ਗ਼ਦਰ ਪਾਰਟੀ ਦੇ ਬਾਨੀ ਮੈਂਬਰ ਸ਼ਹੀਦ ਕਾਂਸ਼ੀ ਰਾਮ ਮੜੋਲੀ ਦੀ ਯਾਦ ਵਿੱਚ ਮੁਹਾਲੀ -ਮੌਰਿੰਡਾ ਦਾ ਨਾਮ ਸ਼ਹੀਦ ਕਾਂਸ਼ੀ ਰਾਮ ਮਾਰਗ ਰਖਣ ਦੀ ਮੰਗ

314

ਗ਼ਦਰ ਪਾਰਟੀ ਦੇ ਬਾਨੀ ਮੈਂਬਰ ਸ਼ਹੀਦ ਕਾਂਸ਼ੀ ਰਾਮ ਮੜੋਲੀ ਦੀ ਯਾਦ ਵਿੱਚ ਮੁਹਾਲੀ -ਮੌਰਿੰਡਾ ਦਾ ਨਾਮ ਸ਼ਹੀਦ ਕਾਂਸ਼ੀ ਰਾਮ ਮਾਰਗ ਰਖਣ ਦੀ ਮੰਗ

ਬਹਾਦਰਜੀਤ ਸਿੰਘ/ਰੂਪਨਗਰ,    29 ਜੁਲਾਈ,2022 

ਅੱਜ ਇਕ ਵਫ਼ਦ ਸੀਨੀਅਰ ਜਰਨਲਿਸਟ  ਗੁਰਚਰਨ ਸਿੰਘ ਬਿੰਦਰਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ, ਪ੍ਰੀਤੀ ਯਾਦਵ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਂਅ ਤੇ ਇਕ ਪਤੱਰ ਸੋਂਪਿਆ ਗਿਆ ,ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਸ਼ਹੀਦ ਕਾਂਸ਼ੀ   ਰਾਮ

ਮੜੋਲੀ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਉਹਨਾਂ ਦੀ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਵੇ।  ਪਤਰ ਵਿੱਚ ਲਿਖਿਆ ਗਿਆ ਹੈ ਕਿ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਵਸ ਦੀ 75ਵੀ ਵਰ੍ਹੇਗੰਢ ਮਨਾ ਰਿਹਾ ਹੈ, ਆਜ਼ਾਦੀ ਦੇ ਇਸ ਅੰਮ੍ਰਿਤ ਮਹਾਂਉਤਸਵ ਤੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਚੇਚਾ ਸਨਮਾਨ ਦੇਣਾ ਬਣਦਾ ਹੈ। ਹੋਰ ਲਿਖਿਆ ਹੈ ਕਿ ਰੋਪੜ ਜ਼ਿਲ੍ਹੇ ਨੂੰ ਮਾਣ ਹੈ ਕਿ ਇਸ ਜ਼ਿਲ੍ਹੇ ਦੇ ਵਸਨੀਕ ਪੰਡਿਤ ਕਾਂਸ਼ੀ ਰਾਮ ਮੜੋਲੀ ਨੇ ਦੇਸ਼ ਦੀ ਆਜ਼ਾਦੀ ਲਈ 107 ਵਰ੍ਹੇ ਪਹਿਲਾਂ 1915 ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ। ਪੰਡਿਤ ਕਾਂਸ਼ੀ ਰਾਮ ਮੜੋਲੀ ਗ਼ਦਰ ਪਾਰਟੀ ਦੇ ਬਾਨੀ ਮੈਂਬਰ ਸਨ। ਉਹਨਾਂ ਨੇ ਬਾਬਾ ਸੋਹਣ ਸਿੰਘ ਭਕਨਾ ਨਾਲ ਮਿਲ ਕੇ ਅਮਰੀਕਾ ਵਿਚ ਭਾਰਤੀਆਂ ਨੂੰ ਆਜ਼ਾਦੀ ਲਈ ਲਾਮਬੰਦ ਕੀਤਾ ਅਤੇ ” ਦੀ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ” ਸਥਾਪਤ ਕੀਤੀ। ਜਿਸ ਦਾ ਮੰਤਵ ਹਿੰਦੁਸਤਾਨ ਵਿਚੋਂ ਅੰਗਰੇਜ਼ੀ ਰਾਜ ਦਾ ਖਾਤਮਾ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਇਸ ਸੰਸਥਾ ਦੇ ਪ੍ਰਧਾਨ ਸੋਹਣ ਸਿੰਘ ਭਕਨਾ, ਜਰਨਲ ਸਕੱਤਰ ਜੀ,ਡੀ, ਕੁਮਾਰ ਅਤੇ ਖਜਾਨਚੀ ਪੰਡਿਤ ਕਾਂਸ਼ੀ ਰਾਮ ਸਨ। ਆਪਣੇ ਮੰਤਵ ਦੇ ਪ੍ਰਚਾਰ ਲਈ ‘ ਗੱਦਰ ‘ ਨਾਮੀ ਪ੍ਰਕਾਸ਼ਿਤ ਕੀਤਾ ਗਿਆ, ਕਾਂਸ਼ੀ ਰਾਮ ਇਸ ਦੇ ਇੰਚਾਰਜ ਬਣਾਏ ਗਏ ਅਖ਼ਬਾਰ ਦੇ ਖਰਚੇ ਲਈ ਫੰਡ ਇਕੱਤਰ ਕਰਦੇ ਸਨ। ਉਹਨਾਂ ਨੇ ਆਪਣੀ ਸਾਰੀ ਬੱਚਤ ਜੋਂ 10000/ ਦੇ ਲਗਭਗ ਸੀ ਪਾਰਟੀ ਦੀ ਪਾਰਟੀ ਦੀ ਝੋਲੀ ਪਾਦਿਤੇ।

