ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ `ਰੰਗਮੰਚ ਉਤਸਵ:2022` ਦਾ ਆਗਾਜ਼
ਅੰੰਮਿ੍ਤਸਰ /ਅਪ੍ਰੈਲ 20,2022
` ਕਹਾਣੀ ਵਾਲੀ ਅੰਮ੍ਰਿਤਾ ` ਨਾਟਕ ਦੀ ਸਫ਼ਲ ਪੇਸ਼ਕਾਰੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਰੰਗਮੰਚ ਉਤਸਵ -2020 ਸ਼ੁਰੂ ਹੋ ਗਿਆ । ਦਸ਼ਮੇਸ਼ ਆਡੀਟੋਰੀਅਮ ਦੇ ਭਰੇ ਹਾਲ ਵਿੱਚ ਦਰਸ਼ਕਾਂ ਦੀ ਹਾਜ਼ਰੀ ਦੱਸ ਰਹੀ ਸੀ ਕਿ ਨਾਟਕ ਦਰਸ਼ਕਾਂ `ਤੇ ਸਿਧਾ ਅਸਰ ਕਰ ਰਿਹਾ। ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਦੇ ਅਧਾਰ ਤੇ ਪੇਸ਼ ਕੀਤੇ ਗਏ ਨਾਟਕ `ਔਰਤ ਜਾਤ ਦੀ ਹੋਣੀ` ਨੂੰ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀ ਕਲਾਕਾਰਾਂ ਦੀ ਇਸ ਪਹਿਲੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਦੇ ਅੰਦਰਲੀ ਕਲਾ ਪ੍ਰਤਿਭਾ ਨੇ ਦਰਸ਼ਕਾ ਦਾ ਦਿਲ ਮੋਹ ਲਿਆ ।
ਤਿੰਨ ਦਿਨ ਲਗਾਤਾਰ ਨਾਟਕ ਪੇਸ਼ ਕੀਤੇ ਜਾਣ ਵਾਲੇ ਇਸ ਫੈਸਟੀਵਲ ਦਾ ਆਯੋਜਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਪੰਜਾਬੀ ਲੋਕ ਕਲਾ ਕੇਂਦਰ, ਗੁਰਦਾਸਪੁਰ ਅਤੇ ਆਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਕਲੱਬ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਸ਼ੁਰੂ ਕੀਤੇ ਵਿਦਿਆਰਥੀ 12 ਗਤੀਵਿਧੀਆਂ ਕਲੱਬਾਂ ਦੀ ਲੜੀ ਵਿਚੋਂ ਇਕ ਹੈ। ਇਨ੍ਹਾਂ ਕਲੱਬਾਂ `ਚ ਗਤੀਵਿਧੀਆਂ ਦਾ ਆਯੋਜਨ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਦੀ ਅਗਵਾਈ ਹੇਠ ਫੈਕਲਟੀ ਮੈਂਬਰਾਂ ਦੀ ਮੈਂਟਰਸ਼ਿਪ ਅਧੀਨ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਫੈਕਲਟੀ ਮੈਂਬਰਾਂ ਅਤੇ ਹੋਰ ਰੰਗਮੰਚੀ ਪ੍ਰੇਮੀਆਂ ਵੱਲੋਂ ਬੜੇ ਉਤਸ਼ਾਹ ਜੋਸ਼ ਅਤੇ ਦਿਲਚਸਪੀ ਨਾਲ ਪਹਿਲੇ ਦਿਨ ਦੀ ਪੇਸ਼ਕਾਰੀ ਦਾ ਆਨੰਦ ਲਿਆ ਗਿਆ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਮ੍ਹਾਂ ਰੌਸ਼ਨ ਕਰਕੇ ਇਸ ਰੰਗਮੰਚ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੇਵਲ ਵਿਦਿਆ ਹੀ ਨਹੀਂ ਪ੍ਰਦਾਨ ਕਰਦੀ ਸਗੋਂ ਉਨ੍ਹਾਂ ਦੀ ਸਖਸ਼ੀਅਤ `ਚ ਹਰ ਪਾਸਿਓ ਨਿਖਾਰ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਅਜਿਹਾ ਕਲਾ ਮੇਲਾ ਅੱਗੇ ਤੋਂ ਵੀ ਜਾਰੀ੍ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਰਹੇਗਾ।