ਸੜਕ ਸੁਰੱਖਿਆ ਨਿਯਮ ਮਨੁੱਖੀ ਜਿੰਦਗੀ ਲਈ ਅਹਿਮ: ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ
ਬਹਾਦਰਜੀਤ ਸਿੰਘ
ਰੂਪਨਗਰ, 13ਜਨਵਰੀ,2023
ਸੜਕ ਸੁਰੱਖਿਆ ਹਫਤੇ ਦੇ ਸਮਾਗਮਾਂ ਅਧੀਨ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੜਕ ਸੁਰੱਖਿਆ ਨਿਯਮ ਮਨੁੱਖੀ ਜਿੰਦਗੀ ਲਈ ਅਹਿਮ ਹਨ।
ਸਰਕਾਰੀ ਕਾਲਜ ਵਿੱਚ ਆਯੋਜਿਤ ਸੈਮੀਨਾਰ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਸੰਸਾਰ ਪੱਧਰ ਤੇ ਬਿਮਾਰੀ ਨਾਲ ਮਰਦੇ ਮਨੁੱਖਾਂ ਦੇ ਮੁਕਾਬਲਤਨ ਸੜਕ ਹਾਦਸਿਆਂ ਵਿੱਚ ਵੱਧ ਜਾਨਾਂ ਜਾ ਰਹੀਆਂ ਹਨ, ਇਹਨਾਂ ਅਜਾਈ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਇਸਦਾ ਇੱਕੋ ਮੰਤਰ ਹੈ ਸਾਵਧਾਨੀ ਅਤੇ ਸੜਕ ਨਿਯਮਾਂ ਦੀ ਪਾਲਣਾ।
ਇਸ ਮੌਕੇ ਸੜਕ ਸੁਰਖਿਆ ਸਬੰਧੀ ਚੇਤਨਾ ਪੈਦਾ ਕਰਨ ਦੇ ਉਦੇਸ਼ ਤਹਿਤ ਡਾ. ਤ੍ਰਿਵੇਦੀ ਦੀ ਪੀ.ਪੀ.ਟੀ ਅਤੇ ਵੀਡੀਓ ਦਿਖਾਈ ਗਈ। ਇਸਦੇ ਨਾਲ-ਨਾਲ ਸੜਕ ਸੁਰੱਖਿਆ ਐਂਥਮ ਵੀ ਦਿਖਾਇਆ ਗਿਆ। ਇਸ ਮੌਕੇ ਬੋਲਦਿਆਂ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਜਤਿੰਦਰ ਕੁਮਾਰ ਨੇ ਨੈਸ਼ਨਲ ਯੂਥ ਡੇ ਦੇ ਥੀਮ ‘ਵਿਕਸਤ ਯੁਵਾ ਵਿਕਸਤ ਭਾਰਤ’ ਬਾਰੇ ਜਾਣਕਾਰੀ ਦਿੱਤੀ, ਡਾ. ਦਲਵਿੰਦਰ ਸਿੰਘ ਨੇ ਸੁਆਮੀ ਵਿਵੇਕਾਨੰਦ ਦੇ ਜੀਵਨ ਤੇ ਚਾਨਣਾ ਪਾਇਆ। ਪ੍ਰੋ. ਅਰਵਿੰਦਰ ਕੌਰ ਨੇ ਟਰੈਫਿਕ ਚਿੰਨ੍ਹ ਅਤੇ ਪ੍ਰੋ. ਸ਼ਮਿੰਦਰ ਕੌਰ ਨੇ ਸੜਕ ਸੁਰੱਖਿਆ ਨਿਯਮਾ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਨਿਰਮਲ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਵੀ ਸੜਕ ਸੁਰੱਖਿਆ ਬਾਰੇ ਆਮ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੀ ਅਪੀਲ ਕੀਤੀ। ਸੈਮੀਨਾਰ ਵਿਚ ਸਮੂਹ ਸਟਾਫ ਨੇ ਸਿਰਕਤ ਕੀਤੀ।