ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ, ਨਾਨੀ ਜੀ ਚੰਨਣ ਕੌਰ ਦਾ ਦਿਹਾਂਤ

149

ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ, ਨਾਨੀ ਜੀ ਚੰਨਣ ਕੌਰ ਦਾ ਦਿਹਾਂਤ

ਬਹਾਦਰਜੀਤ ਸਿੰਘ / ਨੰਗਲ 10 ਅਗਸਤ,2022

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਇਆ ਜਦੋਂ ਉਨ੍ਹਾਂ ਦੇ ਨਾਨੀ ਜੀ ਚੰਨਣ ਕੌਰ (95) ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰੇ ਗਏ। ਉਨ੍ਹਾਂ ਦੀ ਅੰਤਿਮ ਸੰਸਾਰਿਕ ਯਾਤਰਾ ਨੰਗਲ ਗ੍ਰਹਿ ਵਿਖੇ ਢਿੱਲੋ ਕੰਪਲੈਕਸ ਰੇਲਵੇ ਰੋਡ ਤੋਂ ਰਵਾਨਾ ਹੋਈ ਅਤੇ ਨੰਗਲ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਧਾਰਮਿਕ ਰਸਮਾ ਨਾਲ ਕੀਤਾ ਗਿਆ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ, ਨਾਨੀ ਜੀ ਚੰਨਣ ਕੌਰ ਦਾ ਦਿਹਾਂਤ

ਅੱਜ ਹਲਕੇ ਦੇ ਵੱਡੀ ਗਿਣਤੀ ਲੋਕ ਕੈਬਨਿਟ ਮੰਤਰੀ ਦੇ ਨਾਨਕਾ ਪਰਿਵਾਰ ਕੋਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਡਾ.ਸੰਜੀਵ ਗੌਤਮ, ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ,ਕੈਪਟਨ ਗੁਰਨਾਮ ਸਿੰਘ, ਦੀਪਕ ਸੋਨੀ ਭਨੂਪਲੀ, ਜਿਲ੍ਹਾਂ ਪ੍ਰਧਾਨ ਵਪਾਰ ਮੰਡਲ ਜਸਵੀਰ ਸਿੰਘ ਅਰੋੜਾ, ਜਸਪ੍ਰੀਤ ਜੇ.ਪੀ, ਸਤੀਸ ਚੋਪੜਾ ਨੰਗਲ ਜੋਨ ਪ੍ਰਧਾਨ, ਹਰਮਿੰਦਰ ਸਿੰਘ ਢਾਹੇ, ਰਾਮ ਕੁਮਾਰ ਮੁਕਾਰੀ, ਸੂਬੇਦਾਰ ਰਾਜਪਾਲ, ਦਵਿੰਦਰ ਸਿੰਘ ਸਿੰਦੂ, ਜੁਝਾਰ ਸਿੰਘ, ਪਰਮਿੰਦਰ ਜਿੰਮੀ, ਪ੍ਰੇਮ ਸਿੰਘ ਮੋਹੀਵਾਲ  ਸ਼ਾਮਲ ਹਨ।