ਅਕਾਲੀ ਦਲ ਇਸਤਰੀ ਵਿੰਗ ਵੱਲੋਂ ਡਾ. ਚੀਮਾ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ

173

ਅਕਾਲੀ ਦਲ ਇਸਤਰੀ ਵਿੰਗ ਵੱਲੋਂ ਡਾ. ਚੀਮਾ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ

ਬਹਾਦਰਜੀਤ ਸਿੰਘ /ਰੂਪਨਗਰ, 22 ਜਨਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਘਰ-ਘਰ ਚੌਣ ਪ੍ਰਚਾਰ ਜਾਰੀ ਹੈ। ਇਸ ਲੜ੍ਹੀ ਤਹਿਤ ਅੱਜ ਵਾਰਡ ਨੰ.ਬਰ 4 ਵਿੱਚ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਬੀਬੀ ਹਰਜੀਤ ਕੌਰ ਵੱਲੋਂ ਵਾਰਡ ਵਾਸੀਆਂ ਸਮੇਤ ਸੁਖਰਾਮਪੁਰ ਟੱਪਰੀਆਂ ਵਿੱਚ ਅਤੇ ਵਾਰਡ ਨੰਬਰ 19 ਦਸ਼ਮੇਸ਼ ਨਗਰ ਵਿੱਚ ਬੀਬੀ ਬਲਜੀਤ ਕੌਰ, ਸੇਵਾਮੁਕਤ ਥਾਂਣੇਦਾਰ ਦਲੀਪ ਸਿੰਘ. ਅਤੇ ਪਰਵਿੰਦਰ ਸਿੰਘ ਸ਼ੰਟੂ ਸੈਣੀ ਦੀ ਅਗਵਾਈ ਵਿੱਚ ਘਰ-ਘਰ ਜਾਕੇ ਵੋਟਰਾਂ ਨੂੰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਅਕਾਲੀ-ਬਸਪਾ ਗਠਜੋੜ ਦੇ 13 ਨੁਕਾਤੀ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵਾਰ ਫਿਰ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ।

ਇਸ ਮੌਕੇ ਬੀਬੀ ਹਰਜੀਤ ਕੌਰ ਦੱਸਿਆਂ ਕਿ ਵਾਰਡ ਨਿਵਾਸੀਆਂ ਵੱਲੋਂ ਗਠਜੋੜ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ  ਅਤੇ ਆਉਣ ਵਾਲੀ 20 ਫਰਵਰੀ ਨੂੰ ਲੋਕ ਇੱਕ ਵਾਰ ਫਿਰ ਆਪਣੇ ਹਲਕੇ ਅਤੇ ਰੋਪੜ ਸ਼ਹਿਰੀ ਦੀ ਕਮਾਨ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਸੌਂਪਣਗੇ।

ਅਕਾਲੀ ਦਲ ਇਸਤਰੀ ਵਿੰਗ ਵੱਲੋਂ ਡਾ. ਚੀਮਾ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ

ਇਸ ਮੌਕੇ ਵਾਰਡ ਪ੍ਰਧਾਨ ਹਰਨਰਾਇਣ ਸਿੰਘ, ਗੁਰਜੀਤ ਸਿੰਘ ਪੱਪੂ, ਜਸਵੰਤ ਸਿੰਘ ਸੈਣੀ, ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਸ਼ਾਮਪੁਰਾ, ਜਨਰਲ ਸਕੱਤਰ ਮੰਜੂ ਵਰਮਾ, ਸੀ.ਮੀਤ ਪ੍ਰਧਾਨ ਸ਼ੀਤਲ ਦਾਸ, ਕੁਲਵਿੰਦਰ ਕੌਰ ਘਈ, ਪੂਜਾ ਰਾਣੀ, ਹਰਭਜਨ ਕੌਰ ਥਿੰਦ, ਸਤਪਾਲ ਸਿੰਘ ਬੰਟੀ, ਕਰਮ ਸਿੰਘ ਕਾਕਰੋ, ਚਰਨਜੀਤ ਕੌਰ ਸ਼ਾਮਪੁਰਾ ਅਤੇ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਹਾਜ਼ਰ ਸਨ।