ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

188

ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

 ਪਟਿਆਲਾ, 28 ਮਾਰਚ (           ) 

ਅੱਜ ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਬਾਰਵੀਂ ਦੇ ਵਿਦਿਆਰਥੀਆਂ ਲਈ ਇੱਕ ਆਨਲਾਈਨ ਮਾਧਿਅਮ ਰਾਹੀਂ ਕੈਰੀਅਰ ਕਾਊਂਸਲਿੰਗ ਕੀਤੀ ਗਈ।  ਬਾਰਵੀਂ ਕਲਾਸ ਤੋਂ ਬਾਅਦ ਇੰਜਨੀਅਰਿੰਗ ਦੇ ਵੱਖ ਵੱਖ  ਕੋਰਸਾਂ ਵਿੱਚ ਦਾਖਲੇ ਲੈਣ ਦੀ ਵਿਧੀ ਬਾਰੇ ਦੱਸਿਆ ਗਿਆ। ਮੈਰੀਟੋਰੀਐਸ ਸਕੂਲ ਦੇ ਇੰਚਾਰਜ ਸ੍ਰੀਮਤੀ ਜਾਗ੍ਰਿਤੀ ਤਿਵਾੜੀ ਦੇ ਸਹਿਯੋਗ  ਸਦਕਾ ਇਹ ਬਾਂਰਵੀ ਦੇ ਵਿਦਿਆਰਥੀਆਂ ਦਾ ਸੈਮੀਨਾਰ ਗੂਗਲ ਮੀਟ ਦੇ ਆਨਲਾਈਨ ਪਲੇਟਫਾਰਮ ਉੱਤੇ ਕੀਤਾ ਗਿਆ।

ਡਾ. ਖੁਸ਼ਦੀਪ ਗੋਇਲ ਦੀ ਦੇਖ ਰੇਖ ਹੇਠ ਇਸ ਆਨਲਾਈਨ ਸੈਮੀਨਾਰ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਬਾਂਰਵੀ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾ ਕੇ ਰੂਬਰੂ ਹੋਣਾ ਚਾਹੁੰਦੇ ਸੀ ਪਰ ਕੋਵਿਡ ਦੀਆਂ ਗਾਇਡ ਲਾਈਨਜ਼ ਦੇ ਮੱਦੇਨਜ਼ਰ ਇਹ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ। ਸਵੇਰੇ ਨੌਂ ਵਜੇ ਆਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੰਜ.ਚਰਨਜੀਤ ਨੌਹਰਾ ਨੇ ਵਿਦਿਆਰਥੀਆਂ ਨੂੰ ਆਪਣੀ ਚੰਗੀ ਪੜ੍ਹਾਈ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਮਕੈਨੀਕਲ ਇੰਜਨੀਅਰਿੰਗ ਇੱਕ ਅਜਿਹੀ ਬਰਾਂਚ ਹੈ ਜਿਹੜੀ ਹਰੇਕ ਜਗਾਹ ਹੀ ਵਰਤੋਂ ਵਿੱਚ ਆਉਂਦੀ ਹੈ।

ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

ਇਸ ਪ੍ਰੋਗਰਾਮ ਵਿੱਚ ਪੀ.ਪੀ.ਟੀ. ਅਤੇ ਵੀਡੀਓ ਦੇ ਦੇ ਜ਼ਰੀਏ ਡਾ. ਦਵਿੰਦਰ ਸਿੰਘ (ਮਕੈਨੀਕਲ ਇੰਜਨੀਅਰਿੰਗ) ਨੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਸਾਰੀ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਕਾਫ਼ੀ ਗਿਣਤੀ ਵਿੱਚ ਨਾਨ ਮੈਡੀਕਲ ਬਾਰਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਪੈਨਲ ਦੇ ਮੈਂਬਰਾਂ  ਨੇ ਕਿਹਾ ਕਿ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਅਗਲੇਰੀ ਪੜ੍ਹਾਈ ਦਾ ਫ਼ੈਸਲਾ ਕਰਨਾ ਬਹੁਤ ਹੀ ਮਹੱਤਵਪੂਰਣ ਹੁੰਦਾ ਹੈ ਇਸ ਕਰਕੇ ਕਿਸ ਸੰਸਥਾ ਵਿੱਚ ਪੜ੍ਹਾਈ ਕਰਨੀ ਹੈ ਇਸ ਬਾਰੇ ਫ਼ੈਸਲਾ ਕਰਨਾ ਵੀ ਬਹੁਤ ਮਹੱਤਵਪੂਰਣ ਹੁੰਦਾ ਹੈ ।

ਇਸ ਬਾਰੇ ਦੱਸਣਾ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮੁੱਖ ਮਕਸਦ ਸੀ ਤਾਂ ਵਿਦਿਆਰਥੀਆਂ ਨੂੰ ਇੰਜਨੀਅਰਿੰਗ ਅਤੇ ਬਾਕੀ ਕੋਰਸਾਂ ਬਾਰੇ  ਸੇਧ ਦਿੱਤੀ ਜਾ ਸਕੇ । ਇਸ ਪ੍ਰੋਗਰਾਮ ਦੇ ਪੈਨਲ ਵਿੱਚ ਸ਼ਾਮਿਲ  ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਵਿਭਾਗ ਤੋਂ ਸੁਖਜਿੰਦਰ ਬੁੱਟਰ ਅਤੇ ਹਰਵਿੰਦਰ ਧਾਲੀਵਾਲ ਨੇ ਵੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ । ਡਾ. ਗੋਇਲ ਨੇ ਦੱਸਿਆ ਅਜਿਹੇ ਪ੍ਰੋਗਰਾਮ  ਬਾਰਵੀਂ ਅਤੇ ਉਸਤੋਂ ਅਗਲੇਰੀ ਉੱਚ ਸਿੱਖਿਆ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ ।