ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਵੱਜੋਂ ਕੱਢਿਆ ਗਿਆ ਕੈਂਡਲ ਮਾਰਚ

209

ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਵੱਜੋਂ ਕੱਢਿਆ ਗਿਆ ਕੈਂਡਲ ਮਾਰਚ

ਬਹਾਦਰਜੀਤ ਸਿੰਘ /  ਰੂਪਨਗਰ, 19 ਅਪਰੈਲ,2023

ਮੈਨੇਜਮੈਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ ਅਤੇ ਟੀਚਰਜ਼ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਰੂਪਨਗਰ ਵਿਖੇ ਇੱਕ ਕੈਂਡਲ ਮਾਰਚ ਕੱਢਿਆ।ਇਹ ਮਾਰਚ ਸਰਕਾਰੀ ਕਾਲਜ ਰੋਪੜ੍ਹ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਬੇਲਾ ਚੌਂਕ ਵਿਖੇ ਸਮਾਪਤ ਹੋਇਆ।

ਜ਼ਿਕਰਯੋਗ ਹੈ ਕਿ ਇਸ ਮਾਰਚ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਜਿਸ ਮੌਕੇ ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਿਹਤ ਅਤੇ ਸਿੱਖਿਆ ਦੇ ਵੱਡੇ ਮਾਡਲ ਤਿਆਰ ਕਰਨ ਵਾਲ਼ੇ ਸਾਰੇ ਵਾਅਦੇ ਝੂਠੇ ਨਿਕਲੇ ਤੇ ਸਰਕਾਰ ਦਾ ਅਸਲੀ ਚਿਹਰਾ ਜੱਗ ਜ਼ਾਹਿਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲਜਾਂ ਵਿੱਚ ਪਹਿਲਾਂ ਹੀ ਵਿਿਦਆਰਥੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਸਰਕਾਰ ਦਾ ਆਨਲਾਈਨ ਪੋਰਟਲ ਦੁਆਰਾ ਦਾਖਲਾ ਲੈਣ ਵਾਲਾ ਫ਼ੈਸਲਾ ਬਿਲਕੁਲ ਤਰਕਹੀਣ ਹੈ ਜੋ ਵਿਿਦਆਰਥੀਆਂ ਦੇ ਦਾਖਲੇ ਨੂੰ ਗੁੰਝਲਦਾਰ ਬਣਾ ਕੇ ਉਹਨਾਂ ਨੂੰ ਰੁਲਣ ਅਤੇ ਪ੍ਰੇਸ਼ਾਨ ਹੋਣ ‘ਤੇ ਮਜਬੂਰ ਕਰੇਗਾ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਧੱਕਣ ਲਈ ਮਜਬੂਰ ਕਰੇਗਾ।ਉਨ੍ਹਾਂ ਬਿਆਨ ਕੀਤਾ ਕਿ ਅੱਜ ਤੱਕ ਕਿਸੇ ਵੀ ਵਿਿਦਆਰਥੀ

ਜਥੇਬੰਦੀ ਜਾਂ ਉਚੇਰੀ ਸਿੱਖਿਆ ਸੰਸਥਾਵਾਂ ਨੇ ਆਨਲਾਈਨ ਪੋਰਟਲ ਦੁਆਰਾ ਦਾਖ਼ਲੇ ਲੈਣ ਦੀ ਮੰਗ ਨਹੀਂ ਕੀਤੀ ਤੇ ਜੇਕਰ ਕਿਸੇ ਕਾਲਜ ਜਾਂ ਵਿੱਦਿਅਕ ਸੰਸਥਾ ਨੇ ਇਸ ਨੀਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ 100% ਨਾਕਾਮਯਾਬ ਹੀ ਰਹੀ ਹੈ।ਇਸ ਮੌਕੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਚੇਰੀ ਸਿੱਖਿਆ ਸੰਬੰਧੀ ਵਾਜਬ ਮੰਗਾਂ ਪੂਰੀਆਂ ਨਹੀਂ ਕਰੇਗੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ ਅਤੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਅਧਿਆਪਕ ਵਰਗ ਦੁਆਰਾ ਸੜ੍ਹਕਾਂ ‘ਤੇ ਉੱਤਰ ਕੇ ਧਰਨੇ ਲਗਾ ਕੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਵੱਜੋਂ ਕੱਢਿਆ ਗਿਆ ਕੈਂਡਲ ਮਾਰਚ

ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਵੱਜੋਂ ਕੱਢਿਆ ਗਿਆ ਕੈਂਡਲ ਮਾਰਚ I ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਮਲਕੀਤ ਸਿੰਘ, ਡਾ.ਮਨਜੀਤ ਸਿੰਘ, ਪ੍ਰੋ.ਪ੍ਰਭਜੀਤ ਸਿੰਘ, ਪੀ.ਸੀ.ਸੀ.ਟੀ.ਯੂ ਦੀ ਅਨੰਦਪੁਰ ਇਕਾਈ ਦੇ ਪ੍ਰਧਾਨ ਮੈਡਮ ਡਾ.ਪਰਮਜੀਤ ਕੌਰ, ਸਕੱਤਰ ਡਾ.ਰਣਦੇਵ ਸਿੰਘ ਸੰਧੂ, ਡਾ.ਸਤਵੰਤ ਕੌਰ ਸ਼ਾਹੀ (ਪ੍ਰਿੰਸੀਪਲ ਬੇਲਾ ਕਾਲਜ), ਪ੍ਰੋ.ਸੁਨੀਤਾ, ਪ੍ਰੋ.ਅਮਰਜੀਤ ਸਿੰਘ, ਪ੍ਰੋ.ਸਿਮਰਨਜੀਤ ਕੌਰ,ਡਾ.ਵਿਮਲ ਮਹਿਤਾ, ਪ੍ਰੋ.ਸੰਦੀਪ ਕੁਮਾਰ, ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ, ਖਾਲਸਾ ਕਾਲਜ ਮੋਰਿੰਡਾ ਤੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ ਸਟਾਫ਼ ਹਾਜ਼ਰ ਸੀ।