ਪੰਜਾਬੀ ਭਾਸ਼ਾਵਿੱਚ ਚੈਟ-ਜੀਪੀਟੀ ਦੀ ਗੁਣਵੱਤਾ ਉੱਤੇ ਸਵਾਲੀਆ ਨਿਸ਼ਾਨ; ਚੈਟ-ਜੀਪੀਟੀ ਦੀ ਪੰਜਾਬੀ ਵਿੱਚ ਗੁਣਵੱਤਾ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਅਹਿਮ ਅਧਿਐਨ

160

ਪੰਜਾਬੀ ਭਾਸ਼ਾਵਿੱਚ ਚੈਟ-ਜੀਪੀਟੀ ਦੀ ਗੁਣਵੱਤਾ ਉੱਤੇ ਸਵਾਲੀਆ ਨਿਸ਼ਾਨ; ਚੈਟ-ਜੀਪੀਟੀ ਦੀ ਪੰਜਾਬੀ ਵਿੱਚ ਗੁਣਵੱਤਾ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਅਹਿਮ ਅਧਿਐਨ

ਪਟਿਆਲਾ/ 7 ਅਗਸਤ,2023

ਮਸ਼ੀਨੀ ਬੁੱਧੀ ਆਧਾਰਿਤ ਚੈਟ-ਜੀਪੀਟੀ ਨਾਮਕ ਸਾਫਟਵੇਅਰ ਪਿਛਲੀ ਛਿਮਾਹੀ ਤੋਂ ਕਾਫ਼ੀ ਚਰਚਾ ਵਿਚ ਹੈ।ਜਿੱਥੇ ਅੰਗਰੇਜ਼ੀ ਵਿੱਚ ਇਸ ਦੀ ਚੰਗੀ ਕਾਰਗੁਜ਼ਾਰੀ ਦੀ ਚਰਚਾ ਹੈ ਉੱਥੇ ਖੇਤਰੀ ਭਾਸ਼ਾਵਾਂ ਵਿੱਚ ਇਸਦੇ ਮਾੜੇ ਨਤੀਜਿਆਂ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਕਈ ਇਸ ਨੂੰ ਵਿਗਿਆਨ ਤੇ ਤਕਨਾਲੋਜੀ ਦਾ ਇਕ ਅਨਮੋਲ ਤੋਹਫ਼ਾ ਮੰਨ ਰਹੇ ਹਨ ਤੇ ਕਈ ਇਸ ਉੱਤੇ ਮਨੁੱਖ ਨੂੰ ਨਕਾਰਾ ਬਣਾਉਣ ਦਾ ਦੋਸ਼ ਲਾ ਰਹੇ ਹਨ।

ਇਨਾਂ ਖਦਸ਼ਿਆਂ ਨੂੰ ਦੂਰ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਇਸ ਬਾਰੇ ਇੱਕ ਅਧਿਐਨ ਕੀਤਾ ਹੈ। ਡਾ. ਕੰਬੋਜ ਵੱਲੋਂ ਕੀਤੇ ਵਿਸਤ੍ਰਿਤ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸਸਾਫਟਵੇਅਰ ਨੇ ਪੰਜਾਬੀ ਵਿੱਚ ਪੁੱਛੇ ਛੋਟੇ ਉੱਤਰਾਂ ਵਾਲੇ ਸਵਾਲਾਂ ਵਿੱਚ 80 ਫੀਸਦੀ ਪਰ ਵੱਡੇ ਉੱਤਰਾਂ ਵਾਲੇ ਸਵਾਲਾਂ ਵਿੱਚ ਇਹ ਮਸਾਂ 8 ਫੀਸਦੀ ਅੰਕਲਏ ਹਨ।

ਪੰਜਾਬੀ ਕੰਪਿਊਟਰਕਾਰੀ ਦੇ ਲੇਖਕ ਤੇ ਕਾਲਮਨਵੀਸ ਡਾ. ਸੀ ਪੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬਿੰਗ ਸਰਚ ਇੰਜਣ ਉੱਤੇ ਚੈਟ-ਜੀਪੀਟੀ 3.5 ਉੱਤੇ ਵੱਖ-ਵੱਖ ਖੇਤਰਾਂ (ਇਤਿਹਾਸ,ਸਿਹਤ, ਖੇਡਾਂ,ਕੰਪਿਊਟਰ ਗਣਿਤ, ਚਲੰਤ ਮਾਮਲੇ, ਪੁਲਾੜ, ਭਾਸ਼ਾ ਵਿਗਿਆਨ, ਵਾਤਾਵਰਣ ਵਿਗਿਆਨ ਆਦਿ) ਦੇ ਪ੍ਰਸ਼ਨ-ਪੱਤਰ ਪਾ ਕੇ ਇਮਤਿਹਾਨ ਲਏ। ਇਨ੍ਹਾਂ ਇਮਤਿਹਾਨਾਂ ਵਿਚ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ 300 ਨਮੂਨੇ ਦੇ ਸਵਾਲ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਚੈਟ-ਜੀਪੀਟੀ ਨੇ ਕ੍ਰਮਵਾਰ 67%, 80% ਅਤੇ 98% ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਅਧੀਨ ਸੇਵਾਵਾਂ ਬੋਰਡ ਦੇ ਪਟਵਾਰੀ ਦੇ ਪੇਪਰ ਵਿੱਚ 80%, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰਕਾਰੀ ਵਿਸ਼ੇ ਵਿਚੋਂ 83% ਪ੍ਰਤੀਸ਼ਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਦੇ ਗਣਿਤ ਦੇ ਅਭਿਆਸ ਵਿਚੋਂ 93% ਅੰਕ ਹਾਸਲ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ‘ਪੰਜਾਬੀ ਭਾਸ਼ਾ ਦਾ ਕੰਪਿਊਟਰ ਗਿਆਨ’ਨਾਮਕ ਵਿਸ਼ੇ ਵਿੱਚੋਂ ਸਭ ਤੋਂ ਘੱਟ 8 ਫੀਸਦੀ ਅੰਕ ਹਾਸਲ ਕੀਤੇ।

