ਪੁਡੂਚੇਰੀ ਦੇ ਥੀਰੂਨਾਲਰੂ ਵਿਚ ਹੋ ਰਹੇ ਸੇਨੀਪੀਅਰਚੀ ਫੈਸਟੀਵਲ ਲਈ ਆਨ ਲਾਈਨ ਬੁਕਿੰਗ ਜ਼ਰੂਰੀ
ਸੰਗਰੂਰ, 23 ਦਸੰਬਰ:
ਪੁਡੂਚੇਰੀ ਦੇ ਥੀਰੂਨਾਲਰੂ ਵਿਚ 27 ਦਸਬੰਰ ਨੰੂ ਹੋਣ ਜਾ ਰਹੇ ਸੇਨੀਪੀਅਰਚੀ ਫੈਸਟੀਵਲ ਲਈ ਕੋਵਿਡ ਦੇ ਮੱਦੇਨਜ਼ਰ ਆਨਲਾਈਨ ਬੁਕਿੰਗ ਜਰੂਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਪ੍ਰਡੂਚੇਰੀ ਦੇ ਕਰਾਈਕਲ ਜ਼ਿਲੇ ਦੇ ਕੁਲੈਕਟਰ ਕਮ ਜ਼ਿਲਾ ਮੈਜਿਸਟੇ੍ਰਟ ਤੋਂ ਪ੍ਰਾਪਤ ਪੱਤਰ ਦੇ ਹਵਾਲੇ ਨਾਲ ਦਿੱਤੀ।
ਰਾਮਵੀਰ ਨੇ ਦੱਸਿਆ ਕਿ ਜਿਲੇ ਵਿਚੋਂ ਇਸ ਫੈਸਟੀਵਲ ਵਿਚ ਹਿੱਸਾ ਲੈਣ ਜਾ ਰਹੇ ਸ਼ਰਧਾਲੂਆਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ https://thirunallarutemple.org/sanipayarchi ਸਾਈਟ ‘ਤੇ ਰਜਿਸ਼ਟੇ੍ਰਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਉਨਾਂ ਕਿਹਾ ਕਿ 26 ਤੇ 27 ਦਸੰਬਰ 2020, 2, 3, 9, 10, 16, 17, 23 ਤੇ 24 ਜਨਵਰੀ ਨੰੂ ਦਰਸ਼ਨ ਕਰਨ ਲਈ ਆਨਲਾਈਨ ਬੁਕਿੰਗ ਕਰਨੀ ਹੋਵੇਗੀ। ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਈ-ਟਿਕਟ ’ਤੇੇ ਸਹੀ ਸ਼ਨਾਖਤੀ ਕਾਰਡ ਦਾ ਕੋਲ ਹੋਣਾ ਜ਼ਰੂਰੀ ਹੈ।
ਰਾਮਵੀਰ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ ਨਾਲਾਥੀਰਧਾਮ, ਬ੍ਰਹਮਾ ਥੀਰਧਾਮ ਤੇ ਹੋਰ ਥੀਰਧਾਮਾਂ ਤੇ ਇਸ਼ਨਾਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨਾਂ ਕਿਹਾ ਮੰਦਰ ਅੰਦਰ ਸ਼ਰਧਾਲੂਆਂ ਦਾ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਮੰਦਰ ਵਿਚ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਕੋਵਿਡ 19 ਦੀ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਲੱਛਣ ਜਿਵੇਂ ਖੰਘ, ਜੁਖ਼ਾਮ ਆਦਿ ਹੋਣ ਤੇ ਮੰਦਰ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਛੋਟੇ ਬੱਚਿਆ, ਬਜ਼ੁਰਗਾਂ, ਗੰਭੀਰ ਬਿਮਾਰੀਆਂ ਤੋਂ ਪੀੜਤ ਅਤੇ ਕੋਵਿਡ-19 ਤੋਂ ਹਾਲ ਹੀ ’ਚ ਤੰਦਰੁਸਤ ਹੋਏ ਵਿਅਕਤੀ ਨੰੂ ਪੱਤਰ ਰਾਹੀ ਯਾਤਰਾ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਉਨਾਂ ਕਿਹਾ ਯਾਤਰਾ ’ਚ ਸ਼ਾਮਿਲ ਹੋਣ ਵਾਲੇ ਸਮੂਹ ਸ਼ਰਧਾਲੂ 6 ਫੁੱਟ ਦੀ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੰੂ ਸੈਨੀਟਾਈਜ਼ਰ ਨਾਲ ਸਾਫ਼ ਕਰਨਾ ਯਕੀਨੀ ਬਣਾਉਣ।