ਆਜ਼ਾਦ ਉਮੀਦਵਾਰ ਬਚਿੱਤਰ ਜਟਾਣਾ ਨੇ ਪਿੰਡ ਗਰੇਵਾਲ ਵਿੱਚ ਕੀਤੀ ਚੋਣ ਮੀਟਿੰਗ

198

ਆਜ਼ਾਦ ਉਮੀਦਵਾਰ ਬਚਿੱਤਰ ਜਟਾਣਾ ਨੇ ਪਿੰਡ ਗਰੇਵਾਲ ਵਿੱਚ ਕੀਤੀ  ਚੋਣ ਮੀਟਿੰਗ

ਬਹਾਦਰਜੀਤ ਸਿੰਘ /ਰੂਪਨਗਰ 13 ਫਰਵਰੀ,2022
ਰੂਪਨਗਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਸੈਣੀ ਜਟਾਣਾ ਵੱਲੋਂ ਅੱਜ  ਪਿੰਡ ਗਰੇਵਾਲ ਵਿੱਚ ਆਪਣੀ ਭਰਵੀਂ ਚੋਣ ਮੀਟਿੰਗ ਪਿੰਡ ਵਾਸੀਆਂ ਨਾਲ ਕੀਤੀ ਗਈ  ।

ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਲਈ ਪਿਛਲੇ ਲੰਬੇ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਹਨ ਅਤੇ ਜੇਕਰ ਇਸ ਵਾਰ ਹਲਕੇ ਦੇ ਲੋਕ ਜਿਸ ਤਰ੍ਹਾਂ ਉਨ੍ਹਾਂ ਨੂੰ ਪਿਆਰ ਦੇ ਰਹੇ ਹਨ ਉਹ ਆਪਣੀ  ਚੋਣ ਜਿੱਤਦੇ ਹਨ ਤਾਂ ਉਹ ਰੂਪਨਗਰ ਹਲਕੇ ਦੇ  ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਨਾਲ ਨਾਲ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਜ਼ਿੰਮੇਵਾਰੀ  ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।

ਆਜ਼ਾਦ ਉਮੀਦਵਾਰ ਬਚਿੱਤਰ ਜਟਾਣਾ ਨੇ ਪਿੰਡ ਗਰੇਵਾਲ ਵਿੱਚ ਕੀਤੀ  ਚੋਣ ਮੀਟਿੰਗ

ਇਸ ਮੌਕੇ ਉਨ੍ਹਾਂ ਨਾਲ ਹਰਨੇਕ ਸਿੰਘ ਭੂਰਾ , ਸੁਰਿੰਦਰ ਸਿੰਘ ਮੀਆਂਪੁਰ,  ਗੁਰਮੀਤ ਸਿੰਘ ਜਟਾਣਾ,   ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਨਰਿੰਦਰ ਸਿੰਘ , ਨੰਬਰਦਾਰ ਹਰਵਿੰਦਰ ਸਿੰਘ, ਪੰਚ ਗੁਰਪਾਲ ਸਿੰਘ ,ਹਰਭਜਨ ਸਿੰਘ, ਪੰਚ ਬਲਵਿੰਦਰ ਸਿੰਘ, ਬੌਬੀ ਗਰੇਵਾਲ, ਰੋਮੀ ਗਰੇਵਾਲ, ਬਲਵਿੰਦਰ ਸਿੰਘ  ,ਕਰਨੈਲ ਸਿੰਘ  ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ  ।