ਪਿੰਡ ਲਖਮੀਪੁਰ ਵਾਸੀਆਂ ਨੇ ਕੀਤਾ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਕੀਤਾ ਸਨਮਾਨ

310

ਪਿੰਡ ਲਖਮੀਪੁਰ ਵਾਸੀਆਂ ਨੇ ਕੀਤਾ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਕੀਤਾ ਸਨਮਾਨ

ਬਹਾਦਰਜੀਤ ਸਿੰਘ/ ਰੂਪਨਗਰ 15 ਦਸੰਬਰ,2022

ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਲਖਮੀਪੁਰ ਵਿੱਚ ਰੂਪਨਗਰ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਸਨਮਾਨ ਪਿੰਡ ਵਾਸੀਆ ਅਤੇ ਪਿੰਡ ਦੀ ਪੰਚਾਇਤ ਵੱਲੋਂ  ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪਿੰਡ ਲਖਮੀਪੁਰ ਵਾਸੀਆਂ ਅਤੇ ਪੰਚਾਇਤ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀਆਂ ਵੱਲੋਂ ਜ਼ੋ ਸਨਮਾਨ ਦਿੱਤਾ ਗਿਆ ਹੈ ਉਸਦੇ ਲਈ ਉਹ ਪਿੰਡ ਵਾਸੀਆਂ  ਦਾ ਧੰਨਵਾਦ ਕਰਦੇ ਹਨ ਅਤੇ ਉਹ ਆਪਣੇ ਲੋਕਾਂ  ਅਤੇ ਇਲਾਕੇ ਦਿਅਾ ਸਮੱਸਿਆਵਾਂ ਲਈ ਹਮੇਸ਼ਾਂ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਗੇ, ਉਨ੍ਹਾਂ ਕਿਹਾ ਕਿ ਉਹ ਜ਼ਿਲਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦੇ ਤਹਿਤ ਪੰਜਾਬ ਵਿੱਚ ਭਾਰਤ ਜੋੜੇ ਯਾਤਰਾ ਮੁਹਿੰਮ ਦੀ ਸ਼ੁਰੂਆਤ ਹੋਣ ਸਬੰਧੀ ਅੱਜ ਜਿਥੇ ਵੱਖ ਵੱਖ ਪਿੰਡਾਂ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਲਖਮੀਪੁਰ ਵਾਸੀਆਂ ਵੱਲੋਂ ਵੀ ਇਸ ਯਾਤਰਾ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈI

ਪਿੰਡ ਲਖਮੀਪੁਰ ਵਾਸੀਆਂ ਨੇ ਕੀਤਾ ਜ਼ਿਲ੍ਹਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਕੀਤਾ ਸਨਮਾਨ

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ  ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ ਅਤੇ ਰਾਹੁਲ ਗਾਂਧੀ ਜੀ ਅਜਿਹੇ ਸ਼ਖ਼ਸ਼ ਹਨ ਜੋ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਪਰੋਣਾ ਚਾਹੁੰਦੇ ਹਨ ਤੇ ਲੋਕ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ  ਹੋਰ ਵੀ ਜ਼ਿਆਦਾ ਮਜ਼ਬੂਤੀ ਨਾਲ ਅੱਗੇ ਵਧੇਗੀ । ਇਸ ਮੌਕੇ ਪਿੰਡ ਲਖਮੀਪੁਰ ਦੇ ਸਾਬਕਾ ਸਰਪੰਚ ਹਰਦੀਪ ਸਿੰਘ ,ਸਰਪੰਚ ਮੇਹਰ ਸਿੰਘ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ, ਡਾਕਟਰ ਲੱਖਾ ਸਿੰਘ ਨੰਬਰਦਾਰ ,ਸਵਰਨ ਸਿੰਘ ਪੰਚ ,ਮੁਖਤਿਆਰ ਸਿੰਘ ਪੰਚ, ਜੈ ਸਿੰਘ ਗਿੱਲ ,ਨਛੱਤਰ ਸਿੰਘ ਫੌਜੀ ,ਗੁਰਕਿ੍ਪਾਲ ਸਿੰਘ ,ਰਵਨੀਤ ਸਿੰਘ ਰਾਣਾ ਕੰਗ ਰੰਗੀਲਪੁਰ, ਪਰਮਜੀਤ ਸਿੰਘ ,ਸ਼ੇਰ ਸਿੰਘ ਮੁੰਡੀ ,ਜਸਕਰਨ ਸਿੰਘ ਯੂਥ ਆਗੂ ,ਹਰਬੰਸ ਸਿੰਘ ਰਿਟਾ ਸਬ. ਇੰਸਪੈਕਟਰ ,ਨਰਿੰਦਰ ਸਿੰਘ ਫੌਜੀ ,ਤਰਨਪ੍ਰੀਤ ਸਿੰਘ ,ਸੁਖਮਨ ਗਿੱਲ ,ਹਰਪ੍ਰੀਤ ਸਿੰਘ ਚੈੜੀਆਂ ,ਤਾਰਾ ਸਿੰਘ, ਭਾਗ ਸਿੰਘ, ਨਸੀਬ ਸਿੰਘ ਆਦਿ ਹਾਜ਼ਰ ਸਨ ।