ਸੈਣੀ ਭਵਨ ਰੂਪਨਗਰ ਵਿੱਚ ਵਿਚਾਰ ਗੋਸ਼ਟੀ: 3 ਅਪ੍ਰੈਲ ਨੂੰ
ਰੂਪਨਗਰ, 27 ਮਾਰਚ,2022
ਸੈਣੀ ਭਵਨ ਰੂਪਨਗਰ ਵਿਖੇ 3 ਅਪ੍ਰੈਲ ਨੂੰ ਸਵੇਰੇ 8.30 ਤੋਂ 2 ਵਜੇ ਤੱਕ 38 ਵਾਂ ਸਾਲਾਨਾ ਸੈਣੀ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੋਵਿਡ-19 ਕਾਰਨ ਦੋ ਸਾਲਾਂ ਦੇ ਅੰਤਰ ਬਾਅਦ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਵਾਰ ਦੇ ਸੰਮਲੇਨ ਦੌਰਾਨ ‘‘ਪੰਜਾਬ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ” ਤੇ ਵਿਦਵਾਨਾਂ ਦੀ ਗੋਸ਼ਟੀ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਗੋਸ਼ਟੀ ‘ਚ ਮੁੱਖ ਬੁਲਾਰੇ ਜਤਿੰਦਰ ਪੰਨੂ ਸੀਨੀਅਰ ਪੱਤਰਕਾਰ ਪ੍ਰਾਈਮ ਏਸ਼ੀਆ ਹੋਣਗੇ। ਮੁੱਖ ਮਹਿਮਾਨ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. (ਕੇਂਦਰੀ) ਅਤੇ ਡਾਇਰੈਕਟਰ ਸਪੋਰਟਸ, ਖੁਰਾਕ ਤੇ ਸਪਲਾਈ ਯੂ.ਟੀ. ਚੰਡੀਗੜ੍ਹ ਹੋਣਗੇ।
ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਸੰਮੇਲਨ ਦਾ ਅਰੰਭ ਸਵੇਰੇ ਸ਼੍ਰੀ ਸੁਖਮਨੀ ਸਹਿਬ ਜੀ ਦੇ ਪਾਠ ਨਾਲ ਹੋਵੇਗਾ। ਸੰਮੇਲਨ ਦੌਰਾਨ ਸੰਸਥਾਂ ਵਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 44ਵਾਂ ਅੰਕ ਰਿਲੀਜ਼ ਕੀਤਾ ਜਾਵੇਗਾ, ਸੰਸਥਾ ਦੀ ਕਾਰਗੁਜ਼ਾਰੀ ਰਿਪੋਰਟ, ਸਫ਼ਲ ਸੈਣੀ ਸਖ਼ਸੀਅਤਾਂ ਦਾ ਸਨਮਾਨ, ਸੰਸਥਾਂ ਦੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।