ਗ਼ਦਰ ਪਾਰਟੀ ਦੇ ਬਾਨੀ ਮੈਂਬਰ ਸ਼ਹੀਦ ਕਾਂਸ਼ੀ ਰਾਮ ਮੜੋਲੀ ਦੀ ਯਾਦ ਵਿੱਚ ਮੁਹਾਲੀ -ਮੌਰਿੰਡਾ ਦਾ ਨਾਮ ਸ਼ਹੀਦ ਕਾਂਸ਼ੀ ਰਾਮ ਮਾਰਗ ਰਖਣ ਦੀ ਮੰਗ

1914 ਵਿੱਚ ਅੰਗਰੇਜ਼ ਹਕੂਮਤ ਨੂੰ ਖ਼ਤਮ ਕਰ ਕੇ ਆਜ਼ਾਦੀ ਪ੍ਰਾਪਤ ਕਰਨ ਦੇ ਮੰਤਵ ਨਾਲ ਗ਼ਦਰੀ ਹਿੰਦੁਸਤਾਨ ਆ ਗਏ। ਕਾਂਸ਼ੀ ਰਾਮ, ਕਰਤਾਰ ਸਿੰਘ ਸਰਾਭਾ ਅਤੇ ਹੋਰ ਸਾਥੀਆਂ ਦਾ ਇਕ ਗਰੁੱਪ ਬਣਾਇਆ ਗਿਆ ਜੋਂ ਥਾਂ ਥਾਂ ਜਾ ਕੇ ਮੀਟਿੰਗਾਂ ਕਰਦੇ ਤੇ ਲੋਕਾਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਬਗ਼ਾਵਤ ਲਈ ਲਾਮਬੰਦ ਕਰਦੇ। ਅੰਗਰੇਜ਼ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਸ਼ਕਤੀ ਵਰਤ ਰਹੀ ਸੀ। ਇਕ ਮੀਟਿੰਗ ਬਾਅਦ ਮੋਗਾ ਨੇੜੇ ਪਿੰਡ ਮਿਸ਼ਰੀ ਵਾਲਾ ਵਿਚ ਪੰਡਿਤ ਕਾਂਸ਼ੀ ਰਾਮ ਅਤੇ ਉਸ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 27 ਮਾਰਚ 1915 ਨੂੰ ਉਹਨਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਪਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਹਾਨ ਸ਼ਹੀਦ ਦੀ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਵੇ।ਇਸ ਲਈ ਸੁਝਾਅ ਦਿੱਤਾ ਗਿਆ ਕਿ ਮੋਹਾਲੀ -ਮੌਰਿੰਡਾ ਸੜਕ ਜਿਸ ਤੇ ਸ਼ਹੀਦ ਦਾ ਜੱਦੀ ਪਿੰਡ ਮੜੌਲੀ ਕਲਾਂ ਸਿਥਤ ਹੈ ਦਾ ਨਾਮ ਸ਼ਹੀਦ ਕਾਂਸ਼ੀ ਰਾਮ ਮਾਰਗ ਰਖਿਆ ਜਾਵੇ । ਵੇਰਕਾ ਚੌਕ ਮੁਹਾਲੀ ਜਿਥੋਂ ਇਹ ਸੜਕ ਸ਼ੁਰੂ ਹੁੰਦੀ ਹੈ ਉਥੇ ਸ਼ਹੀਦ ਕਾਂਸ਼ੀ ਰਾਮ ਜੀ ਦਾ ਬੁੱਤ ਲਗਾਇਆ ਜਾਵੇ। ਅਤੇ ਜ਼ਿਲਾ ਹੈਡਕੁਆਰਟਰ ਰੋਪੜ ਮਿਨੀ ਸਕੱਤਰੇਤ ਵਿੱਚ ਵੀ ਉਹਨਾਂ ਦਾ ਬੁੱਤ ਲਗਾਇਆ ਜਾਵੇ। ਵਫ਼ਦ ਵਿੱਚ ਬਹਾਦਰਜੀਤ ਸਿੰਘ ਪ੍ਰਧਾਨ ਰੂਪਨਗਰ ਪ੍ਰੈਸ ਕਲੱਬ, ਨਰਿੰਦਰ ਸਿੰਘ ਓਬਰਾਏ ਟ੍ਰੇਡ ਯੂਨੀਅਨ ਆਗੂ, ਹਰੀਸ਼ ਕਾਲੜਾ ਪੱਤਰਕਾਰ,ਕਮਲ ਭਾਰਜ ਪਤਰਕਾਰ ਸ਼ਾਮਲ ਸਨ।