ਪੰਜਾਬੀ ਭਾਸ਼ਾਵਿੱਚ ਚੈਟ-ਜੀਪੀਟੀ ਦੀ ਗੁਣਵੱਤਾ ਉੱਤੇ ਸਵਾਲੀਆ ਨਿਸ਼ਾਨ; ਚੈਟ-ਜੀਪੀਟੀ ਦੀ ਪੰਜਾਬੀ ਵਿੱਚ ਗੁਣਵੱਤਾ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਅਹਿਮ ਅਧਿਐਨ-Photo courtesy-Google photos

ਪੰਜਾਬੀ ਭਾਸ਼ਾਵਿੱਚ ਚੈਟ-ਜੀਪੀਟੀ ਦੀ ਗੁਣਵੱਤਾ ਉੱਤੇ ਸਵਾਲੀਆ ਨਿਸ਼ਾਨ; ਚੈਟ-ਜੀਪੀਟੀ ਦੀ ਪੰਜਾਬੀ ਵਿੱਚ ਗੁਣਵੱਤਾ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਅਹਿਮ ਅਧਿਐਨI ਡਾ. ਕੰਬੋਜ ਅਨੁਸਾਰ ਚੈਟ-ਜੀਪੀਟੀ ਦੇਪੰਜਾਬੀ ਭਾਸ਼ਾਈ ਅਨੁਵਾਦ ਮਾਡਲ ਦਾ ਪੂਰੀ ਤਰਾਂ ਵਿਕਸਿਤ ਨਾ ਹੋਣਾ ਤੇ ਇੰਟਰਨੈੱਟ ਉੱਤੇ ਪੰਜਾਬੀ ਦੀ ਪਾਠ ਸਮੱਗਰੀ ਦੀ ਤੋਟ ਕਾਰਨ ਇਸ ਦੀ ਪੰਜਾਬੀ ਦੇ ਵੱਡੇ ਸਵਾਲਾਂ ਵਿਚ ਇਹ ਮਾੜੀ ਕਾਰਗੁਜਾਰੀਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚੈਟ-ਜੀਪੀਟੀ ਜਾਂ ਇਸ ਵਰਗੇ ਭਵਿੱਖ ਦੇ ਹੋਰ ਏਆਈ ਟੂਲਜ਼ ਦਾ ਆਪਣੀ ਮਾਂ-ਬੋਲੀ ਵਿਚ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਇੰਟਰਨੈੱਟ ਉੱਤੇ ਖੁਲ੍ਹੇ ਦਿਲ ਨਾਲ ਸਮੱਗਰੀ ਅਪਲੋਡ ਕਰਨੀ ਪਵੇਗੀ। ਅਜਿਹਾ ਕਰਨ ਲਈ ਪੱਤਰਕਾਰ, ਲੇਖਕ, ਕਾਲਮਨਵੀਸ, ਕਵੀ ਆਪਣੀਆਂ ਰਚਨਾਵਾਂ ਦੇ ਸਾਫਟ ਰੂਪ ਨੂੰ ਹਰ ਹੀਲੇ ਇੰਟਰਨੈੱਟ ਉੱਤੇ ਬਲੌਗ, ਵਿੱਕੀਪੀਡੀਆ ਪੇਜ, ਵੈੱਬਸਾਈਟ ਆਦਿ ਦੇ ਰੂਪ ਵਿਚ ਪ੍ਰਕਾਸ਼ਿਤ ਕਰਨ। ਡਾ. ਕੰਬੋਜ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਦਾ ਇਸ ਅਧਿਐਨ ਬਾਰੇ ਖੋਜ ਪਰਚਾ ‘ਸੰਵਾਦ’ ਨਾਮਕ ਪੀਅਰ ਰੀਵੀਊਡ ਖੋਜ ਰਸਾਲੇ ਵਿਚ ਛਪਿਆ ਹੈ ਤੇ ਪਾਠਕ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਬਲੌਗ www.cpkamboj.com‘ਤੇ ਜਾ ਸਕਦੇ ਹਨ। ਇਸ ਅਹਿਮ ਅਧਿਐਨ ਲਈ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਡਾ. ਕੰਬੋਜ ਨੂੰ ਵਧਾਈ ਦਿੱਤੀ।