ਪਟਿਆਲਾ ਜਿਲੇ ਵਿੱਚ ਅਚਾਨਕ ਕੋਵਿਡ ਦੇ ਕੇਸ ਛਾਲ ਮਾਰ ਗਏ ; ਕੋਵਿਡ ਕੇਸਾਂ ਵਿੱਚ ਵਾਧਾ

181

ਪਟਿਆਲਾ ਜਿਲੇ ਵਿੱਚ ਅਚਾਨਕ ਕੋਵਿਡ ਦੇ ਕੇਸ ਛਾਲ ਮਾਰ ਗਏ ; ਕੋਵਿਡ ਕੇਸਾਂ ਵਿੱਚ ਵਾਧਾ

ਪਟਿਆਲਾ, 15 ਜਨਵਰੀ (        )

ਜਿਲੇ ਵਿੱਚ 33 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 1223 ਦੇ ਕਰੀਬ ਰਿਪੋਰਟਾਂ ਵਿਚੋਂ 33 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,086 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 24 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,352 ਹੋ ਗਈ ਹੈ।ਅੱਜ ਜਿਲੇ ਵਿੱਚ 03 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 494 ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 240 ਹੈ। ਉਹਨਾਂ ਦੱਸਿਆਂ ਕਿ ਜਿਲੇ ਵਿੱਚ 95.3 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 33 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 23, ਭਾਦਸੋ ਤੋਂ 01 ,ਨਾਭਾ ਤੋਂ 02 ,ਰਾਜਪੁਰਾ ਤੋਂ 04, ਬਲਾਕ ਸੁਤਰਾਣਾ ਤੋਂ 01 ਬਲਾਕ ਕਾਲੋਮਾਜਰਾ ਤੋਂ 01 ,ਅਤੇ ਬਲਾਕ ਭਾਦਸੋਂ ਤੋਂ 01 ਕੇਸ ਰਿਪੋਰਟ ਹੋਏ ਹਨ।ਜੋ ਕਿ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ।  ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰਬਖਸ਼ ਕਲੋਨੀ, ਬਚਿੱਤਰ ਨਗਰ,ਰਾਮ ਨਗਰ,ਆਨੰਦ ਨਗਰ ਬੀ,ਪ੍ਰੀਤ ਨਗਰ,ਨਿਊ ਮੇਹਰ ਸਿੰਘ ਕਲੋਨੀ,ਆਰਿਆ ਸਮਾਜ,ਮੁਹੱਲਾ ਆਦਰਸ਼ ਕਲੋਨੀ, ਮਾਡਲ ਟਾਉਨ, ਡਾਕਟਰ ਕਾਲੋਨੀ,ਦਸ਼ਮੇਸ਼ ਕਲੋਨੀ,ਪ੍ਰਤਾਪ ਨਗਰ,ਲਾਹੋਰੀ ਗੇਟ,ਅਰਸ਼ ਨਗਰ,ਕੇਸਰ ਬਾਗ,ਅਜ਼ਾਦ ਨਗਰ,ਮਹਿੰਦਰਾ ਕਾਲੋਨੀ,ਅਮਨ ਬਾਗ,ਤ੍ਰਿਪੜੀ,ਨਿਊ ਆਫੀਸਰ ਕਾਲੋਨੀ,ਰਾਜਪੁਰਾ ਤੋ ਰਾਜਪੁਰਾ ਟਾਊਨ,ਗੁਰੂ ਨਾਨਕ ਮੁਹੱਲਾ,ਨਾਭਾ ਤੋਂ ਮਿੱਲ ਕਾਲੋਨੀ, ਆਦਿ ਥਾਵਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਪਟਿਆਲਾ ਜਿਲੇ ਵਿੱਚ ਅਚਾਨਕ ਕੋਵਿਡ ਦੇ ਕੇਸ ਛਾਲ ਮਾਰ ਗਏ ; ਕੋਵਿਡ ਕੇਸਾਂ ਵਿੱਚ ਵਾਧਾ
