2 ਜਨਵਰੀ ਨੂੰ ਹੋਵੇਗੀ ਸੰਗਰੂਰ ਕੈਂਸਰ ਜਾਗਰੂਕਤਾ ਸਾਇਕਲੋਥੋਨ; 15 ਸਾਲ ਉਮਰ ਤੋਂ ਵੱਧ ਕੋਈ ਵੀ ਹਿੱਸਾ ਲੈ ਸਕਦਾ

147

2 ਜਨਵਰੀ ਨੂੰ ਹੋਵੇਗੀ ਸੰਗਰੂਰ ਕੈਂਸਰ ਜਾਗਰੂਕਤਾ ਸਾਇਕਲੋਥੋਨ; 15 ਸਾਲ ਉਮਰ ਤੋਂ ਵੱਧ ਕੋਈ ਵੀ ਹਿੱਸਾ ਲੈ ਸਕਦਾ

ਸੰਗਰੂਰ, 31 ਦਸੰਬਰ:

ਹੋਮੀ ਭਾਬਾ ਕੈਂਸਰ ਹਸਪਤਾਲ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ 2 ਜਨਵਰੀ ਨੂੰ  ਸੰਗਰੂਰ ਕੈਂਸਰ ਜਾਗਰੂਕਤਾ ਸਾਇਕਲੋਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ  ਵਿਜੈ ਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਜਾਗਰੂਕਤਾ ਸਾਇਕਲੋਥੋਨ ਸਰਕਾਰੀ ਰਣਬੀਰ ਕਾਲਜ ਤੋਂ ਆਰੰਭ ਹੋਵੇਗੀ ਅਤੇ ਫੁਹਾਰਾ ਚੌਂਕ, ਬੀ ਐਸ ਐਨ ਐਲ ਪਾਰਕ, ਪੁਨੀਆ ਟਾਵਰ, ਸਿਵਲ ਹਸਪਤਾਲ, ਭਗਤ ਸਿੰਘ ਚੌਕ, ਯਾਦਗਾਰ ਏ ਸ਼ਹੀਦਾਂ ਤੋਂ ਹੋ ਕੇ ਸਰਕਾਰੀ ਰਣਬੀਰ ਕਾਲਜ ਵਿਖੇ ਹੀ ਸਮਾਪਤ ਹੋਵੇਗੀ।

ਇਸ ਜਾਗਰੂਕਤਾ ਸਾਇਕਲੋਥੋਨ ਦਾ ਮੁੱਖ ਉਦੇਸ਼ ਕਿਸੇ ਵੀ ਵਿਅਕਤੀ ਵਿੱਚ ਮੁਢਲੇ ਤੌਰ ਉੱਤੇ ਕੈਂਸਰ ਬਿਮਾਰੀ ਦੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਇਲਾਜ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕਰਨਾ ਹੈ।

2 ਜਨਵਰੀ ਨੂੰ ਹੋਵੇਗੀ ਸੰਗਰੂਰ ਕੈਂਸਰ ਜਾਗਰੂਕਤਾ ਸਾਇਕਲੋਥੋਨ; 15 ਸਾਲ ਉਮਰ ਤੋਂ ਵੱਧ ਕੋਈ ਵੀ ਹਿੱਸਾ ਲੈ ਸਕਦਾ -Photo courtesy-Internet

ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਸਾਇਕਲੋਥੋਨ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ  ਰਾਮਵੀਰ, ਐਸ ਐਸ ਪੀ  ਸਵਪਨ ਸ਼ਰਮਾ, ਡਾਕਟਰਾਂ ਸਮੇਤ ਹੋਰ ਸ਼ਖ਼ਸੀਅਤਾਂ ਨੇ ਅਪੀਲ ਕੀਤੀ ਹੈ । ਇਸ ਜਾਗਰੂਕਤਾ ਸਾਇਕਲੋਥੋਨ ਵਿਚ 15 ਸਾਲ ਉਮਰ ਵਰਗ ਤੋਂ ਵੱਧ ਕੋਈ ਵੀ ਮੈਂਬਰ ਹਿੱਸਾ ਲੈ ਸਕਦਾ ਹੈ ਅਤੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਭਾਗ ਲੈਣ ਲਈ ਰਜਿਸਟਰ ਕਰਵਾਉਣ ਵਾਲੇ ਪ੍ਰਾਰਥੀਆਂ ਨੂੰ ਮੁਫ਼ਤ ਹੂਡੀ ਦਿੱਤੀ ਜਾਵੇਗੀ।