ ਕੱਲ ਨਾਲੋਂ ਥੋੜੇ ਜਿਹੇ ਕੋਵਿਡ ਪੋਜਟਿਵ ਕੇਸ ਘੱਟ; 02 ਦੀ ਹੋਈ ਮੌਤ

ਪਟਿਆਲਾ, 17 ਦਸੰਬਰ (      )

ਜਿਲੇ ਵਿੱਚ 30 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1704 ਦੇ ਕਰੀਬ ਰਿਪੋਰਟਾਂ ਵਿਚੋਂ 30 ਕੋਵਿਡ ਪੋਜਟਿਵ ਪਾਏ ਗਏ ਹਨ। ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15348 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜਿਲੇ ਦੇ 59 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 14557 ਹੋ ਗਈ ਹੈ। ਜਿਲੇ ਵਿੱਚ ਅੱਜ 02 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 461 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 330 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 30 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 14, ਸਮਾਣਾ ਤੋਂ 01, ਰਾਜਪੁਰਾ ਤੋਂ 06, ਬਲਾਕ ਕਾਲੋਮਾਜਰਾ ਤੋਂ 01, ਬਲਾਕ ਸ਼ੁਤਰਾਣਾ ਤੋਂ 01, ਬਲਾਕ ਹਰਪਾਲਪੁਰ ਤੋਂ 01,ਬਲਾਕ ਕੋਲੀ ਤੋਂ 04, ਅਤੇ ਬਲਾਕ ਦੁਧਨਸਾਧਾਂ ਤੋਂ 02  ਕੇਸ ਰਿਪੋਰਟ ਹੋਏ ਹਨ। ਜੋ ਕਿ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਜ਼ੋੜੀਆਂ ਭੱਠੀਆਂ, ਡੀ. ਐਮ. ਡਬਲਿਉ., ਅਨੰਦ ਨਗਰ,ਅਮਨ ਬਾਗ,ਕਮਲ ਕਲੋਨੀ,ਦਸ਼ਮੇਸ਼ ਨਗਰ,ਕਸ਼ਮੀਰੀਆਂ ਟੋਭਾ,ਗੁਰੂ ਨਾਨਕ ਨਗਰ, ਅਰਬਨ ਅਸਟੇਟ ਫੇਜ 2,ਡੀਐਫਐਲ ਕਲੋਨੀ,ਸਮਾਣਾ ਤੋਂ ਪ੍ਰਤਾਪ ਕਲੋਨੀ,ਰਾਜਪੁਰਾ ਤੋ ਟਾਊਨ, ਮੁਹੱਲਾ ਜੱਟਾਂ ਵਾਲਾ,ਨੇੜੇ ਮਹਾਂਵੀਰ ਮੰਦਰ,ਬੈਕ ਸਾਈਡ ਸਿੰਘ ਸਭਾ ਗੁਰਦੁਆਰਾ,ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਪਟਿਆਲਾ ਜਿਲੇ ਵਿੱਚ ਕੱਲ ਨਾਲੋਂ ਥੋੜੇ ਜਿਹੇ ਕੋਵਿਡ ਪੋਜਟਿਵ ਕੇਸ ਘੱਟ; 02 ਦੀ ਹੋਈ ਮੌਤ
Civil surgeon Patiala

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪਟਿਆਲਾ ਸ਼ਹਿਰ ਦੀ ਪ੍ਰੋਫੈਸ਼ਰ ਕਲੋਨੀ ਦੇ ਰਹਿਣ ਵਾਲੇ  70 ਸਾਲਾ ਪੁਰਸ਼ ਦੀ ਜ਼ੋ ਕਿ ਨਿੱਜੀ ਹਸਪਤਾਲ ਵਿਚ ਦਾਖਲ ਸੀ ਅਤੇ ਦੂਸਰੀ ਰਾਜਪੁਰਾ ਦੀ ਰਹਿਣ ਵਾਲੀ 69 ਸਾਲਾ ਔਰਤ ਜ਼ੋ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ ,ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 461 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1750 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,70,394 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15348 ਕੋਵਿਡ ਪੋਜਟਿਵ, 2,52,182 ਨੇਗੇਟਿਵ ਅਤੇ ਲੱਗਭਗ 2465 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।