ਡੀ.ਸੀ ਵੱਲੋਂ ਮਲੇਰਕੋਟਲਾ ਦੇ ਬੇਗ਼ਮ ਮੁਨੱਵਰ-ਉਲ-ਨਿਸਾ ਨਾਲ ਮੁਲਾਕਾਤ; ਗੁਰੂ ਗੋਬਿੰਦ ਸਿੰਘ ਜੀ ਤਲਵਾਰ ਦੇ ਦਰਸ਼ਨ ਕੀਤੇ

265

ਡੀ.ਸੀ ਵੱਲੋਂ ਮਲੇਰਕੋਟਲਾ ਦੇ ਬੇਗ਼ਮ ਮੁਨੱਵਰ-ਉਲ-ਨਿਸਾ ਨਾਲ ਮੁਲਾਕਾਤ; ਗੁਰੂ ਗੋਬਿੰਦ ਸਿੰਘ ਜੀ ਤਲਵਾਰ ਦੇ ਦਰਸ਼ਨ ਕੀਤੇ

ਮਲੇਰਕੋਟਲਾ 02 ਜਨਵਰੀ :

ਨਵੇਂ ਸਾਲ 2022 ਦੇ ਆਗਮਨ ਮੌਕੇ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਮਲੇਰਕੋਟਲਾ ਦੇ ਆਖ਼ਰੀ ਨਵਾਬ ਦੀ ਪਤਨੀ ਬੇਗ਼ਮ ਮੁਨੱਵਰ-ਉਲ-ਨਿਸਾ ਨੂੰ ਉਨ੍ਹਾਂ ਦੇ 150 ਸਾਲ ਪੁਰਾਣੇ ਮੁਬਾਰਕ ਮੰਜ਼ਿਲ ਪੈਲੇਸ ਵਿੱਚ ਜਾ ਕੇ ਮੁਬਾਰਕ ਬਾਦ  ਦਿੱਤੀ । ਉਨ੍ਹਾਂ ਆਪਣੀ ਮੁਲਾਕਾਤ ਦੌਰਾਨ ਮੁਬਾਰਕ ਮੰਜ਼ਿਲ ਪੈਲੇਸ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਬੇਗ਼ਮ ਨੂੰ ਆਸਵਾਸ਼ਨ ਦਿੰਦਿਆਂ ਕਿਹਾ ਕਿ ਮਲੇਰਕੋਟਲਾ ਦਾ 150 ਸਾਲ ਪੁਰਾਣਾ ਮੁਬਾਰਕ ਮੰਜ਼ਿਲ ਪੈਲੇਸ ਦੀ ਰੱਖ ਰਖਾਵ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਮੁਬਾਰਕ ਮੰਜ਼ਿਲ ਮਹਿਲ ਨੂੰ ਬੇਗ਼ਮ ਸਾਹਿਬਾ ਦੀ ‘ਆਖ਼ਰੀ ਖ਼ਵਾਹਿਸ਼’ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਆਪਣੀ ਮਲਕੀਤ ਵਿੱਚ ਲਈ ਜਾ ਚੁੱਕੀ ਹੈ।ਇਸਦੇ ਗ੍ਰਹਿਣ, ਸੰਭਾਲ ਅਤੇ ਵਰਤੋਂ ਲਈ ਮਨਜ਼ੂਰੀ  ਪਹਿਲਾ ਹੀ ਦੇ ਦਿੱਤੀ ਜਾ ਚੁੱਕੀ ਹੈ ਅਤੇ ਸੰਭਾਲ ਦੇ ਕੰਮ ਨੂੰ ਅਮਲੀ ਜਾਮਾ ਪਹੁੰਚਾਉਣ ਲਈ  ਸੈਰ ਸਪਾਟਾ, ਸੱਭਿਆਚਾਰ, ਪੁਰਾਤਤਵ,ਪੁਰਾਲੇਖ ਅਤੇ ਅਜਾਇਬ ਘਰ ਵਿਭਾਗ ਨਾਲ ਗੱਲ ਬਾਤ ਸ਼ੁਰੂ ਕੀਤੀ ਜਾ ਚੁੱਕੀ ਹੈ

ਡੀ.ਸੀ ਵੱਲੋਂ ਮਲੇਰਕੋਟਲਾ ਦੇ ਬੇਗ਼ਮ ਮੁਨੱਵਰ-ਉਲ-ਨਿਸਾ ਨਾਲ ਮੁਲਾਕਾਤ; ਗੁਰੂ ਗੋਬਿੰਦ ਸਿੰਘ ਜੀ ਤਲਵਾਰ ਦੇ ਦਰਸ਼ਨ ਕੀਤੇ

