ਅੱਜ ਦਾ ਪਟਿਆਲਾ ਕੋਵਿਡ ਅਪਡੇਟ: ਸਿਵਲ ਸਰਜਨ

170

ਅੱਜ ਦਾ ਪਟਿਆਲਾ ਕੋਵਿਡ ਅਪਡੇਟ: ਸਿਵਲ ਸਰਜਨ

ਪਟਿਆਲਾ, 21 ਜੁਲਾਈ  (           )  

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ 85 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 5,58,068 ਹੋ ਗਈ ਹੈ। ਉਹਨਾਂ ਕਿਹਾ ਕਿ  ਉਚ ਅਧਿਕਾਰੀਆ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਕੱਲ ਮਿਤੀ 22 ਜੁਲਾਈ ਨੂੰ ਜਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਵੱਧ  ਤੋਂ ਵੱਧ ਨਾਗਰਿਕਾਂ ਦਾ ਕੌਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਣ ਕਰਣ ਲਈ ਮੈਗਾ ਡਰਾਈਵ ਮੁਹਿੰਮ  ਤਹਿਤ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾਂ, ਗੱਲੀ ਮੁੱਹਲਿਆ ਅਤੇ ਪਿੰਡਾਂ ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ।ਜਿਸ ਵਿੱਚ ਯੋਗ ਵਿਅਕਤੀਆਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਕੋਵਿਡ ਟੀਕਾਕਰਨ ਦੀਆਂ ਦੋਵੇ ਡੋਜਾਂ ਲਗਵਾਉਣਾ ਜਰੂਰੀ ਹਨ।ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦਾ ਪਹਿਲਾ ਟੀਕੇੇ ਨੁੰ ਲੱਗੇ 84 ਦਿਨ ਪੂਰੇ ਹੋ ਚੁੱਕੇ ਹਨ, ਉਹ ਇਹਨਾਂ ਕੈਂਪਾ ਵਿੱਚ ਜਾ ਕੇ ਆਪਣਾ ਕੋਵੀਸ਼ੀਲਡ ਵੈਕਸੀਨ ਦਾ ਦੂਸਰਾ ਟੀਕਾ ਲਗਵਾ ਸਕਦੇ ਹਨ।ਉਹਨਾਂ ਗਰਭਵਤੀ ਅੋਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਗਰਭਅਵਸਥਾ ਦੌਰਾਣ ਆਪਣੇ ਨੇੜੇ ਦੇ ਟੀਕਾਕਰਨ ਕੈਂਪ ਵਿੱਚ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਕਿਓਂਕਿ ਕਿ ਕੋਵਿਡ ਵੈਕਸੀਨ ਗਰਭਵਤੀ ਅੋਰਤਾਂ ਲਈ ਵੀ ਸੁੱਰਖਿਅਤ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 22 ਜੁੁਲਾਈ ਦਿਨ ਵੀਰਵਾਰ  ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ  ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਲੜਕੀਆਂ ਛੋਟੀ ਬਾਰਾਦਰੀ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮੋਦੀ ਕਾਲਜ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਐਸ.ਡੀ ਸਕੂਲ, ਥਾਪਰ ਕਾਲਜ, ਮੁੱਖ ਦਫਤਰ ਪੀ.ਐਸ.ਪੀ.ਸੀ.ਐਲ. ਸ਼ੇਰਾਂ ਵਾਲਾ ਗੇਟ, ਪੰਜਾਬ ਨੈਸ਼ਨਲ ਬੈਂਕ ਛੋਟੀ ਬਾਰਾਂਦਰੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਜੌਲੀ ਸ਼ੁਟਿੰਗ ਈਰਾ ਫਾਉਂਡੇਸ਼ਨ ਘੁੰਮਣ ਨਗਰ ਗੱਲੀ ਨਗਰ 2, ਗੁਰੂਦੁਆਰਾ ਨਾਨਕ ਪ੍ਰਕਾਸ਼ ਹੀਰਾ ਬਾਗ, ਮੌਤੀ ਬਾਗ ਗੁਰੂਦੁਆਰਾ ਸਾਹਿਬ, ਖਾਲਸਾ ਕਾਲਜ, ਸ਼ਿਵ ਮੰਦਰ ਸਫਾਬਾਦੀ ਗੇਟ, ਨੈਣਾ ਦੇਵੀ  ਮੰਦਰ ਐਸ.ਐਸ.ਟੀ ਨਗਰ, ਸ਼ਿਵ ਮੰੰਦਰ ਅਮਨ ਬਾਗ ਕਲੋਨੀ ਸਰਹੰਦ ਰੋਡ, ਆਰਿਆ ਹਾਈ ਸਕੂਲ ਗੁਬਖਸ਼ ਕਲੋਨੀ, ਮਾਤਾ ਸਾਹਿਬ ਕੌਰ ਗੁਰੂੁਦੁਆਰਾ ਸਾਹਿਬ ਨੋਰਥ ਐਵੀਨਿਉ ਕਲੋਨੀ ਭਾਦਸੋਂ ਰੋਡ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਗੂਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਮੋਬਾਇਲ ਵੈਨ ਰਾਹੀ ਗਰੀਨ ਪਾਰਕ ਕਲੋਨੀ, ਪ੍ਰੀਤ ਨਗਰ /ਹਰਿੰਦਰ ਨਗਰ, ਡੀ.ਸੀ ਡਬਲਿਉ-ਈ, ਰਾਜਪੁਰਾ ਦੇ ਈਗਲ ਮੌਟਲ, ਸ਼ਿਵ ਮੰੰਦਰ ਨਿਉ ਰਾਜਪੁਰਾ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ, ਰਿਪੁਦਮਨ ਕਾਲਜ, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲਜ, ਪਾਤੜਾਂ ਦੇ ਰੋਟਰੀ ਕੱਲਬ, ਘਨੋਰ ਦੇ ਸਰਕਾਰੀ ਸਕੂਲ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 100 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ।

ਅੱਜ ਦਾ ਪਟਿਆਲਾ ਕੋਵਿਡ ਅਪਡੇਟ: ਸਿਵਲ ਸਰਜਨ
Civil Surgeon

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1887 ਕੋਵਿਡ ਰਿਪੋਰਟਾਂ ਵਿਚੋਂ 05 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ,ਜਿਹਨਾਂ ਵਿਚਂ 03 ਕੇਸ ਬਲਾਕ ਭਾਦਸੌਂ, 01 ਕੇਸ ਬਲਾਕ ਹਰਪਾਲਪੁਰ ਅਤੇ ਇੱਕ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ । ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48666 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 06 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47301 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 28 ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 1337 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1475 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,13,725 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48666 ਕੋਵਿਡ ਪੋਜਟਿਵ, 7,64,186 ਨੈਗੇਟਿਵ ਅਤੇ ਲਗਭਗ 873 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।