ਰੂਪਨਗਰ ਪੁਲਿਸ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਕਿੰਨਰ ਸਮਾਜ ਨਾਲ ਕੀਤੀਆਂ ਖੁਸ਼ੀਆਂ ਸਾਂਝੀਆਂ

265

ਰੂਪਨਗਰ ਪੁਲਿਸ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਕਿੰਨਰ ਸਮਾਜ ਨਾਲ ਕੀਤੀਆਂ ਖੁਸ਼ੀਆਂ ਸਾਂਝੀਆਂ

ਬਹਾਦਰਜੀਤ ਸਿੰਘ /ਰੂਪਨਗਰ,  22 ਅਕਤੂਬਰ,2022

ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਰਜ ਡਵੀਜਨ ਪੰਜਾਬ ਆਈ.ਪੀ.ਐੱਸ ਗੁਰਪ੍ਰੀਤ ਦਿਓ ਅਤੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਰੂਪਨਗਰ ਪੁਲਿਸ ਵਲੋ ਦੀਵਾਲੀ ਦੇ ਤਿਉਹਾਰ ਦੇ ਸਬੰਧ ਵਿੱਚ ਕਿੰਨਰ ਸਮਾਜ ਨਾਲ ਖੁਸ਼ੀਆਂ ਸਾਂਝੀਆਂ ਕਰਨ ਲਈ ਐੱਸ.ਪੀ.ਹੈੱਡਕੁਅਟਰ ਰਾਜਪਾਲ ਸਿੰਘ ਹੁੰਦਲ ਦੀ ਅਗਵਾਈ ਵਿੱਚ ਰੂਪਨਗਰ ਸ਼ਹਿਰ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਰਾਜਪਾਲ ਸਿੰਘ ਹੁੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਜ ਦੇ ਮੈਂਬਰ ਸਾਡੀ ਹਰ ਖੁਸ਼ੀ ਵਿੱਚ ਸ਼ਾਰੀਕ ਹੁੰਦੇ ਹਨ ਤੇ ਅੱਜ ਅਸੀ ਇਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਲਈ ਇਹਨਾਂ ਦੇ ਘਰ ਆਏ ਹਾਂ। ਉਹਨਾਂ ਨੇ ਇਸ ਸਮਾਜ ਨੂੰ ਲੋੜੀਂਦੀ ਪੁਲਿਸ ਮੱਦਦ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ।

ਰੂਪਨਗਰ ਪੁਲਿਸ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਕਿੰਨਰ ਸਮਾਜ ਨਾਲ ਕੀਤੀਆਂ ਖੁਸ਼ੀਆਂ ਸਾਂਝੀਆਂ

ਇਸ ਪ੍ਰੋਗਰਾਮ ਵਿੱਚ ਕਿੰਨਰ ਸਮਾਜ ਦੇ ਗੱਦੀ ਨਸ਼ੀਨ ਰੀਨਾ ਮਹੰਤ ਦੀ ਅਗਵਾਈ ਵਿੱਚ 50 ਦੇ ਕਰੀਬ ਕਿੰਨਰ ਕਮਿਊਨਿਟੀ ਮੈਬਰਾਂ ਵਲੋਂ ਹਿੱਸਾ ਲਿਆ ਗਿਆ। ਕਿੰਨਰ ਸਮਾਜ ਵੱਲੋਂ  ਰੀਨਾ ਮਹੰਤ, ਸਿਲਵੀ ਮਹੰਤ, ਕਸ਼ਿਸ਼ ਮਹੰਤ ਅਤੇ ਤਮੰਨਾ ਮਹੰਤ ਆਦਿ ਕਿੰਨਰ ਸਮਾਜ ਦੇ ਨੁਮਾਇੰਦਿਆਂ ਨੇ ਐੱਸ.ਪੀ ਹੈਡਕੁਆਰਟਰ  ਰਾਜਪਾਲ ਸਿੰਘ ਹੁੰਦਲ ਦਾ ਧੰਨਵਾਦ ਕਰਦਿਆਂ ਕਿ ਉਹਨਾਂ ਨੂੰ ਸਮਾਜ ਵਲੋ ਅਣਗੋਲਿਆਂ ਕੀਤਾ ਜਾਂਦਾ ਰਿਹਾ ਹੈ ਅੱਜ ਉਹ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਇੰਸਪੈਕਟਰ  ਹਰਪ੍ਰੀਤ ਸਿੰਘ, ਸਾਂਝ ਕਮੇਟੀ ਮੈਂਬਰ  ਰਾਜਿੰਦਰ ਸੈਣੀ,  ਡਾ. ਅਜਮੇਰ ਸਿੰਘ ਅਤੇ ਐੱਮ.ਸੀ ਰਾਜੂ ਸਤਿਅਲ ਹਾਜਰ ਸਨ।