ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ; ਮੌਸਮ ਕਾਰਨ ਵਾਇਰਲ ਕੰਨਜਕਟਿਵਾਇਟਿਸ ਦੇ ਮਾਮਲੇ ਵੱਧਣ ਲਗੇ : ਸਿਵਲ ਸਰਜਨ ਡਾ. ਰਮਿੰਦਰ ਕੌਰ

582

ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ; ਮੌਸਮ ਕਾਰਨ ਵਾਇਰਲ ਕੰਨਜਕਟਿਵਾਇਟਿਸ ਦੇ ਮਾਮਲੇ ਵੱਧਣ ਲਗੇ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ 26 ਜੁਲਾਈ,2023 (  )

ਹੜ ਪ੍ਰਭਾਵਿਤ ਇਲਾਕਿਆਂ ਅਤੇ ਇਸ ਮੋਸਮ ਵਿੱਚ ਆਮ ਤੌਰ ਤੇਂ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜਿਆਦਾ ਪਾਏ ਜਾਂਦੇ ਹਨ। ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਅੱਖਾਂ ਦੇ ਫਲੂ ਜਿਸਨੂੰ ਕੰਜਕਤੀਵਾਇਟਸ ਵੀ ਕਿਹਾ ਜਾਂਦਾ ਹੈ,ਪ੍ਰਤੀ ਸੁਚੇਤ ਹੋਣਾ ਜਰੂਰੀ ਹ ।ਉਹਨਾਂ ਕਿਹਾ ਕਿ ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰਾਂ ਦੀ ਇਂਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ ਜਿਸ ਨੂੰ ਫਲੁ ਵੀ ਕਿਹਾ ਜਾਂਦਾ ਹੈ।ਉਹਨਾਂ ਲੋਕਾਂ ਨੂੰ ਅੱਖਾਂ ਵਿੱਚ ਕਿਸੇ ਤਰਾਂ ਦੀ ਇਨਫੈਕਸ਼ਨ ਹੋਣ ‘ਤੇ ਸਵੈ-ਦਵਾਈ ਜਾਂ ਘਰੇਲੂ ਉਪਚਾਰਾਂ ਤੋਂ ਬਚਣ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਇਲਾਜ ਲਈ ਸੰਪਰਕ ਕਰਨ ਲਈ ਕਿਹਾ ਕਿੳਂਕਿ ਸਮੇਂ ਸਿਰ ਇਸ ਨੂੰ ਬੇਹੱਦ ਸਧਾਰਨ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ, ਪਰ ਇਨਫੈਕਸ਼ਨ ਨਾਲ ਛੇੜ ਛਾੜ੍ਹ ਕਰਨ ਤੇ ਕੰਪਲੀਕੇਸ਼ਨ ਵੀ ਆ ਸਕਦੀਆਂ ਹਨ।

ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਖੁਜਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਵਿੱਚ ਸੋਜ ਅਤੇ ਲਾਗ ਵਾਲੀ ਅੱਖ ਵਿੱਚੋਂ ਸਫੈਦ ਡਿਸਚਾਰਜ ਹਨ। ਇਹ ਇੱਕ ਵਾਇਰਲ ਲਾਗ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਇਕ ਇਨਫੈਕਟਿਡ ਵਿਅਕਤੀ ਤੋਂ ਦੂਜੇ ਨੂੰ ਅਤੇ ਵਰਤੇ ਗਏ ਸਮਾਨ ਜਿਵੇਂ ਦਰਵਾਜੇ ਦੇ ਹੈਂਡਲ, ਟੇਬਲ, ਪੇਨ ਆਦਿ ਚੀਜਾਂ ਰਾਹੀਂ ਫੈਲਦਾ ਹੈ।ਓੁਹਨਾਂ ਕਿਹਾ ਕਿ ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਬਿਸਤਰੇ ਦੀਆਂ ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਨਿਯਮਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ।

ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ; ਮੌਸਮ ਕਾਰਨ ਵਾਇਰਲ ਕੰਨਜਕਟਿਵਾਇਟਿਸ ਦੇ ਮਾਮਲੇ ਵੱਧਣ ਲਗੇ : ਸਿਵਲ ਸਰਜਨ ਡਾ. ਰਮਿੰਦਰ ਕੌਰ

ਸਕੂਲਾਂ ਵਿੱਚ ਬੱਚਿਆਂ ਨੂੰ ਵਾਇਰਲ ਕੰਨਜਕਟਿਵਾਇਟਿਸ ਬਾਰੇ ਜਾਗਰੂਕ ਕਰਨ ਅਤੇ ਮਾਪਿਆਂ ਨੂੰ ਅੱਖਾਂ ਦੀ ਲਾਗ ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਨਾ ਭੇਜਣ ਦੀ ਸਲਾਹ ਦਿੱਤੀ ਜਾਂਦੀ ਹੈ।ਕਿਸੇ ਖ਼ਾਸ ਸਕੂਲ ਵਿਚ ਕੇਸਾਂ ਦੀ ਗਿਣਤੀ ਜ਼ਿਆਦਾ ਵਧਣ ‘ਤੇ ਸਬੰਧਿਤ ਅਧਿਕਾਰੀਆਂ ਵਲੋਂ ਹਫਤੇ ਲਈ ਸਕੂਲ ਆਨਲਾਈਨ ਕਲਾਸਾਂ ਰਾਹੀਂ ਚਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।ਅੱਜ ਸਿਵਿਲ ਲਾਇੰਸ ਸਕੂਲ ਵਿੱਚ ਇਸ ਵਿਸ਼ੇ ਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਤੇ ਲਾਗ ਤੋਂ ਬਚਣ ਲਈ ਹੱਥ ਧੋਣ ਦੀ ਮਹੱਤਤਾ ਬਾਰੇ ਦੱਸਿਆ ਗਿਆ।