ਇਤਿਹਾਸਕ ਕਿਲੇ ਨੂੰ ਬਚਾਉਣ ਲਈ ਐਮ. ਐਲ .ਏ ਚਰਨਜੀਤ ਸਿੰਘ ਨਾਲ ਹੋਈ ਦੋਨਾਂ ਧਿਰਾਂ ਦੀ ਮੀਟਿੰਗ

229

ਇਤਿਹਾਸਕ ਕਿਲੇ ਨੂੰ ਬਚਾਉਣ ਲਈ ਐਮ. ਐਲ .ਏ ਚਰਨਜੀਤ ਸਿੰਘ  ਨਾਲ ਹੋਈ ਦੋਨਾਂ ਧਿਰਾਂ ਦੀ ਮੀਟਿੰਗ

ਬਹਾਦਰਜੀਤ ਸਿੰਘ/ ਰੂਪਨਗਰ, 22 ਅਪ੍ਰੈਲ,2022

ਪਿੰਡ ਕੋਟਲਾ ਨਿਹੰਗ ਵਿੱਚ ਸਥਿਤ ਗੁਰ ਗੋਬਿੰਦ ਸਿੰਘ ਜੀ ਨਾਲ ਜੁੜੇ ਇਤਿਹਾਸਕ ਕਿਲੇ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਐਮ ਐਲ ਏ ਚਰਨਜੀਤ ਸਿੰਘ ਨਾਲ ਦੋਨਾਂ ਧਿਰਾਂ ਦੀ ਮੀਟਿੰਗ ਪ੍ਰਸ਼ਾਸਨ ਦੀ ਹਾਜਰੀ ਵਿੱਚ ਹੋਈ ।

ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬੜਵਾ , ਜਗਮਨਦੀਪ ਸਿੰਘ ਪੜੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰੋਹਿਤ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਦੂਸਰੀ ਧਿਰ ਵੱਲੋਂ ਇਤਿਹਾਸਕ ਕਿਲੇ ਅੰਦਰ ਤੂੜੀ ਭਰਕੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਗਿਆ । ਹੁਣ ਆਮ ਆਦਮੀ ਪਾਰਟੀ ਵੀ ਮਸਲੇ ਨੂੰ ਹੱਲ ਕਰਨ ਦੀ ਬਜਾਏ ਲਟਕਾਉਣਾ ਚਾਹੁੰਦੀ ਹੈ ।

ਇਤਿਹਾਸਕ ਕਿਲੇ ਨੂੰ ਬਚਾਉਣ ਲਈ ਐਮ. ਐਲ .ਏ ਚਰਨਜੀਤ ਸਿੰਘ  ਨਾਲ ਹੋਈ ਦੋਨਾਂ ਧਿਰਾਂ ਦੀ ਮੀਟਿੰਗ

ਆਗੂਆਂ ਨੇ ਕਿਹਾ ਕਿ ਜੇਕਰ ਕਿਲੇ ਉੱਪਰੋਂ ਸਰਕਾਰ ਵੱਲੋਂ ਕਬਜਾ ਨਾ ਛਡਵਾਇਆ ਗਿਆ ਤਾਂ ਆਮ ਆਦਮੀ ਪਾਰਟੀ ਖਿਲਾਫ ਵੀ ਇਲਾਕੇ ਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਜਰਨੈਲ ਸਿੰਘ ਮਗਰੋੜ , ਜੱਸਾ ਬੁੰਗਾ   ਕਰਨੈਲ ਸਿੰਘ ਬੜਵਾ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਖਤਮ ਕਰਨ ਲਈ ਹਕੂਮਤਾਂ ਸਾਡੀਆਂ ਇਤਿਹਾਸਕ ਯਾਦਗਾਰਾਂ ਨੂੰ ਖੁਰਦ ਬੁਰਦ ਕਰ ਰਹੀਆਂ ਹਨ । ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ । ਨਿਹੰਗ ਖਾਂ ਦੀ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ  ਦਾ ਕਿਲਾ ਛੱਡਣ ਤੋਂ ਬਾਅਦ ਇਸ ਹਵੇਲੀ ਵਿੱਚ ਰੁਕੇ ਸਨ । ਪਰ ਅੱਜ ਇਸ ਹਵੇਲੀ ਨੂੰ ਭੂ ਮਾਫੀਆ ਤੋੜਕੇ ਵੇਚਣਾ ਚਾਹੁੰਦਾ ਹੈ ।

ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ 24 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ । 25 ਮਾਰਚ ਨੂੰ ਸਿੱਖ ਜਥੇਬੰਦੀਆਂ  ਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਰੱਖੀ ਹੈ । ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ ਇਸ ਮੌਕੇ ਹਰਪ੍ਰੀਤ ਸਿੰਘ  ਭੱਟੋਂ ਨਰਿੰਦਰ ਸਿੰਘ ਲੌਦੀਮਾਜਰਾ  ,ਕਿਰਪਾਲ ਸਿੰਘ   ਹਰਦੇਵ ਸਿੰਘ ,ਬਲਦੇਵ ਸਿੰਘ ਕੋਟਲਾ   ਭੁਪਿੰਦਰ ਸਿੰਘ ਕੋਟਲਾ ,  ਕੈਪਟਨ ਜੀ. ਐਸ ਢਿੱਲੋਂ ,ਜਸਬੀਰ ਸਿੰਘ ਕੋਟਲਾ,ਜਸਪਿੰਦਰ ਸਿੰਘ ਆਦਿ ਹੋਰ ਸਾਥੀ ਮੌਜੂਦ ਸਨ