ਬੇਗ਼ਮ ਮੁਨੱਵਰ-ਉਲ-ਨਿਸਾ, ਮਲੇਰਕੋਟਲਾ ਦੇ ਅਖੀਰਲੇ ਨਵਾਬ ਇਫ਼ਤਿਖ਼ਾਰ ਖ਼ਾਨ ਦੀ ਪਤਨੀ ਅਤੇ ਵਾਹਿਦ ਉੱਤਰਾਧਿਕਾਰੀ ਹੈ। 100 ਸਾਲਾ ਬੇਗ਼ਮ ਮੁਨੱਵਰ-ਉਲ-ਨਿਸਾ ਨੇ ਡਿਪਟੀ ਕਮਿਸ਼ਨਰ ਨੂੰ ਨਵੇਂ ਸਾਲ ਮੌਕੇ ਕੀਤੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਬੜੇ ਸੁਨੇਹਾ ਨਾਲ ਕਿਹਾ ਕਿ ਮੈਂ  ਇਸ ਮਹਿਲ  ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ!” ਆਪ ਕਹਿ ਸਕਤੇ ਹੋ, ਮੇਰੀ ਅਖਿਰੀ ਇੱਛਾ ਯਹੀ ਹੈ ਕੇ ਕਿ ਮੈਂ ਮਰਨੇ ਸੇ ਪਹਿਲੇ ਮਹਿਲ ਕੋ ਪੁਰਾਣੀ ਸ਼ਾਨ ਮੇਂ ਵਾਪਸ ਪਰਤਦਾ ਦੇਖ ਲੂੰ।” ਬੇਗ਼ਮ ਦਾ ਕੋਈ ਬੱਚਾ ਜਾਂ ਕਾਨੂੰਨੀ ਵਾਰਸ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਨੇ  ਡਾਇਰੈਕਟਰ ਸੱਭਿਆਚਾਰ ਮਾਮਲੇ ਵਿਭਾਗ ਨਾਲ ਇਸ ਬਾਰੇ ਚਰਚਾ ਕੀਤੀ ਹੈ ਅਤੇ ਆਗਾ ਖ਼ਾਨ ਫਾਊਂਡੇਸ਼ਨ ਦੇ ਅਫ਼ਸਰ ਨਾਲ ਵੀ ਗੱਲ ਬਾਤ ਕੀਤੀ ਹੈ ਅਤੇ ਜਲਦੀ ਹੀ ਅਗਲੇ ਲੋੜੀਂਦੇ ਕਦਮ ਚੁੱਕੇ ਜਾਣਗੇ। ਆਗਾ ਖਾ ਫਾਊਂਡੇਸ਼ਨ ” ਵੱਲੋਂ ਕੀਤਾ ਜਾਵੇਗਾ ਜੋ ਕਿ ਅੰਤਰ ਰਾਸ਼ਟਰੀ ਪੱਧਰ ਤੇ ਪੁਰਾਤਨ ਅਤੇ ਇਤਿਹਾਸਕ ਸਮਾਰਕਾਂ /ਇਮਾਰਤਾਂ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਵਾਲੀ ਸੰਸਥਾ ਵਜੋਂ ਜਾਣੀ ਜਾਂਦੀ ਹੈ।

ਡੀ.ਸੀ ਵੱਲੋਂ ਮਲੇਰਕੋਟਲਾ ਦੇ ਬੇਗ਼ਮ ਮੁਨੱਵਰ-ਉਲ-ਨਿਸਾ ਨਾਲ ਮੁਲਾਕਾਤ; ਗੁਰੂ ਗੋਬਿੰਦ ਸਿੰਘ ਜੀ ਤਲਵਾਰ ਦੇ ਦਰਸ਼ਨ ਕੀਤੇ

 

ਡੀ.ਸੀ ਵੱਲੋਂ ਮਲੇਰਕੋਟਲਾ ਦੇ ਬੇਗ਼ਮ ਮੁਨੱਵਰ-ਉਲ-ਨਿਸਾ ਨਾਲ ਮੁਲਾਕਾਤ; ਗੁਰੂ ਗੋਬਿੰਦ ਸਿੰਘ ਜੀ ਤਲਵਾਰ ਦੇ ਦਰਸ਼ਨ ਕੀਤੇ I ਸਿੱਖ ਇਤਿਹਾਸ ਵਿੱਚ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਇੱਕ ਵਿਸ਼ੇਸ਼ ਸਥਾਨ ਹੈ ਜਿਸ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਗੈਰ ਮਨੁੱਖੀ ਵਰਤਾਰੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਜ਼ਿੰਦਾ ਸਰਹਿੰਦ ਦੀ ਦੀਵਾਰ ਵਿੱਚ ਚਿਣਵਾਓਂ ਵਿਰੁੱਧ ‘ਹਾਅ ਦਾ ਨਾਹਰਾ’  ਦੇ  ਕੇ ਸਿੱਖੀ ਇਤਿਹਾਸ ਵਿੱਚ ਅਮਿੱਟ ਛਾਪ ਛੱਡੀ।ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਸਾਹਿਬ ਨੂੰ ਸਨਮਾਨ ਚਿੰਨ੍ਹ ਵਜੋਂ ਇੱਕ ਤਲਵਾਰ ਭੇਟ ਕੀਤੀ ਸੀ ਜਿਸ ਦੇ ਦਰਸ਼ਨ  ਡਿਪਟੀ ਕਮਿਸ਼ਨਰ ਨੇ ਵੀ ਕੀਤੇ।