ਮੈਗਜ਼ੀਨ ‘‘ਸੈਣੀ ਸੰਸਾਰ” ਦਾ 45ਵਾਂ ਅੰਕ ਲੋਕ ਅਰਪਣ

238

ਮੈਗਜ਼ੀਨ ‘‘ਸੈਣੀ ਸੰਸਾਰ” ਦਾ 45ਵਾਂ ਅੰਕ  ਲੋਕ ਅਰਪਣ

ਬਹਾਦਰਜੀਤ ਸਿੰਘ/ ਰੂਪਨਗਰ, 3 ਜੁਲਾਈ,2022

ਕਾਕਾ ਰਾਮ ਸੈਣੀ ਚੈਰੀਟਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 45ਵਾਂ ਅੰਕ ਅੱਜ ਇੱਥੇ ਸੈਣੀ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਨੂੰ ਲੋਕ ਅਰਪਣ ਕਰਨ ਦੀ ਰਸਮ ਰੂਪਨਗਰ ਸ਼ਹਿਰ ਦੇ ਉੱਘੇ ਸਮਾਜ ਸੇਵਕ ਅਤੇ ਜੇ. ਆਰ. ਰਿਟਜ਼ ਮਲਟੀਪਲੈਕਸ ਦੇ ਮਾਲਿਕ ਸ਼੍ਰੀ ਰਾਮੇਸ਼ ਗੋਇਲ ਵੱਲੋਂ ਕੀਤਾ ਗਿਆ।

ਉਨ੍ਹਾਂ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਸੈਣੀ ਭਵਨ ਦੀ ਸੰਸਥਾ ਦੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਹੈ। ਜਿਸ ਲਈ ਸੰਸਥਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਉਹ ਰੂਪਨਗਰ ਸ਼ਹਿਰ ਦੀ ਬੇਹਤਰੀ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਜਦੋਂ ਵੀ ਕੱਦੇ ਉਸ ਨੂੰ ਕੋਈ ਮੌਕਾ ਮਿਲਿਆ ਉਨ੍ਹਾਂ ਸ਼ਹਿਰ ਦੀ ਹਰ ਇੱਕ ਸਮਸਿਆ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਖਾਸ ਕਰਕੇ ਰੂਪਨਗਰ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਦੂਸਰਾ ਪਲੇਟਫਾਰਮ ਬਣਾਉਣਾ ਉਨ੍ਹਾ ਦੀਆਂ ਕੋਸ਼ਿਸਾਂ ਦਾ ਸਫਲ ਨਤੀਜਾ ਹੈ। ਉਨ੍ਹਾਂ ਇਸ ਮੌਕੇ ਸੈਣੀ ਭਵਨ ਦੀ ਸੰਸਥਾ ਨੂੰ 5100 ਰੁਪਏ ਦੀ ਮਾਲੀ ਮਦਦ ਕਰਨ ਅਤੇ ਹਰ ਸਾਲ ਇੱਕ ਸਿਲਾਈ ਮਸ਼ੀਨ ਭੇਟ ਕਰਨ ਦਾ ਐਲਾਨ ਕੀਤਾ। ਇਸ ਮੌਕੇ ’ਤੇ ਬੋਲਦਿਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਸੈਣੀ ਭਵਨ ਦੀ ਸੰਸਥਾ ਸਮਾਜ ਸੇਵਾ ਕਰਨ ਵਾਲਿਆਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੀ ਹੈ।

ਮੈਗਜ਼ੀਨ ‘‘ਸੈਣੀ ਸੰਸਾਰ” ਦਾ 45ਵਾਂ ਅੰਕ ਲੋਕ ਅਰਪਣ

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੈਣੀ ਭਵਨ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਸ਼੍ਰੀ ਰਾਮੇਸ਼ ਗੋਇਲ ਦਾ ਸਵਾਗਤ ਕਰਦਿਆ ਕਿਹਾ ਕਿ ਸੰਸਥਾ ਬਗੈਰ ਕਿਸੇ ਵਿਤਕਰੇ ਦੇ ਸਮਾਜ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਸੰਸਥਾ ਦੇ ਕੰਮਾਂ ਬਾਰੇ ਵੀ ਦੱਸਿਆ।

ਸਮਾਗਮ ਨੂੰ ਸੰਸਥਾ ਦੇ ਸਕੱਤਰ ਬਲਬੀਰ ਸਿੰਘ, ਟਰੱਸਟੀ ਰਾਮ ਸਿੰਘ ਸੈਣੀ, ਪੀਆਰਓ ਰਾਜਿੰਦਰ ਸੈਣੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸੰਸਥਾ ਦੇ ਟਰੱਸਟੀ, ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਗੁਰਮੁੱਖ ਸਿੰਘ ਲੋਂਗੀਆ, ਅਮਰਜੀਤ ਸਿੰਘ, ਅਜੀਤ ਸਿੰਘ, ਰਾਜੀਵ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਬਹਾਦਰਜੀਤ ਸਿੰਘ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਮੈਂਬਰ ਹਰਜੀਤ ਸਿੰਘ ਗਿਰਨ, ਹਰਦੀਪ ਸਿੰਘ, ਸੁਰਿੰਦਰ ਸਿੰਘ ਅਤੇ ਕਰਨੈਲ ਸਿਘ ਤੰਬੜ, ਐਡਵੋਕੇਟ ਹਰਸਿਮਰ ਸਿੰਘ ਸਿੱਟਾ, ਇੰਜ. ਕਰਨੈਲ ਸਿੰਘ ਪ੍ਰਧਾਨ ਸੀਨੀਅਰ ਸਿਟੀਜਨਜ਼ ਕੌਂਸਲ, ਸੁਖਵਿੰਦਰ ਸਿੰਘ ਮੋਹਾਲੀ, ਦਰਸ਼ਨ ਸਿੰਘ ਕੋਚ, ਕੁਲਦੀਪ ਸਿੰਘ ਗੋਲੀਆ ਆਦਿ ਹਾਜ਼ਰ ਸਨ।