ਸਿਵਲ ਸਰਜਨ ਡਾ. ਸਤਿੰਦਰ ਸਿੰਘ ਕੋਵਿਡ ਵੈਕਸੀਨ ਦੀ ਸਪਲਾਈ ਸਿਵਲ ਹਸਪਤਾਲ ਰਾਜਪੁਰਾ ਅਤੇ ਰਾਜਿੰਦਰਾ ਹਸਪਤਾਲ ਵਿਖੇ ਭੇਜਦੇ ਹੋਏ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿਚ 03 ਕੋਵਿਡ ਪੋਜਟਿਵ ਮਰੀਜਾਂ ਮੌਤ ਹੋਈ ਹੈ ਜੋ ਕਿ ਪਹਿਲੀ ਪਟਿਆਲੇ ਦੇ ਪਿੰਡ ਕਾਲੋਮਾਜਰਾ ਦੇ ਰਹਿਣ ਵਾਲੇ 90 ਸਾਲਾ ਬਜੁਰਗ ਸੀ, ਜੋ ਕਿ ਸ਼ੁਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ ਸੀ।ਦੂਸਰੀ ਰਾਜਪੁਰਾ ਦੀ ਰਹਿਣ ਵਾਲੀ 88 ਸਾਲਾ ਔਰਤ ਸੀ ਜੋ ਕਿ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਤੀਸਰਾ ਰਾਜਪੁਰਾ ਦੇ ਰਹਿਣ ਵਾਲੇ 68 ਸਾਲਾ ਪੁਰਸ਼ ਸੀ ਜੋ ਕਿ ਸ਼ੁਗਰ ਅਤੇ ਦਿਲ ਦੀ ਬੀਮਾਰੀ ਦਾ ਮਰੀਜ ਸੀ,ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 494 ਹੈ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ 16 ਜਨਵਰੀ ਤੋਂ ਜਿਲੇ ਵਿਚ ਪਹਿਲੇ ਫੇਜ ਵਿੱਚ ਸਿਹਤ ਕਰਮੀਆਂ ਦੇ ਸ਼ੁਰੂ ਹੋ ਰਹੇ ਕੋਵਿਡ ਵੈਕਸੀਨ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਕੋਵਿਡ ਵੇਕਸੀਨੇਸ਼ਨ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਪ੍ਰੀਤੀ ਯਾਦਵ ਵੱਲੋ ਜਾਇਜਾ ਵੀ ਲਿਆ ਗਿਆ।ਸਿਵਲ ਸਰਜਨ ਨੇਂ ਕਿਹਾ ਕਿ ਜਿਲੇ ਵਿੱਚ ਮੁਹਿੰਮ ਦੇ ਪਹਿਲੇ ਦਿਨ ਜਿਲੇ ਵਿੱਚ ਤਿੰਨ ਥਾਂਵਾ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ ਅਤੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਕੋਵਿਡ ਵੈਕਸੀਨ ਲਗਾਈ ਜਾਵੇਗੀ, ਹਰੇਕ ਸੈਸ਼ਨ ਤੇਂ 100 ਰਜਿਸ਼ਟਰਡ ਲਾਭਪਾਤਰੀਆਂ ਦਾ ਟੀਕਾਕਰਨ ਕਰਨ ਲਈ ਸਬੰਧਤ ਲਾਭਪਾਤਰੀਆਂ ਨੂੰ ਐਸ.ਐਮ.ਐਸ.ਰਾਹੀ ਸੰਦੇਸ਼ ਭੇਜਿਆ ਜਾ ਰਿਹਾ ਹੈ। ਬਾਕੀ ਰਹਿੰਦੇ ਸਾਈਟਾਂ ਤੇਂ ਉੱਚ ਅਧਿਕਾਰੀਆਂ ਤੋਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣ ਤੇਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1260 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,05,127 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,086 ਕੋਵਿਡ ਪੋਜਟਿਵ, 2,86,986 ਨੇਗੇਟਿਵ ਅਤੇ ਲੱਗਭਗ 1655 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।