ਵਿਧਾਇਕ ਚੱਢਾ ਵੱਲੋਂ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ

90

ਵਿਧਾਇਕ ਚੱਢਾ ਵੱਲੋਂ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ

ਬਹਾਦਰਜੀਤ ਸਿੰਘ/ ਰੂਪਨਗਰ, 11 ਜੁਲਾਈ ,2023

ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਖ਼ੁਦ ਰਾਹਤ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ।

ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਵੱਲੋਂ ਗਾਂਧੀ ਨਗਰ ਰੋਪੜ ਅਤੇ ਗੁਰੂ ਨਗਰ ਰੋਪੜ ‘ਚ ਜਾ ਕੇ ਪ੍ਰਭਾਵਿਤ ਖੇਤਰਾਂ ਵਿੱਚ ਘਰ-ਘਰ ਤੱਕ ਖਾਣਾ ਤੇ ਪਾਣੀ ਪਹੁੰਚਾਇਆ ਅਤੇ ਇਕੱਠਾ ਹੋਇਆ ਪਾਣੀ ਕੱਢਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਬੁੱਧਕੀ ਨਦੀ ਦਾ ਜਾਇਜ਼ਾ ਵੀ ਲਿਆ ਗਿਆ।

ਇਸ ਤੋਂ ਇਲਾਵਾ ਪਿੰਡ ਬੈਂਸ ਅਤੇ  ਨੂਰਪੁਰ ਬੇਦੀ ਮੇਨ ਸੜਕ ਤੇ ਪਿੰਡ ਔਲਖ ਦੇ ਕੋਲ ਬੰਦ ਹੋਈਆ ਪੁਲੀਆ ਦੇ ਰਸਤੇ ਖੁਲਵਾਏ। ਪਿੰਡ ਮੋਠਾਪੁਰ, ਭਨੂਹਾ ਅਤੇ ਸੋਨੀ ਮਾਡਲ ਸਕੂਲ ਕਲੋਨੀ ਨੂਰਪੁਰ ਬੇਦੀ ਵਿਖੇ ਵੀ ਪਾਣੀ ਦਾ ਨਿਕਾਸ ਵੀ ਕਰਵਾਇਆ।

ਇਸ ਦੌਰਾਨ ਗੱਲਬਾਤ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਹੜ੍ਹਾਂ ਦੀ ਕੁਦਰਤੀ ਆਫ਼ਤ ਵਿਚ ਹਰ ਕਿਸਮ ਦੀ ਸਹਾਇਤਾ ਲਈ ਯਤਨਸ਼ੀਲ ਹੈ। ਉਨ੍ਹਾਂ ਕਿ ਕਿ ਸਰਕਾਰ ਦੇ ਨੁਮਾਇੰਦੇ, ਮੰਤਰੀ ਅਤੇ ਅਧਿਕਾਰੀ ਇਸ ਘੜੀ ਵਿਚ ਲੋਕਾਂ ਕੋਲ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਨਿਰੰਤਰ ਦੌਰੇ ਕਰਕੇ ਹਾਲਾਤ ਤੇ ਨਜ਼ਰ ਰੱਖ ਰਹੇ ਹਨ। ਐਨ.ਡੀ.ਆਰ.ਐਫ ਦੀਆਂ ਟੀਮਾਂ ਅਤੇ ਸਾਡੇ ਅਧਿਕਾਰੀ/ਕਰਮਚਾਰੀ ਦਿਨ ਰਾਤ ਮਿਹਨਤ ਕਰ ਰਹੇ ਹਨ। ਹੈਲਪ ਡੈਸਕ, ਕੰਟਰੋਲ ਰੂਮ, ਹੈਲਪ ਲਾਈਨ ਸਥਾਪਿਤ ਕੀਤੇ ਗਏ ਹਨ।

ਵਿਧਾਇਕ ਚੱਢਾ ਵੱਲੋਂ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ

ਇਸ ਮੌਕੇ ਸ਼ਿਵ ਕੁਮਾਰ ਲਾਲਪੁਰਾ, ਸੰਦੀਪ ਜੋਸ਼ੀ, ਸਤਾਨਮ ਸਿੰਘ ਨਾਗਰਾ, ਨਰਿੰਦਰ ਸਿੰਘ ਚਾਹਲ, ਸੰਤੋਖ ਸਿੰਘ ਵਾਲੀਆ, ਅੰਮ੍ਰਿਤਪਾਲ ਪੱਪੀ, ਯੋਗੇਸ਼ ਕੱਕੜ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।