ਮ੍ਰਿਤਕ ਹੋਮ ਗਾਰਡਜ਼ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਰੁਪਏ ਦੀ ਦਿੱਤੀ ਬੀਮਾ ਰਾਸ਼ੀ

198

ਮ੍ਰਿਤਕ ਹੋਮ ਗਾਰਡਜ਼ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਰੁਪਏ ਦੀ ਦਿੱਤੀ ਬੀਮਾ ਰਾਸ਼ੀ

ਬਹਾਦਰਜੀਤ ਸਿੰਘ /ਰੂਪਨਗਰ, 23 ਫਰਵਰੀ,2022
ਅੱਜ ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ  ਕੇ.ਐਸ. ਘੁੰਮਣ ਅਤੇ ਡਿਪਟੀ ਕਮਾਂਡੈਂਟ ਜਨਰਲ  ਹਰਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਮਾਂਡੈਂਟ ਸ੍ਰੀ ਸੁਖਬੀਰ ਸਿੰਘ ਵਲੋਂ ਜ਼ਿਲ੍ਹਾ ਮੁੱਖ ਦਫਤਰ ਰੂਪਨਗਰ ਵਿਖੇ ਡਿਊਟੀ ਦੌਰਾਨ ਮ੍ਰਿਤਕ ਜਵਾਨ  ਕਮਲ ਸਿੰਘ ਦੀ ਮਾਤਾ ਮਤੀ ਹਰਪਾਲ ਕੋਰ ਪਿੰਡ ਹਥਨ ਜ਼ਿਲ੍ਹਾ ਸੰਗਰੂਰ ਨੂੰ ਤੀਹ ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸਪੁੱਰਦ ਕੀਤਾ ਗਿਆ।

ਮ੍ਰਿਤਕ ਹੋਮ ਗਾਰਡਜ਼ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਰੁਪਏ ਦੀ ਦਿੱਤੀ ਬੀਮਾ ਰਾਸ਼ੀ

ਇਸ ਮੌਕੇ ਕਮਾਂਡੈਟ ਸੁਖਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਗਾਰਡ ਦੇ ਪਰਿਵਾਰਕ ਮੈਬਰਾ ਨੂੰ ਯਕੀਨ ਦਿਵਾਇਆ ਕਿ ਇਹ ਵਿਭਾਗ ਹਮੇਸ਼ਾਂ ਉਨਾਂ ਦੀ ਮੱਦਦ ਲਈ ਤਿਆਰ ਰਹੇਗਾ ਅਤੇ ਮ੍ਰਿਤਕ ਜਵਾਨ ਵਲੋਂ ਮਹਿਕਮੇ ਵਿੱਚ ਨਿਭਾਈ ਗਈ ਸੇਵਾ ਦਾ ਸਨਮਾਨ ਹਮੇਸ਼ਾ ਕੀਤਾ ਜਾਵੇਗਾ। ਉਨ੍ਹਾਂ ਵਲੋਂ ਕਿਹਾ ਗਿਆ ਕਿ ਪਿਛਲੇ ਇਕ ਅਰਸੇ ਦੌਰਾਨ ਮ੍ਰਿਤਕ ਜਵਾਨਾ ਦੇ ਪਰਿਵਾਰਾਂ ਨੂੰ ਬੀਮਾ ਰਾਸ਼ੀ ਅਤੇ ਵੈਲਫੇਅਰ ਫੰਡ ਰਾਸ਼ੀ ਸਮੇਂ ਸਿਰ ਮੁਹੱਈਆ ਕਰਵਾਈ ਗਈ ਹੈ ਅਤੇ ਜਵਾਨਾਂ ਦੇ ਵੈਲਫੇਅਰ ਦਾ ਹਮੇਸ਼ਾਂ ਧਿਆਨ ਰੱਖਿਆ ਜਾਂਦਾ ਹੈ ਤਾਂ ਜ਼ੋ ਊਨਾਂ ਨੂੰ ਡਿਉਟੀ ਦੋਰਾਨ ਕਿਸੇ ਪ੍ਰਕਾਰ ਦੀ ਸਮੱਸਿਆ ਨਾਂ ਆ ਸਕੇ।

ਉਨ੍ਹਾਂ ਕਿਹਾ ਕਿ ਡਿਊਟੀ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਵਿੱਚ ਹੋਮ ਗਾਰਡਜ ਵਿਭਾਗ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਇਸ ਮੌਕੇ ਲਖਵੀਰ ਸਿੰਘ ਕੰਪਨੀ ਕਮਾਂਡਰ (ਐਡਮਿਨ ਅਫਸਰ) ਅਤੇ ਉਨਾ ਨਾਲ ਅੰਸਕਾਲੀ ਪਕ  ਯੋਗੇਸ਼ ਕੁਮਾਰ ਅਤੇ ਨੰਬਰਦਾਰ ਜਗਜੀਤ ਸਿੰਘ  ਵੀ ਹਾਜ਼ਰ ਸਨ।