ਇਸ ਤੋਂ ਪਹਿਲਾਂ ਪ੍ਰੋ. ਅਨੀਸ਼ ਦੂਆ ਨੇ ਵਾਈਸਚਾਂਸਲਰ ਪ੍ਰੋ. ਸੰਧੂ ਅਤੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉੱਘੇ ਨਾਟਕਕਾਰ ਤੇ ਡਾਇਰੈਕਟਰ ਕੇਵਲ ਧਾਲੀਵਾਲ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸਨ। ਡਾ. ਸ਼ਵੇਤਾ ਸ਼ਿਨੋਏ, ਮੁਖੀ, ਮਿਆਸ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ, ਸ਼਼੍ਰੀ ਨਰੇਸ਼ ਮੋਦਗਿੱਲ, ਹਰਮਨਪ੍ਰੀਤ ਸਿੰਘ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਕਲੱਬ ਦੇ ਇੰਚਾਰਜ ਡਾ ਸੁਨੀਲ ਕੁਮਾਰ ਨੇ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ।
ਉਨ੍ਹਾਂ ਨੇ ਨਾਟਕ ਦੀ ਸਫਲ ਪੇਸ਼ਕਾਰੀ ਤੇ ਜਿੱਥੇ ਵਿਦਿਆਰਥੀ ਕਲਾਕਾਰਾਂ ਦੀ ਰੱਜ ਕੇ ਸ਼ਲਾਘਾ ਕੀਤੀ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੁੜ ਤੋਂ ਸ਼ਾਮ ਨੂੰ ਨਾਟਕ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਕਰਨ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ।ਉਨ੍ਹਾਂ ਕਿਹਾ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਅੱਜ ਪਹਿਲੇ ਦਿਨ ਦੀ ਪੇਸ਼ਕਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ ਅਤੇ ਉਹ ਦੱਸਣਾ ਚਾਹੁੰਦੇ ਹਨ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਕਲਾ ਦੀ ਕੋਈ ਘਾਟ ਨਹੀਂ ਹੈ ।ਇਸ ਦਾ ਸਿਹਰਾ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਮੌਲਣ ਦਾ ਦਿੱਤਾ ਗਿਆ ਵਾਤਾਵਰਣ ਹੈ ।ਜਿਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਵਧਾਈ ਦੇ ਪਾਤਰ ਹਨ। `ਕਹਾਣੀ ਵਾਲੀ ਅੰਮ੍ਰਿਤਾ` ਵਿਚ ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਨੂੰ ਨਾਟਕੀ ਰੂਪ ਅਤੇ ਫਿਰ ਇਕ ਸਫ਼ਲ ਪੇਸ਼ਕਾਰੀ ਨੇ ਵਿਦਿਆਰਥੀਆਂ ਨੇ ਬਹੁਤ ਹੀ ਭਰਪੂਰ ਆਨੰਦ ਲਿਆ। ਦਸਮੇਸ਼ ਆਡੀਟੋਰੀਅਮ ਵਿਚ ਛਾਈ ਚੁੱਪ ਦੱਸ ਰਹੀ ਸੀ ਕਿ ਸਟੇਜ ਤੇ ਪੇਸ਼ ਕੀਤਾ ਗਿਆ ਨਾਟਕ ਦਰਸ਼ਕਾਂ ਨੂੰ ਨਾਟਕਾ ਵਿਚਲੇ ਪਾਤਰਾਂ ਦੀ ਮਨੋਦਸ਼ਾ ਦੇ ਕਰੀਬ ਲੈ ਗਿਆ ਹੈ ।
ਪਹਿਲੇ ਦਿਨ ਉੱਘੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀਆਂ 4 ਕਹਾਣੀਆਂ `ਤੇ ਆਧਾਰਿਤ ਨਾਟਕ `ਕਹਾਣੀ ਵਾਲੀ ਅੰਮ੍ਰਿਤਾ ` ਦਾ ਨਿਰਦੇਸ਼ਨ ਨਵਨੀਤ ਰਾਮਧੇਕੇ ਅਤੇ ਕੰਵਲ ਰੰਧੇ ਵੱਲੋਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਪੇਸ਼ ਕੀਤਾ ਗਿਆ। ਨਾਟਕ ਸਮਾਜ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਦੀ ਸੱਚਾਈ ਪੇਸ਼ ਕਰ ਗਿਆ।ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।