ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਮਿਲੀਆਂ ਦੋ ਖੁਸ਼ਖਬਰੀਆਂ

261

ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਮਿਲੀਆਂ ਦੋ ਖੁਸ਼ਖਬਰੀਆਂ

ਪਟਿਆਲਾ / ਫਰਵਰੀ 8,2023

ਪੰਜਾਬੀ ਯੂਨੀਵਰਸਿਟੀ ਨੂੰ ਅੱਜ ਖੇਡਾਂ ਦੇ ਖੇਤਰ ਵਿਚ ਦੋ ਖੁਸ਼ਖਬਰੀਆਂ ਪ੍ਰਾਪਤ ਹੋਈਆਂ। ਪਹਿਲੀ ਖੁਸ਼ਖਬਰੀ ਇਹ ਸੀ ਕਿ ਇੱਥੋਂ ਦੀਆਂ ਤਿੰਨ ਤੀਰੰਦਾਜ਼ ਗੁਰਮੇਹਰ ਕੌਰ, ਪਰਨੀਤ ਕੌਰ ਅਤੇ ਤਨੀਸ਼ਾ ਵਰਮਾ ਦੀ ਚੋਣ ਚੀਨ ਦੇ ਤੇਪਈ ਸ਼ਹਿਰ ਵਿਖੇ 10 ਮਾਰਚ ਤੋਂ 18 ਮਾਰਚ 2023 ਤੱਕ ਹੋਣ ਵਾਲੇ ਏਸ਼ੀਆ ਕੱਪ 2023 ਲਈ ਹੋ ਗਈ ਹੈ। ਤੀਰਅੰਦਾਜ਼ ਗੁਰਮੇਹਰ ਕੌਰ ਪੰਜਾਬੀ ਯੂਨੀਵਰਸਿਟੀ ਦੇ ਆਰਚਰੀ ਕੋਚ ਅਨੁਰਾਗ ਕਮਲ ਜਦੋਂ ਕਿ ਬਾਕੀ ਦੋਨੋਂ ਲੜਕੀਆਂ ਪਰਨੀਤ ਕੌਰ ਅਤੇ ਤਨੀਸ਼ਾ ਵਰਮਾ ਕੋਚ ਸੁਰਿੰਦਰ ਸਿੰਘ ਰੰਧਾਵਾ ਦੀਆਂ ਸ਼ਾਗਿਰਦ ਹਨ।

ਇਹ ਸਿਲੈਕਸ਼ਨ ਟਰਾਇਲ ਸੋਨੀਪਤ ਵਿਖੇ ਸਾਈ ਸੈਂਟਰ ਵਿਖੇ 6 ਤੋਂ 8 ਫਰਵਰੀ 2023 ਨੂੰ ਕਰਵਾਏ ਗਏ ਸਨ, ਜਿਸ ਵਿਚ ਇਨ੍ਹਾਂ ਤਿੰਨੇ ਖਿਡਾਰੀ ਲੜਕੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਦਾ ਹਿੱਸਾ ਬਨਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਵੱਲੋਂ ਇਨ੍ਹਾਂ ਨੂੰ ਵਧਾਈ ਦਿੰਦਿਆਂ ਏਸ਼ੀਆ ਕੱਪ ਚੈਂਪੀਅਨਸ਼ਿਪ ਵਿਚੋਂ ਮਾਅਰਕੇ ਮਾਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਕੋਚ ਨੂੰ ਵੀ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।

ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਮਿਲੀਆਂ ਦੋ ਖੁਸ਼ਖਬਰੀਆਂ

ਦੂਜੀ ਖੁਸ਼ਖਬਰੀ ਇਹ ਸੀ ਕਿ ਅੰਤਰ-ਜ਼ੋਨਲ ਅੰਤਰਵਰਸਿਟੀ ਬਾਸਕਿਟਬਾਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਬਾਸਕਟ ਬਾਲ ਪੁਰਸ਼ ਟੀਮ ਕੁਆਰਟਰ ਫਾਈਨਲ ਮੁਕਾਬਲਿਆਂ ਲਈ ਕੁਆਲੀਫਾਈ ਕਰਕੇ ਪਹਿਲੀਆਂ ਅੱਠ ਟੀਮਾਂ ਵਿਚ ਸ਼ਾਮਲ ਹੋ ਗਈ ਹੈ। ਇਹ ਅੰਤਰਵਰਸਿਟੀ ਮੁਕਾਬਲੇ ਡੀ.ਸੀ.ਆਰ.ਯੂ.ਐਸ.ਟੀ. ਮੁਰਥਲ ਯੂਨੀਵਰਸਿਟੀ ਸੋਨੀਪਤ ਵਿਖੇ ਮਿਤੀ 6 ਤੋਂ 10 ਫਰਵਰੀ 2023 ਤੱਕ ਆਯੋਜਿਤ ਕਰਵਾਏ ਜਾ ਰਹੇ ਹਨ।